ਪਰਮ ਸੰਤ ਬਾਬਾ ਸੁਚਾ ਸਿੰਘ ਜੀ ਦੇ  ਜਨਮ ਦਿਹਾੜੇ ਤੇ ਗੁਰਮਤਿ ਸਮਾਗਮ ਹੋਏ

ਲੁਧਿਆਣਾ, 1 ਅਕਤੂਬਰ (     ਪ੍ਰਿਤਪਾਲ ਸਿੰਘ ਪਾਲੀ

)-ਗੁਰਮਤਿ ਸੰਗੀਤ ਨੂੰ ਮੁੜ ਸੁਰਜੀਤ ਕਰਕੇ ਬੁਲੰਦੀਆਂ  ਤੇ ਪਹੁੰਚਾਉਣ ਵਾਲੀ ਅਜ਼ੀਮ ਜਸਿੱਖ ਸ਼ਖ਼ਸੀਅਤ ਪਰਮ ਸੰਤ ਬਾਬਾ ਸੁਚਾ ਸਿੰਘ ਜੀ ਦੇ ਜਨਮ ਦਿਹਾੜੇ ‘ਤੇ ਉਨ੍ਹਾਂ ਵਲੋਂ ਸਿਰਜਿਤ ਜਵੱਦੀ ਟਕਸਾਲ ਵਿਖੇ, ਉਨ੍ਹਾਂ ਦੇ ਜਾਨਸ਼ੀਨ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵਲੋਂ ਬਾਬਾ ਹਰਚਰਨ ਸਿੰਘ ਰਮਦਾਸਪੁਰ ਵਾਲਿਆਂ ਦੇ ਸਹਿਯੋਗ ਨਾਲ ਵਿਸ਼ੇਸ਼ ਗੁਰਮਤਿ ਸਮਾਗਮ ਹੋਏ। ਇਸ ਮੌਕੇ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੇ ਆਪਣੇ ਪ੍ਰਵਚਨਾਂ ‘ਚ ਸੰਤ ਬਾਬਾ ਸੁਚਾ ਸਿੰਘ ਦੀ ਨਿਵੇਕਲੀ ਪ੍ਰਤਿਭਾ ਅਤੇ  ਉਹਨਾਂ ਦੀ ਵਿਲੱਖਣ ਸ਼ਖਸ਼ੀਅਤ ਦਾ ਜਿਕਰ ਕਰਦਿਆਂ ਕਿਹਾ ਕਿ ਮਹਾਂਪੁਰਸ਼ ਸੰਤ ਬਾਬਾ ਸੁਚਾ ਸਿੰਘ ਜੀ ਗੁਰੂ ਕਿਰਪਾ ਦੇ ਪਾਤਰ ਸਨ ਜਿਨ੍ਹਾਂ ਨੇ ਸੰਤ ਬਾਬਾ ਤਾਰਾ ਸਿੰਘ ਜੀ ਬਲਾਚੌਰ, ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਤੇ ਸੰਤ ਬਾਬਾ  ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਵਰਗੇ ਮਹਾਨ ਤਪੱਸਵੀਆਂ ਦੀ ਛੱਤਰ ਛਾਇਆ ਹੇਠ ਰਹਿ ਕੇ ਅਧਿਆਤਮਿਕ ਉਚਾਈਆਂ ਨੂੰ ਹਾਸਲ ਕੀਤਾ। ਬੜੂ ਸਾਹਿਬ ਅਤੇ ਹਜ਼ੂਰ ਸਾਹਿਬ ਵਿਖੇ ਸਿਮਰਨ ਸਾਧਨਾ ‘ਚ ਜੀਵਨ ਸਫਲ ਕੀਤਾ। ਵਕਤ ਦੇ ਹਾਲਾਤਾਂ ਅਤੇ ਭਵਿਖ ਦੀਆਂ ਚਣੌਤੀਆਂ ਨੂੰ ਸਮਝਦਿਆਂ ਸਹਿਯੋਗੀ ਸੰਗਤਾਂ ਦੇ ਸਹਿਯੋਗ ਨਾਲ ਜਵੱਦੀ ਟਕਸਾਲ ਦੇ ਰੂਪ ‘ਚ  ਗੁਰਮਤਿ ਪ੍ਰਚਾਰ ਪ੍ਰਸਾਰ ਦਾ ਕੇਂਦਰ ਸਥਾਪਿਤ ਕੀਤਾ। ਗੁਰਮਤਿ ਸੰਗੀਤ ਦੀ ਬਹਾਲੀ ਲਈ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੀ ਅਰੰਭਤਾ ਦੇ ਨਾਲ ਨਾਲ  ਵਕਤ ਦੇ ਲਿਹਾਜ਼ ਨਾਲ ਮਨੁੱਖਾਂ ਦੀ ਹਰੇਕ ਕਮਜ਼ੋਰੀ, ਹਰੇਕ ਔਗੁਣ ਅਤੇ ਸਮਾਜ ਦੀ ਹਰੇਕ ਬੁਰਾਈ ਦੀ ਪੂਰੀ ਤਰਾਂ ਪਛਾਣ ਕੀਤੀ ਅਤੇ ਸਮਾਜ ਦੀ ਦਸ਼ਾ ਸੁਧਾਰਨ ਲਈ ਨਿੱਘਰ ਕਾਰਜ਼ ਕੀਤੇ।ਸਮਾਗਮ ਦੌਰਾਨ ਭਾਈ ਸ਼ੌਕੀਨ ਸਿੰਘ ਹਜ਼ੂਰੀ ਕੀਰਤਨੀਏ ਸੱਚਖੰਡ ਸ੍ਰੀ ਦਰਬਾਰ ਸਾਹਿਬ, ਭਾਈ ਪਰਮਜੀਤ ਸਿੰਘ ਅਤੇ ਭਾਈ ਭਾਰਤ ਸਿੰਘ ਤੋਂ ਇਲਾਵਾ  ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਵਿਿਦਆਰਥੀਆਂ ਨੇ ਰਸਭਿਨਾ ਕੀਰਤਨ ਕਰਦਿਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ।ਸੰਤ ਬਾਬਾ ਅਮੀਰ ਸਿੰਘ ਜੀ ਨੇ ਆਈਆਂ ਸ਼ਖਸ਼ੀਅਤਾਂ ਅਤੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਫ਼ੁਰਮਾਇਆ ਕਿ ਮਹਾਂਪੁਰਸ਼ਾਂ ਨੂੰ ਆਪਣੀ ਅਦੁੱਤੀ ਪ੍ਰਤਿਭਾ ਦੀ ਸਾਰੀ ਪ੍ਰਭੂ ਸ਼ਕਤੀ ਬਖਸ਼ੀ। ਅੱਜ ਦੇਰ ਸ਼ਾਮ ਦੇ ਕੀਰਤਨ ਸਮਾਗਮ ਦੌਰਾਨ ਭਾਈ ਲਾਲ ਸਿੰਘ ਫੱਕਰ, ਭਾਈ ਸੁਖਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸੁੱਖ ਨਿਰੰਜਣ ਸਿੰਘ ਆਦਿ ਮਹਾਂਪੁਰਸ਼ਾਂ ਦੀ ਜੀਵਨ ਘਾਲਣਾ ਅਤੇ ਪੰਥਕ ਸੇਵਾਵਾਂ ਸਬੰਧੀ ਗੁਰਮਤਿ ਦੀ ਰੌਸ਼ਨੀ ਚ ਗੁਰਮਤਿ ਵਿਚਾਰਾਂ ਅਤੇ ਗੁਰਬਾਣੀ ਸ਼ਬਦ ਨਾਲ ਨਿਹਾਲ ਕਰਨਗੇ। ਪ੍ਰਿਤਪਾਲ ਸਿੰਘ ਪਾਲੀ

