ਸੁਖਬੀਰ ਸਿੰਘ ਬਾਦਲ ਸੱਤਾਧਾਰੀ ਪਾਰਟੀ ਦੀਆਂ ਜੜਾਂ ਹਿਲਾ ਕੇ ਪੰਜਾਬ ਵਿੱਚ ਅਗਲੀ ਸਰਕਾਰ ਬਣਾਉਣ ਦੇ ਰੋਂ ਵਿੱਚ ਜਾਪਦੇ ਹਨ?

ਲੁਧਿਆਣਾ 21 ਜੁਲਾਈ, ਪ੍ਰਿਤਪਾਲ ਸਿੰਘ ਪਾਲੀ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਪੰਜਾਬ ਵਿੱਚ ਬਾਬਾ ਬੋੜ ਦੇ ਨਾਂ ਨਾਲ ਜਾਣੇ ਜਾਂਦੇ ਰਹੇ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੇ ਸਪੁੱਤਰ ਹਨ ਜਿਨਾਂ ਨੇ ਪੰਜਾਬ ਵਿੱਚ ਪੰਜ ਵਾਰ ਮੁੱਖ ਮੰਤਰੀ ਦੀ ਪਦਵੀ ਤੇ ਕੰਮ ਕੀਤਾ ਜਿਹਦੇ ਵਿੱਚ 1997 ਤੋਂ ਲੈ ਕੇ 2002 ਤੱਕ 2007 ਤੋਂ ਲੈ ਕੇ 2੦17 ਤੱਕ ਭਾਰਤੀ ਜਨਤਾ ਪਾਰਟੀ ਨਾਲ ਸਾਂਝੀ ਸਰਕਾਰ ਚਲਾਉਣਾ ਸ਼ਾਮਲ ਹੈ 2002 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸਥਾਪਿਤ ਹੋਣ ਤੋਂ ਬਾਅਦ ਬਾਦਲ ਪਰਿਵਾਰ ਤੇ ਕਰਪਸ਼ਨ ਦਾ ਸ਼ਿਕੰਜਾ ਕਸਿਆ ਸੀ ਪਰ ਜਦੋਂ 2007 ਵਿੱਚ ਅਕਾਲੀ ਭਾਜਪਾ ਸਰਕਾਰ ਹੋਣ ਦੇ ਵਿੱਚ ਆਈ ਤਾਂ ਉਹਨਾਂ ਨੇ ਉਸੇ ਤਰਹ ਕੈਪਟਨ ਅਮਰਿੰਦਰ ਸਿੰਘ ਨੂੰ ਕਰਪਸ਼ਨ ਦੇ ਕੇਸ ਵਿੱਚ ਲਪੇਟਿਆ ਜਿਹਦੇ ਵਿੱਚ ਪ੍ਰਮੁੱਖ ਤੌਰ ਤੇ ਲੁਧਿਆਣਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਵੜ ਰਿਹਾ ਸਿਟੀ ਸੈਂਟਰ ਇਸ ਵਕਤ ਪੰਜਾਬ ਵਿੱਚ ਚੱਲ ਰਹੀ ਭਗਵੰਤ ਮਾਨ ਦੀ ਸਰਕਾਰ ਜਿਸ ਦੀ ਸਰਪਰਸਤੀ ਅਰਵਿੰਦਰ ਕੇਜਰੀਵਾਲ ਮਨੀਸ਼ ਸਸੋਦੀਆ ਅਤੇ ਹੋਰ ਦਿੱਲੀ ਦੇ ਲੀਡਰ ਕਰ ਰਹੇ ਹਨ ਪਿਛਲੇ ਸਮੇਂ ਵਿੱਚ ਵਾਪਰੀਆਂ ਘਟਨਾਵਾਂ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਹਾਸ਼ੀਏ ਤੇ ਲਿਆਉਣ ਲਈ ਉਨਾਂ ਦੇ ਵਿਰੋਧੀਆਂ ਵੱਲੋਂ ਇਹ ਤਨ ਕਰੰਬੇ ਗਏ ਜੋ ਅਜੇ ਵੀ ਲਗਾਤਾਰ ਜਾ ਰਹੀ ਹਨ ਸਰਕਾਰ ਵੱਲੋਂ ਲੱਗਦਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਰਕਾਰ ਖਿਲਾਫ ਚੁੱਕਣ ਕਾਰਨ ਹੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਸ਼ਿਕੰਜੇ ਵਿੱਚ ਲਿਆ ਗਿਆ ਹੋਵੇ ਰਾਜਨੀਤਕ ਹਲਕਿਆਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਵੀ ਆਪਣੇ ਪਿਤਾ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਤਰ੍ਹਾਂ ਜਦੋਂ ਤਹੀਆ ਕਰ ਲੈਂਦੇ ਹਨ ਤਾਂ ਮੈਦਾਨ ਵਿੱਚੋਂ ਪਿੱਛੇ ਨਹੀਂ ਹਟਦੇ ਰਾਜਨੀਤਿਕ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਅਗਰ ਸਰਦਾਰ ਸੁਖਬੀਰ ਸਿੰਘ ਬਾਦਲ ਮੋਦੀ ਸਰਕਾਰ ਵੱਲੋਂ ਕਿਸਾਨਾਂ ਖਿਲਾਫ ਲਿਆਂਦੇ ਬਿੱਲਾਂ ਦੇ ਹੱਕ ਵਿੱਚ ਕਿਸਾਨਾਂ ਨਾਲ ਨਾ ਖੜਦੇ ਤਾਂ ਸ਼ਾਇਦ ਉਹਨਾਂ ਨੂੰ ਇਹ ਦਿਨ ਨਾ ਦੇਖਣੇ ਪੈਂਦੇ ਪਰ ਹੁਣ ਲਗਾਤਾਰ ਭਾਰਤੀ ਜਨਤਾ ਪਾਰਟੀ ਵੱਲੋਂ ਅਕਾਲੀ ਦਲ ਤੋਂ ਬਗੈਰ ਪੰਜਾਬ ਵਿੱਚ ਕਈ ਸੀਟਾਂ ਤੇ ਚੋਣ ਲੜ ਕੇ ਹਾਰ ਦਾ ਮੂੰਹ ਦੇਖਣਾ ਪਿਆ ਹੈ ਜਿਨਾਂ ਵਿੱਚ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਸੀਟਾਂ ਸ਼ਾਮਿਲ ਹਨ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਨਵੇਂ ਹੋਣ ਗੱਲ ਸਮਝ ਵਿੱਚ ਆ ਗਈ ਹੈ ਕਿ ਅਗਰ ਉਹਨਾਂ ਨੇ ਪੰਜਾਬ ਵਿੱਚ ਸਰਕਾਰ ਬਣਾਉਣੀ ਹ ਤਾਂ ਉਹਨਾਂ ਨੂੰ ਅਕਾਲੀ ਦਲ ਬਾਦਲ ਨਾਲ ਸਮਝੌਤਾ ਕਰਨਾ ਹੀ ਪੈਣਾ ਹੈ ਇਸੇ ਤਹਿਤ ਹੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਖੁੱਲੇ ਆਮ ਬਿਆਨ ਦੇ ਦਿੱਤਾ ਹੈ ਕਿ ਉਹ ਅਕਾਲੀ ਦਲ ਨਾਲ ਸਮਝੌਤਾ ਕਰਨ ਜਾ ਰਹੇ ਅਤੇ ਇਸ ਸਮੇਂ ਦੀ ਲੋੜ ਹੈ ਲਗਦਾ ਹੈ ਕਿ ਇਹ ਐਲਾਨ ਆਉਂਦੇ ਕੁਝ ਦਿਨਾਂ ਵਿੱਚ ਜਨਤਕ ਹੋ ਜਾਵੇਗਾ। ਅਗਰ ਐਲਾਨ ਜਨਤਕ ਹੋ ਗਿਆ ਤਾਂ ਪੰਜਾਬ ਦੀ ਰਾਜਨੀਤੀ ਲੜਾਈ ਵੱਲ ਅੱਗੇ ਵੱਧ ਜਾਵੇਗੀ ਇੱਕ ਪਾਸੇ ਕਾਂਗਰਸ ਇੱਕ ਪਾਸੇ ਆਮ ਆਦਮੀ ਪਾਰਟੀ ਤੀਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦਾ ਗਠਜੋੜ ਜਿਸ ਦਾ ਫੈਸਲਾ ਆਉਂਦੀਆਂ ਵਿਧਾਨ ਸਭਾ ਚੋਣਾਂ ਜੋ ਕਿ 2027 ਵਿੱਚ ਹੋਣੀਆਂ ਹਨ ਪੰਜਾਬ ਦੀ ਜਨਤਾ ਉਸ ਵਕਤ ਅਕਾਲੀ ਭਾਜਪਾ ਗਠਜੋੜ ਕਾਂਗਰਸ ਜਾਂ ਆਮ ਆਦਮੀ ਪਾਰਟੀ ਕਿਸ ਨੂੰ ਸੱਤਾ ਸੌਂਪਦੀ ਹ ਇਹ ਸਮਾਂ ਦੱਸੇਗਾ ਪਰ ਅਕਾਲੀ ਭਾਜਪਾ ਦਾ ਭਵਿੱਖ ਇਸ ਵਿੱਚ ਰੌਸਨ ਨਜ਼ਰ ਆਉਂਦਾ ਆਉਂਦਾ ਹੈ ਜਿਸ ਦਾ ਨਤੀਜਾ 2027ਦੀਆਂ ਚੋਣਾਂ ਵਿੱਚ ਪੰਜਾਬ ਦੀ ਜਨਤਾ ਦੇ ਸਾਹਮਣੇ ਆ ਜਾਵੇਗਾ।

Leave a Comment

Recent Post

Live Cricket Update

You May Like This

ਜਵੱਦੀ ਟਕਸਾਲ ਵਿਖੇ ਹਫ਼ਤੇ ਲਈ ਨਾਮ ਸਿਮਰਨ ਆਰੰਭ ਸਮਾਗਮ ਹੋਇਆ ,ਸਿਮਰਨ ਦੇ ਅੰਤ ਵਿੱਚ ਭਾਈ ਮਹਾਂਵੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਹਾਜ਼ਰੀ ਭਰੀ । ਜਿਹੜਾ ਮਨੁੱਖ ਪ੍ਰਮਾਤਮਾਂ ਦੇ ਨਾਮ ਨਾਲ ਜੁੜਦਾ ਹੈ, ਉਸਨੂੰ ਮੰਨਦਾ ਹੈ, ਉਹ ਕੂੜ ਦੇ ਰਸਤੇ ਤੇ ਨਹੀਂ ਪੈਂਦਾ ਨਾਮ ਵੱਡੇ ਭਾਗਾਂ ਨਾਲ ਜਾਪਿਆ ਜਾਂਦਾ ਹੈ – ਸੰਤ ਅਮੀਰ ਸਿੰਘ