ਜਵੱਦੀ ਟਕਸਾਲ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ “ਜੀਵਨ, ਬਾਣੀ ਅਤੇ ਵਿਰਾਸਤ” ਵਿਿਸ਼ਆਂ ‘ਤੇ ਤਿੰਨ ਦਿਨਾਂ ਵਿਸ਼ਵ ਪੰਜਾਬੀ ਕਾਨਫਰੰਸ ਸੰਮਨ ਅਜੋਕੇ ਦੌਰ ‘ਚ ਫੈਲਾਏ ਜਾਂਦੇ ਨਕਰਤਮਿਕ ਪੱਖਾਂ ਤੋਂ ਸੁਚੇਤ ਹੋਈਏ ਅਤੇ ਗੁਰੂ ਗਿਆਨ ਦੇ ਦੀਵੇ ਬਾਲੀਏ- ਸੰਤ ਗਿਆਨੀ ਗੁਰਮੀਤ ਸਿੰਘ

ਲੁਧਿਆਣਾ,22 ਫਰਵਰੀ (ਪ੍ਰਿਤਪਾਲ ਸਿੰਘ ਪਾਲੀ)-ਗੁਰਪੁਰਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ ਵਲੋਂ ਗੁਰਮਤਿ ਸੰਗੀਤ, ਗੁਰਬਾਣੀ ਅਤੇ ਗੁਰ ਇਤਿਹਾਸ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਰੰਭੇ ਕਾਰਜ਼ਾਂ ਦੀ ਲੜੀ ਨੂੰ ਨਿਰੰਤਰ ਜਾਰੀ ਰੱਖਦਿਆਂ ਮੌਜੂਦਾ ਮੁਖੀ ਸੰਤ ਗਿਆਨੀ ਅਮੀਰ ਸਿੰਘ ਜੀ ਜਵੱਦੀ ਟਕਸਾਲ ਵਲੋਂ ਸਾਹਿਬ-ਏ-ਕਮਾਲ, ਸਰਬੰਸਦਾਨੀ, ਅੰਮ੍ਰਿਤ ਦੇ ਦਾਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਦੇ ਸਬੰਧ ‘ਚ ਉਨ੍ਹਾਂ ਦੇ “ਜੀਵਨ, ਬਾਣੀ ਅਤੇ ਵਿਰਾਸਤ” ਵਿਿਸ਼ਆਂ ‘ਤੇ  ਕਰਵਾਈ ਤਿੰਨ ਦਿਨਾਂ ਵਿਸ਼ਵ ਪੰਜਾਬੀ ਕਾਨਫਰੰਸ ਅਜੋਕੇ ਵਕਤ ਦੇ ਹੋ ਰਹੇ ਕਿਸੇ ਵੀ ਨਕਾਰਾਤਮਕ ਪ੍ਰਚਾਰ ਪਸਾਰ ਦੇ ਮੁਕਾਬਲੇ ਆਪੋ-ਆਪਣੇ ਜੀਵਨ ਵਿਚ ਗੁਰੂ ਗਿਆਨ ਦੇ ਦੀਵੇ ਬਾਲਣ ਦੇ ਸੰਦੇਸ਼ ਦਿੰਦੀ ਅੱਜ ਸੰਪਨ ਹੋਈ। ਕਾਨਫਰੰਸ ਦੀ ਅੰਤਮ ਵਿਿਦਅਕ ਬੈਠਕ ਚ ਉਚੇਚੇ ਤੌਰ ਤੇ ਪਧਾਰੇ ਸੰਤ ਗਿਆਨੀ ਗੁਰਮੀਤ ਸਿੰਘ ਖੋਸਾ ਕੋਟਲਾ ਨੇ ਰੱਬੀ ਹੁਕਮ ‘ਚ ਵਿਚਾਰ ਗੋਸ਼ਟੀਆਂ ਕਰਨ ਅਤੇ ਗੁਰਬਾਣੀ ਪ੍ਰਚਾਰ ਪਸਾਰ ਲਈ ਜਵੱਦੀ ਟਕਸਾਲ ਵੱਲੋਂ ਨਿਭਾਈਆਂ ਜਾਂਦੀਆਂ ਸੇਵਾਵਾਂ ਦੀ ਸ਼ਲਾਂਘਾ ਕਰਦਿਆਂ ਵਿਵਹਾਰਕ ਪੱਖ, ਅਜੋਕੇ ਹਾਲਾਤ ਦੀਆਂ ਊਣਤਾਈਆਂ ਬੁਰਿਆਈਆਂ ਦੀ ਨਿਸ਼ਾਨਦੇਹੀ ਕਰਨ ਤੇ ਜ਼ੋਰ ਦਿੰਦਿਆਂ ਕਿਹਾ ਕਿ ਦਸਮੇਸ਼ ਪਿਤਾ ਜੀ ਦੇ ਜੀਵਨ, ਉਹਨਾਂ ਦੀ ਵਿਚਾਰਧਾਰਾ ਮਾਨਵਤਾ ਲਈ ਕੀਤੇ ਕਾਰਜਾਂ ਨੂੰ ਪ੍ਰਚਾਰਨ ਅਤੇ ਪ੍ਰਸਾਰਨ ਲਈ ਬੇਹਦ ਲੋੜ ਹੈ। ਉਨਾਂ ਜੋਰ ਦਿੰਦਿਆਂ ਕਿਹਾ ਦਸ਼ਮੇਸ਼ ਪਿਤਾ ਦੀ ਬਾਣੀ ਤੁਰਦੀ-ਫਿਰਦੀ ਲਾਈਫ ਹਿਸਟਰੀ ਹੈ। ਇਸ ਨੂੰ ਪੁਰਾਤਨ ਸਿੱਖਾਂ ਦੇ ਹਿਰਦੇ ਵਾਂਗ ਪੜਨ ਅਤੇ ਕੁਝ ਸਿੱਖਣ ਲਈ ਪੜੀਏ। ਉਨ੍ਹਾਂ ਕਿਹਾ ਇਤਿਹਾਸ ਵਿਿਗਆਨ ਦਾ ਜਨਮ ਦਾਤਾ ਹੈ। ਇਤਿਹਾਸਿਕ ਪੱਖਾਂ ਨੂੰ ਪੜਚੋਲਣ ਲਈ ਆਪੋ ਆਪਣਾ ਯੋਗਦਾਨ ਪਾਈਏ। ਉਨ੍ਹਾਂ ਅਜੋਕੇ ਦੌਰ ‘ਚ ਦਸਮ ਬਾਣੀ ਪ੍ਰਤੀ ਫੈਲਾਏ ਜਾਂਦੇ ਨਕਰਤਮਿਕ ਪੱਖਾਂ ਤੋਂ ਸੁਚੇਤ ਹੋਣ ਅਤੇ ਗੁਰੂ ਗਿਆਨ ਦੇ ਦੀਵੇ ਬਾਲਣ ਤੇ ਜੋਰ ਦਿੱਤਾ। ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਨੇ ਵਿਚਾਰਾਂ ਦੀ ਸਾਂਝੇ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਪੜ੍ਨ ਵਾਸਤੇ ਤੰਦਰੁਸਤ ਸੋਚ ਅਤੇ ਨਜ਼ਰੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਜਰਨੈਲ, ਉੱਚ ਕੋਟੀ ਦੇ ਵਿਦਵਾਨ, ਅਜ਼ੀਮ ਸਾਹਿਤਕਾਰ, ਗੁਰਬਾਣੀ ਸੰਗੀਤ ਦੇ ਰਸੀਏ, ਸਰਬੰਸਦਾਨੀ, ਅੰਮ੍ਰਿਤ ਦੇ ਦਾਤੇ, ਭਗਤੀ ਅਤੇ ਸ਼ਕਤੀ ਦੇ ਮੁਜਸਮੇ, ਅਤੇ ਮਰਦ-ਏ-ਮੈਦਾਨ ਸਨ। ਉਹ ਸ਼ਸਤਰ ਅਤੇ ਸ਼ਾਸਤਰ ਦੇ ਧਨੀ, ਸੰਤ-ਸਿਪਾਹੀ, ਸਾਹਿਬ-ਏ-ਕਮਾਲ, ਮਰਦ ਅਗੰਮੜੇ, ਦੁਸ਼ਟ-ਦਮਨ, ਅੰਮ੍ਰਿਤ ਕੇ ਦਾਤੇ ਸਨ। ਉਨ੍ਹਾਂ ਜੋਰ ਦਿੱਤਾ ਕਿ ਗੁਰੂ ਸਾਹਿਬ ਜੀ ਦੀ ਸ਼ਖਸ਼ੀਅਤ ਨੂੰ ਬਿਆਨਣਾ ਬੇਅੰਤ ਔਖਾ ਹੈ। ਉਨ੍ਹਾਂ ਸਮੁੱਚੇ ਵਿਦਵਾਨਾਂ, ਸਕਲਰਾਂ, ਬੁਲਾਰਿਆਂ ਅਤੇ ਵਿਚਾਰ ਗੋਸ਼ਟੀ ਦੇ ਕੋਆਰਡੀਨੇਟਰ ਡਾ: ਹਰਜੋਧ ਸਿੰਘ, ਸ: ਰਣਜੋਧ ਸਿੰਘ ਅਤੇ ਸਹਿਯੋਗ ਦੇਣ ਵਾਲੇ ਸਭਨਾਂ ਦਾ ਧੰਨਵਾਦ ਕੀਤਾ। ਡਾ: ਅੰਜੂ ਸੂਰੀ ਪੰਜਾਬ ਯੂਨੀਵਰਸਿਟੀ,  ਡਾ: ਚਰਨ ਸਿੰਘ ਸਿੰਘ ਪੰਜਾਬ ਐਂਡ ਸਿੰਧ ਬੈਂਕ ਵਾਲਿਆਂ ਨੇ ਖੋਜ ਭਰਪੂਰ ਪੱਖਾਂ ਨੂੰ ਸਾਂਝਾ ਕੀਤਾ। ਮੁੱਖ ਮਹਿਮਾਨ ਅਨਮੋਲ ਰਤਨ ਸਿੰਘ ਸਿੱਧੂ ਨੇ ਇਲਮਾਂ ਦੇ ਸਮੁੰਦਰ ‘ਚੋਂ ਕਾਗਜਾਂ ਅਤੇ ਸਰੋਤਿਆਂ ਸਨਮੁੱਖ  ਸ਼ਬਦਾਂ ਦੀ ਸ਼ੱਕਰ ਵਰਗੀ ਮਿਠਾਸ ਘੋਲਣ ਵਾਲੀਆਂ ਵਿਦਵਾਨ ਸ਼ਖਸੀਅਤਾਂ ਦੀ ਸ਼ਲਾਘਾ ਕੀਤੀ। ਵਿਦਾਗੀ ਭਾਸ਼ਣ ਡਾਕਟਰ ਸੁਖਦੇਵ ਸਿੰਘ ਸੋਹਲ ਦੇ ਦਿੱਤਾ। ਤਿੰਨ ਦਿਨਾਂ ਕਾਨਫਰੰਸ ਦੌਰਾਨ ਗੁਰਮਤਿ ਵਿਚਾਰਧਾਰਾ ਦੇ ਮੂਲ ਮੁੱਦਿਆਂ ਤਹਿਤ ਚਿੰਨਤ ਕੀਤੀਆਂ ਲੋਕ ਸਮੱਸਿਆਵਾਂ ਦੇ ਹੱਲ ਵੱਲ ਲੋਕ ਚੇਤਨਾ ਦੀ ਪ੍ਰਚੰਡ ਜਾਗ੍ਰਤੀ ਦੇ ਸੰਕੇਤ,ਗਿਆਨ ਦੇ ਵਿਸ਼ਾਲ ਅਤੇ ਅਕੱਥ ਵਿਸ਼ੇ ਵਿਦਵਾਨ ਬੁਲਾਰਿਆਂ ਦੇ ਬੋਲਾਂ ਵਿੱਚੋਂ ਫੁੱਟਦੇ ਸਪੱਸ਼ਟ ਦਿਸੇ। ਜਿਨ੍ਹਾਂ ਤਿੰਨ ਦਿਨਾਂ ਵਿਸ਼ਵ ਵਿਆਪੀ ਕਾਨਫਰੰਸ ਰਾਹੀਂ ਸਿੱਖ ਜਗਤ ਤੱਕ ਪਹੁੰਚਾਉਣ ਦਾ ਜਤਨ ਕੀਤਾ। ਅਜੋਕੀਆਂ ਮੁਸ਼ਕਲਾਂ ਅਤੇ ਭਵਿੱਖ ਦੀਆਂ ਚਣੌਤੀਆਂ ਦੇ ਹੱਲ ਲਈ ਵਿਸਥਾਰ ਨਾਲ ਵਿਚਾਰ ਵਟਾਂਦਰੇ, ਹਮ ਸਫ਼ਰ ਤੇ ਹਮ ਨਜ਼ਰ ਬਣਾਉਂਦੇ ਮਹਿਸੂਸ ਹੋਏ।
ਪ੍ਰੋਫੈਸਰ ਬਲਜੀਤ ਸਿੰਘ ਖਹਿਰਾ ਨੇ ਧੰਨਵਾਦ ਕੀਤਾ।ਡਾ: ਕੁਲਵੰਤ ਸਿੰਘ ਮੋਗਾ, ਪ੍ਰੋ: ਬਲਵਿੰਦਰ ਪਾਲ ਸਿੰਘ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਡਾ: ਜੋਗਿੰਦਰ ਸਿੰਘ, ਡਾ: ਮੇਜਰ ਸਿੰਘ, ਡਾ:ਸੁਖਦੇਵ ਸਿੰਘ, ਡਾ: ਅੰਮ੍ਰਿਤਪਾਲ ਸਿੰਘ ਗਰੇਵਾਲ, ਦਲਬੀਰ ਸਿੰਘ ਮੱਕੜ, ਚਰਨਜੀਤ ਸਿੰਘ ਬੈਂਕ ਵਾਲੇ,ਜੋਗਿੰਦਰ ਸਿੰਘ ਡੀ.ਐੱਸ.ਪੀ., ਸ੍ਰ: ਨਾਇਬ ਸਿੰਘ, ਸ੍ਰ: ਸਕੱਤਰ ਸਿੰਘ, ਕੁਲਵਿੰਦਰ ਸਿੰਘ ਬੈਨੀਪਾਲ, ਭਾਈ ਮੇਜਰ ਸਿੰਘ ਖਾਲਸਾ, ਭਾਈ ਬਲਜੀਤ ਸਿੰਘ ਬੀਤਾ, ਜਸਪਾਲ ਸਿੰਘ ਇਸਲਮਗੰਜ ਆਦਿ ਸ਼ਖਸ਼ੀਅਤਾਂ ਨੇ ਵੀ ਹਾਜ਼ਰੀ ਰਹੀ।

