ਮਜੀਠੀਆ ਦੀ ਰਿਹਾਈ ਨਾਲ ਅਕਾਲੀ ਦਲ ਹੋਰ ਮਜਬੂਤ ਹੋ ਕੇ ਕਰੇਗਾ ਪੰਜਾਬ ਵਾਸੀਆਂ ਦੀ ਸੇਵਾ-ਢਿੱਲੋਂ,ਭਿੰਦਾ,ਪਰਮਜੀਤ ਢਿੱਲੋਂ* ਮਜੀਠੀਆ ਦੇ ਬਾਹਰ ਆਉਣ ਦੀ ਖੁਸ਼ੀ ਵਿੱਚ ਮਿਲ ਕੇ ਦਿੱਤੀਆਂ ਵਧਾਈ

ਲੁਧਿਆਣਾ 4 ਫਰਵਰੀ (ਪ੍ਰਿਤਪਾਲ ਸਿੰਘ ਪਾਲੀ- ਬਿਕਰਮ ਸਿੰਘ ਮਜੀਠੀਆ ਦੀ ਰਿਹਾਈ ’ਤੇ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਅਤੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਢਿੱਲੋਂ ਅਤੇ ਹਲਕਾ ਸਮਰਾਲਾ ਤੋਂ ਪ੍ਰਧਾਨ ਪਰਮਜੀਤ ਸਿੰਘ ਢਿੱਲੋ ਨੇ ਮਜੀਠੀਆ ਨੂੰ ਮਿਲ ਕੇ ਜਿੱਥੇ ਵਧਾਈਆਂ ਦਿੱਤੀਆਂ ਉੱਥੇ ਹੀ ਉਨਾਂ ਦਾ ਸਵਾਗਤ ਵੀ ਕੀਤਾ। ਜਿਸ ਦੌਰਾਨ ਉਨਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬਿਕਰਮ ਮਜੀਠੀਆ ਨੂੰ ਲੰਬੇ ਸਮੇਂ ਤੱਕ ਰਾਜਨੀਤਿਕ ਬਦਲੇ ਦੀ ਭਾਵਨਾ ਹੇਠ ਨਿਸ਼ਾਨਾ ਬਣਾਇਆ ਗਿਆ, ਪਰ ਸੱਚ ਆਖ਼ਰਕਾਰ ਸਾਹਮਣੇ ਆ ਕੇ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਦੀ ਰਿਹਾਈ ਇਸ ਗੱਲ ਦਾ ਸਬੂਤ ਹੈ ਕਿ ਅਕਾਲੀ ਦਲ ਦੇ ਆਗੂਆਂ ਨੂੰ ਝੂਠੇ ਮਾਮਲਿਆਂ ਵਿੱਚ ਫਸਾ ਕੇ ਦਬਾਇਆ ਨਹੀਂ ਜਾ ਸਕਦਾ। ਬੇਸ਼ੱਕ ਸਰਕਾਰ ਵੱਲੋਂ ਵਿਰੋਧੀ ਆਵਾਜ਼ਾਂ ਨੂੰ ਕੁਚਲਣ ਲਈ ਸੱਤਾ ਦਾ ਦੁਰ-ਉਪਯੋਗ ਕੀਤਾ ਗਿਆ, ਪਰ ਅਦਾਲਤਾਂ ਨੇ ਇਨਸਾਫ਼ ਦੀ ਲਾਜ ਰੱਖੀ ਹੈ। “ਅਸੀਂ ਹਮੇਸ਼ਾ ਕਾਨੂੰਨ ’ਤੇ ਭਰੋਸਾ ਕੀਤਾ ਹੈ ਅਤੇ ਅੱਜ ਉਹ ਭਰੋਸਾ ਸਹੀ ਸਾਬਤ ਹੋਇਆ ਹੈ, ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਨੇ ਹਮੇਸ਼ਾ ਪੰਜਾਬ ਦੇ ਮੁੱਦਿਆਂ—ਕਿਸਾਨੀ ਹੱਕਾਂ, ਬੇਰੁਜ਼ਗਾਰੀ, ਨੌਜਵਾਨੀ ਅਤੇ ਪੰਜਾਬ ਦੇ ਮੁੱਦਿਆਂ ਦੀ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਦੀ ਰਿਹਾਈ ਨਾਲ ਅਕਾਲੀ ਦਲ ਹੋਰ ਮਜ਼ਬੂਤੀ ਨਾਲ ਪੰਜਾਬ ਦੀ ਸੇਵਾ ਲਈ ਸਮਰਪਿਤ ਹੋਵੇਗਾ। ਭੁਪਿੰਦਰ ਭਿੰਦਾ ਨੇ ਕਿਹਾ ਕਿ ਟਾਈਗਰ ਹਾਲੇ ਜਿੰਦਾ ਹੈ ਜਿਹੇ ਜੋਸ਼ੀਲੇ ਬੋਲਾਂ ਦੇ ਨਾਲ ਮਜੀਠੀਆ ਨੇ ਵਰਕਰਾਂ ਦੇ ਵਿੱਚ ਨਵਾਂ ਜੋਸ਼ ਭਰ ਦਿੱਤਾ ਤੇ ਇਹ ਰਿਹਾਈ ਸਿਰਫ਼ ਇਕ ਵਿਅਕਤੀ ਦੀ ਨਹੀਂ, ਸਗੋਂ ਪੰਜਾਬ ਦੇ ਲੋਕਤੰਤਰ ਅਤੇ ਨਿਆਂ ਪ੍ਰਣਾਲੀ ਦੀ ਜਿੱਤ ਹੈ। ਅਸੀਂ ਸੱਚ ਦੇ ਰਾਹ ’ਤੇ ਡਟੇ ਰਹਾਂਗੇ ਅਤੇ ਪੰਜਾਬ ਦੀ ਅਵਾਜ਼ ਨੂੰ ਹਰ ਮੰਚ ’ਤੇ ਉਠਾਉਂਦੇ ਰਹਾਂਗੇ।

Leave a Comment

Recent Post

Live Cricket Update

You May Like This

ਜਵੱਦੀ ਟਕਸਾਲ ਵਿਖੇ ਹਫ਼ਤੇ ਲਈ ਨਾਮ ਸਿਮਰਨ ਆਰੰਭ ਸਮਾਗਮ ਹੋਇਆ ,ਸਿਮਰਨ ਦੇ ਅੰਤ ਵਿੱਚ ਭਾਈ ਮਹਾਂਵੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਹਾਜ਼ਰੀ ਭਰੀ । ਜਿਹੜਾ ਮਨੁੱਖ ਪ੍ਰਮਾਤਮਾਂ ਦੇ ਨਾਮ ਨਾਲ ਜੁੜਦਾ ਹੈ, ਉਸਨੂੰ ਮੰਨਦਾ ਹੈ, ਉਹ ਕੂੜ ਦੇ ਰਸਤੇ ਤੇ ਨਹੀਂ ਪੈਂਦਾ ਨਾਮ ਵੱਡੇ ਭਾਗਾਂ ਨਾਲ ਜਾਪਿਆ ਜਾਂਦਾ ਹੈ – ਸੰਤ ਅਮੀਰ ਸਿੰਘ