Leave a Comment

Recent Post

ਅੱਜ ਬਾਬਾ ਅਜੀਤ ਸਿੰਘ ਜੀ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਜੀ ਹਲਕਾ ਇੰਚਾਰਜ ਲੁਧਿਆਣਾ ਪੱਛਮੀ, ਜਗਜੀਤ ਸਿੰਘ ਜੀ ਅਤੇ ਸਚਿਨ ਅਰੋੜਾ ਜੀ ਕੌਮੀ ਜਨਰਲ ਸਕੱਤਰ, ਯੂਥ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਦੌਰਾਨ ਆਗੂਆਂ ਨੇ ਸ. ਸੁਖਬੀਰ ਸਿੰਘ ਬਾਦਲ ਜੀ ਦਾ ਹਾਲ-ਚਾਲ ਪੁੱਛਿਆ ਅਤੇ ਉਹਨਾਂ ਦੀ ਚੜ੍ਹਦੀ ਕਲਾ ਤੇ ਤੰਦਰੁਸਤੀ ਲਈ ਸ਼ੁਭਕਾਮਨਾਵਾਂ ਦਿੱਤੀਆਂ

Live Cricket Update

You May Like This

ਅੱਜ ਬਾਬਾ ਅਜੀਤ ਸਿੰਘ ਜੀ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਜੀ ਹਲਕਾ ਇੰਚਾਰਜ ਲੁਧਿਆਣਾ ਪੱਛਮੀ, ਜਗਜੀਤ ਸਿੰਘ ਜੀ ਅਤੇ ਸਚਿਨ ਅਰੋੜਾ ਜੀ ਕੌਮੀ ਜਨਰਲ ਸਕੱਤਰ, ਯੂਥ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਦੌਰਾਨ ਆਗੂਆਂ ਨੇ ਸ. ਸੁਖਬੀਰ ਸਿੰਘ ਬਾਦਲ ਜੀ ਦਾ ਹਾਲ-ਚਾਲ ਪੁੱਛਿਆ ਅਤੇ ਉਹਨਾਂ ਦੀ ਚੜ੍ਹਦੀ ਕਲਾ ਤੇ ਤੰਦਰੁਸਤੀ ਲਈ ਸ਼ੁਭਕਾਮਨਾਵਾਂ ਦਿੱਤੀਆਂ