ਲੁਧਿਆਣਾ 21 ਜੁਲਾਈ, ਪ੍ਰਿਤਪਾਲ ਸਿੰਘ ਪਾਲੀ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਕੱਲ ਲੁਧਿਆਣਾ ਕਚਹਿਰੀ ਦੇ ਬਾਹਰ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਲੈਂਡ ਪੁਲਿੰਗ ਸਕੀਮ ਦੇ ਖਿਲਾਫ ਇੱਕ ਰੋਸ ਧਰਨੇ ਦਾ ਪ੍ਰੋਗਰਾਮ 22 ਜੁਲਾਈ ਦਿਨ ਦੇ 10 ਵਜੇ ਉਲੀਕਿਆ ਗਿਆ ਹੈ
ਜਿਸ ਵਿੱਚ ਕਿਸਾਨ ਹਿਤੈਸ਼ੀ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਅਤੇ ਹੋਰ ਸੀਨੀਅਰ ਅਕਾਲੀ ਆਗੂਆਂ ਦੇ ਇਸ ਰੋਸ ਧਰਨੇ ਵਿੱਚ ਪਹੁੰਚਣ ਦੀ ਸੰਭਾਵਨਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਅਜੀਤ ਸਿੰਘ ਮਹੇਸ਼ ਇੰਦਰ ਸਿੰਘ ਗਰੇਵਾਲ ਅਮਰਜੀਤ ਸਿੰਘ ਚਾਵਲਾ ਗੁਰਚਰਨ ਸਿੰਘ ਗਰੇਵਾਲ ਯੂਥ ਅਕਾਲੀ ਦਲ ਦੇ ਅਹੁਦੇਦਾਰ ਨੂਰਜੋਤ ਸਿੰਘ ਮੱਕੜ ਅਤੇ ਲੁਧਿਆਣੇ ਦੇ ਪ੍ਰਧਾਨ ਅਕਾਲੀ ਜੱਥਾ ਭੁਪਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ ਸਬੰਧੀ ਜੋਰਦਾਰ ਤਿਆਰੀਆਂ ਕੀਤੀਆਂ ਗਈਆਂ ਹਨ ਇਹ ਰੋਸ ਧਰਨਾ ਪੰਜਾਬ ਵਿੱਚ ਲੱਗ ਰਹੇ ਰੋ ਧਰਨਿਆਂ ਵਿੱਚੋਂ ਨੰਬਰ ਇੱਕ ਤੇ ਹੋਵੇਗਾ ਸਾ ਇਥੇ ਇਹ ਗੱਲ ਵਰਨਣ ਯੋਗ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਣ ਕੀਤਾ ਹੈ ਕਿ ਉਹ ਕਿਸੇ ਵੀ ਕੀਮਤ ਤੇ ਸਰਕਾਰ ਨੂੰ ਇਸ ਸਕੀਮ ਤਹਿਤ ਜਿਮੀਂਦਰਾਂ ਦੀ ਜਮੀਨ ਲੈਣ ਨਹੀਂ ਦੇਣਗੇ ਉਹਨਾਂ ਕਿਹਾ ਕਿ ਇਸ ਲਈ ਉਹ ਸਿਰ ਧੜ ਦੀ ਬਾਜੀ ਲਗਾਣਗੇ ਇਸ ਵਿੱਚ ਭਾਵੇਂ ਉਹਨਾਂ ਨੂੰ ਆਪਣੀ ਜਾਨ ਵੀ ਕੁਰਬਾਨ ਕਰਨੀ ਪਵੇ ਹੁਣ ਦੇਖਣਾ ਇਹ ਹੈ ਕਿ ਸਰਕਾਰ ਦਾ ਊਠ ਕਿਸ ਕਰਵਟ ਬਦਲਦਾ ਇੱਥੇ ਇਹ ਵੀ ਗੱਲ ਬਣਨ ਯੋਗ ਹੈ ਕਿ ਕਾਂਗਰਸ ਪਾਰਟੀ ਵੀ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਦੇ ਪਹਿਲਾਂ ਦਿੱਤੇ ਗਏ ਧਰਨੇ ਤੋਂ ਬਾਅਦ ਗਲਾਡਾ ਦਫਤਰ ਧਰਨਾ ਦਿੱਤਾ ਗਿਆ ਹੈ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਗਲਾਡਾ ਦਫਤਰ ਅੱਗੇ ਧਰਨਾ ਲਗਾ ਕੇ ਐਲਾਨ ਕੀਤਾ ਗਿਆ ਹੈ ਕਿ ਉਹ ਕਿਸਾਨਾਂ ਦੀ ਜਮੀਨ ਕਿਸੇ ਕੀਮਤ ਤੇ ਵੀ ਸਰਕਾਰ ਨੂੰ ਹਾਸਲ ਨਹੀਂ ਕਰਨ ਦੇਣਗੇ ਸਿਆਸੀ ਹਲਕਿਆਂ ਵਿੱਚ ਇਹ ਵੀ ਚਰਚਾ ਬੜੀ ਜੋਰਾਂ ਤੇ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਗਠਜੋੜ ਹੋਣਾਬਿਲਕੁਲ ਨੇੜੇ ਜਾਪਦਾ ਹੈ ਅਗਰ ਦੋਨੋਂ ਪਾਰਟੀਆਂ ਇਕੱਠੀਆਂ ਹੋ ਜਾਣ ਤਾਂ ਇਸ ਗੱਲ ਇਸ ਗੱਲ ਦੀ ਸੰਭਾਵਨਾ ਪ੍ਰਬਲ ਹੋ ਜਾਵੇਗੀ ਸਰਕਾਰ ਨੂੰ ਆਪਣੀ ਯੋਜਨਾ ਤੇ ਮੁੜ ਵਿਚਾਰ ਕਰਨੀ ਪੈ ਸਕਦੀ ਹੈ?