Leave a Comment

Recent Post

ਅੱਜ ਬਾਬਾ ਅਜੀਤ ਸਿੰਘ ਜੀ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਜੀ ਹਲਕਾ ਇੰਚਾਰਜ ਲੁਧਿਆਣਾ ਪੱਛਮੀ, ਜਗਜੀਤ ਸਿੰਘ ਜੀ ਅਤੇ ਸਚਿਨ ਅਰੋੜਾ ਜੀ ਕੌਮੀ ਜਨਰਲ ਸਕੱਤਰ, ਯੂਥ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਦੌਰਾਨ ਆਗੂਆਂ ਨੇ ਸ. ਸੁਖਬੀਰ ਸਿੰਘ ਬਾਦਲ ਜੀ ਦਾ ਹਾਲ-ਚਾਲ ਪੁੱਛਿਆ ਅਤੇ ਉਹਨਾਂ ਦੀ ਚੜ੍ਹਦੀ ਕਲਾ ਤੇ ਤੰਦਰੁਸਤੀ ਲਈ ਸ਼ੁਭਕਾਮਨਾਵਾਂ ਦਿੱਤੀਆਂ

Live Cricket Update

You May Like This

ਅੱਜ ਬਾਬਾ ਅਜੀਤ ਸਿੰਘ ਜੀ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਜੀ ਹਲਕਾ ਇੰਚਾਰਜ ਲੁਧਿਆਣਾ ਪੱਛਮੀ, ਜਗਜੀਤ ਸਿੰਘ ਜੀ ਅਤੇ ਸਚਿਨ ਅਰੋੜਾ ਜੀ ਕੌਮੀ ਜਨਰਲ ਸਕੱਤਰ, ਯੂਥ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਦੌਰਾਨ ਆਗੂਆਂ ਨੇ ਸ. ਸੁਖਬੀਰ ਸਿੰਘ ਬਾਦਲ ਜੀ ਦਾ ਹਾਲ-ਚਾਲ ਪੁੱਛਿਆ ਅਤੇ ਉਹਨਾਂ ਦੀ ਚੜ੍ਹਦੀ ਕਲਾ ਤੇ ਤੰਦਰੁਸਤੀ ਲਈ ਸ਼ੁਭਕਾਮਨਾਵਾਂ ਦਿੱਤੀਆਂ