ਲੁਧਿਆਣਾ, 10 ਮਾਰਚ ( ਪ੍ਰਿਤਪਾਲ ਸਿੰਘ ਪਾਲੀ ਗੁਰਬਾਣੀ, ਪੁਰਾਤਨ ਗੁਰਮਤਿ ਸੰਗੀਤ ਅਤੇ ਸਿੱਖੀ ਪ੍ਰਚਾਰ-ਪਸਾਰ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਅੱਜ ਹੋਇਆ ਹੋ ਜੀ ਕੇ ਲਗਾਤਾਰ 14 ਮਾਰਚ ਤੱਕ ਚੱਲੇਗਾ ਸਵੇਰ ਤੋਂ ਸ਼ਾਮ ਤੱਕ ਗੁਰਬਾਣੀ ਨਿੱਤਨੇਮ ,ਸੁਖਮਨੀ ਸਾਹਿਬ ਦੇ ਪਾਠ ਅਤੇ ਨਾਮ ਸਿਮਰਨ ਹੋਣਗੇ ਸ਼ਾਮ ਨੂੰ 7 ,30 ਤੋਂ 9 ਵਜੇ ਤੱਕ ਸਿਰੀ ਦਰਬਾਰ ਸਾਹਿਬ ਦਾ ਇੱਕ ਹਜ਼ੂਰੀ ਭਰਿਆ ਕਰਨਗੇ । ਜੁੜੀਆਂ ਸੰਗਤਾਂ ਨੂੰ ਨਾਮ ਸਿਮਰਨ ਜੋੜਦਿਆਂ ਸਨਮੁੱਖ ਅਜੋਕੇ ਹਾਲਾਤਾਂ ਦੇ ਮੱਦੇਨਜ਼ਰ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਸਮਝਾਇਆ ਕਿ ਧਰਮ ਬਾਰੇ ਸੰਕੀਰਣ ਦ੍ਰਿਸ਼ਟੀਕੋਣ ਵੀ ਭ੍ਰਿਸ਼ਟਾਚਾਰ ਦਾ ਬਹੁਤ ਵੱਡਾ ਕਾਰਨ ਹੈ। ਦੁਰਾਚਾਰੀ ਅਤੇ ਭ੍ਰਿਸ਼ਟਾਚਾਰੀ ਮਨੁੱਖ ਧਾਰਮਿਕ ਧਾਰਮਿਕ ਹੋ ਹੀ ਨਹੀਂ ਸਕਦਾ। ਜੇਕਰ ਅਜੋਕਾ ਮਨੁੱਖ ਫੋਕਟ ਕਰਮ-ਕਾਂਡਾਂ ਨੂੰ ਹੀ ਧਰਮ ਸਮਝਦਾ ਹੈ, ਤਾਂ ਉਸਨੇ ਧਰਮ ਨੂੰ ਬਹੁਤ ਸੰਕੀਰਨ ਬਣਾ ਦਿੱਤਾ ਹੈ। ਕੇਵਲ ਕੁਝ ਧਾਰਮਿਕ ਸਮਝੀਆਂ ਜਾਣ ਵਾਲੀਆਂ ਰਸਮਾਂ ਰੀਤਾਂ-ਰਿਵਾਜਾਂ ਜਾਂ ਅੰਧ-ਵਿਸ਼ਵਾਸਾਂ ਨੂੰ ਹੀ ਧਰਮ ਸਮਝ ਲੈਣਾ ਸਹੀ ਨਹੀਂ ਮੰਨਿਆ ਜਾ ਸਕਦਾ। ਅੱਜ ਧਰਮ ਬਾਰੇ ਆਪਣੇ ਦ੍ਰਿਸ਼ਟੀਕੋਣ ਨੂੰ ਬਦਲਣ ਦੀ ਲੋੜ ਹੈ। ਗੁਰੂ ਸਾਹਿਬਾਨ ਅਨੁਸਾਰ ਧਰਮ ਮਨੁੱਖ ਨੂੰ ਉੱਚਾ ਤੇ ਸੁੱਚਾ ਬਣਾਉਂਦਾ ਹੈ। ਭਗਤੀ, ਪਿਆਰ, ਸੇਵਾ, ਪਰਉਪਕਾਰ, ਪਵਿੱਤਰਤਾ, ਸੰਤੋਖ ਤੇ ਸੱਚਾਈ ਧਰਮ ਦੇ ਆਧਾਰ ਭੂਤ ਤੱਤ ਹਨ। ਉਨ੍ਹਾਂ ਗੁਰਬਾਣੀ ਸ਼ਬਦਾਂ ਦੇ ਹਵਾਲੇ ਦਿੰਦਿਆਂ ਸਮਝਾਇਆ ਕਿ ਨੇਕ ਕਰਮ ਕਰਨ ਲੱਗਿਆਂ ਕਦੇ ਵੀ ਢਿੱਲ ਨਾ ਕਰੀਏ, ਸਿਰਜਣਹਾਰ ਨੂੰ ਹਮੇਸ਼ਾਂ ਯਾਦ ਰੱਖੀਏ, ਬੇਗਾਨੇ ਧਨ ਜਾਂ ਹੋਰ ਕਿਸੇ ਬੇਗਾਨੇ ਪੱਖ ਆਦਿ ਦਾ ਲਾਲਚ ਨਾ ਕਰੀਏ, ਸਤਿ-ਪੁਰਸ਼ਾਂ ਦੀ ਸੰਗਤ ਕਰੀਏ ਅਤੇ ਨਿੰਦਤ ਕਰਮਾਂ ਨੂੰ ਤਿਆਗੀਏ, ਇਹ ਹੀ ਧਰਮ ਦੇ ਲੱਛਣ ਹਨ। ਭਾਵ ਇਹਨਾਂ ਗੁਣਾਂ ਤੋਂ ਹੀਣ ਮਨੁੱਖ ਅਧਰਮੀ ਹੈ।
ਮਹਾਂਪੁਰਸ਼ਾਂ ਨੇ ਸਪੱਸ਼ਟ ਕੀਤਾ ਕਿ ਪਰਮਾਤਮਾ ਸੱਚਾਈ ਦੀ ਭੇਟਾ ਸਵੀਕਾਰ ਕਰਦਾ ਹੈ। ਜੀਵਨ-ਰਾਹ ‘ਤੇ ਮਨ ਬਚਨ ਅਤੇ ਕਰਮ ਕਰਕੇ ਸੱਚਾਈ ‘ਤੇ ਚਲਣਾ ਹੀ ਪ੍ਰਭੂ ਦੀ ਪੂਜਾ ਹੈ। ਸਤ ਅਤੇ ਸੰਤੋਖ ਦਾ ਜੀਵਨ ਬਤੀਤ ਕਰਨਾ ਹੀ ਉਸ ਅੱਗੇ ਅਰਦਾਸ ਹੈ। ਉਨ੍ਹਾਂ ਜੋਰ ਦਿੱਤਾ ਕਿ ਜਿਹੜਾ ਮਨੁੱਖ ਅਕਾਲ ਪੁਰਖ ਦੇ ਨਾਮ ਨਾਲ ਜੁੜਦਾ ਹੈ, ਅਕਾਲ ਪੁਰਖ ਨੂੰ ਮੰਨਦਾ ਹੈ, ਉਹ ਕੂੜ ਦੇ ਰਸਤੇ ਤੇ ਨਹੀਂ ਪੈਂਦਾ। ਉਹ ਸਤ ਅਤੇ ਸੰਤੋਖ ਦੀ ਮਰਿਆਦਾ ਵਿੱਚ ਰਹਿੰਦੇ ਜੀਵਨ ਬਤੀਤ ਕਰਨ ਨਾਲ ਪਰਮਾਤਮਾ ਦੀ ਨੇੜਤਾ ਪ੍ਰਾਪਤ ਕਰ ਲੈਂਦਾ ਹੈ। ਬਾਬਾ ਜੀ ਸੰਗਤਾਂ ਨੂ ਹਫ਼ਤਾਵਾਰ ਲਗਾਤਾਰ ਨਾਮ ਅਭਿਆਸ ਸਮਾਗਮ ਅਤੇ ਸ਼ਾਮ ਨੂੰ ਸਿਰੀ ਦਰਬਾਰ ਸਾਹਿਬ ਦੇ ਕੀਰਤਨੀ ਜਥਿਆਂ ਤੋਂ ਕੀਰਤਨ ਸਰਵਣ ਕਰ ਕੇ ਜੀਵਨ ਸਫਲਾ ਕਰੋ ਇਸ ਤੋਂ ਉਪਰੰਤ । ਗੁਰੂ ਕਾ ਲੰਗਰ ਅਤੁੱਟ ਵਰਤਿਆ।