RBI ਦਾ ਵੱਡਾ ਫੈਸਲਾ: ਰਿਜ਼ਰਵ ਬੈਂਕ ਵਾਪਸ ਲਵੇਗਾ ਦੋ ਹਜ਼ਾਰ ਰੁਪਏ ਦੇ ਨੋਟ, 30 ਸਤੰਬਰ 2023 ਤੱਕ ਬੈਂਕ ਤੋਂ ਬਦਲਾ ਸਕਣਗੇ

RBI ਨੇ 2000 ਰੁਪਏ ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਹੈ

ਆਰਬੀਆਈ ਨੇ 2016 ਵਿੱਚ ਜਾਰੀ ਕੀਤਾ

ਆਰਬੀਆਈ ਨੇ ਇਹ ਨੋਟ ਆਰਬੀਆਈ ਐਕਟ 1934 ਦੀ ਧਾਰਾ 24(1) ਤਹਿਤ ਨਵੰਬਰ 2016 ਵਿੱਚ ਜਾਰੀ ਕੀਤੇ ਸਨ

ਇਹ ਨੋਟ ਰਿਜ਼ਰਵ ਬੈਂਕ ਨੇ ਨੋਟਬੰਦੀ ਤੋਂ ਬਾਅਦ ਜਾਰੀ ਕੀਤੇ ਸਨ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ 500 ਅਤੇ 1000 ਰੁਪਏ ਦੇ ਨੋਟ ਜਿਨ੍ਹਾਂ ਨੂੰ ਉਸ ਸਮੇਂ ਸਰਕੂਲੇਸ਼ਨ ਤੋਂ ਹਟਾ ਦਿੱਤਾ ਗਿਆ ਸੀ, ਉਨ੍ਹਾਂ ਦਾ ਬਾਜ਼ਾਰ ਅਤੇ ਅਰਥਵਿਵਸਥਾ ‘ਤੇ ਪੈਣ ਵਾਲੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ। ਜਦੋਂ ਬੈਂਕਾਂ ਵਿੱਚ ਹੋਰ ਮੁੱਲਾਂ ਦੇ ਨੋਟ ਕਾਫ਼ੀ ਮਾਤਰਾ ਵਿੱਚ ਉਪਲਬਧ ਹੋ ਗਏ ਤਾਂ ਦੋ ਹਜ਼ਾਰ ਰੁਪਏ ਨੂੰ ਪ੍ਰਚਲਿਤ ਕਰਨ ਦਾ ਮਕਸਦ ਪੂਰਾ ਹੋ ਗਿਆ।

ਬੈਂਕਾਂ ‘ਚ ਨੋਟ ਬਦਲਣ ਦੀ ਪ੍ਰਕਿਰਿਆ 23 ਮਈ ਤੋਂ ਸ਼ੁਰੂ ਹੋਵੇਗੀ।

ਲੋਕ ਆਪਣੇ ਬੈਂਕ ਖਾਤਿਆਂ ਵਿੱਚ 2,000 ਰੁਪਏ ਦੇ ਨੋਟ ਜਮ੍ਹਾ ਕਰਵਾ ਸਕਣਗੇ ਜਾਂ ਕਿਸੇ ਵੀ ਬੈਂਕ ਸ਼ਾਖਾ ਵਿੱਚ ਜਾ ਕੇ ਉਨ੍ਹਾਂ ਨੂੰ ਹੋਰ ਮੁੱਲਾਂ ਦੇ ਨੋਟਾਂ ਨਾਲ ਬਦਲ ਸਕਦੇ ਹਨ। ਲੋਕਾਂ ਨੂੰ ਇਹ ਧਿਆਨ ਵਿੱਚ ਰੱਖਣਾ ਹੋਵੇਗਾ ਕਿ ਇੱਕ ਵਾਰ ਵਿੱਚ ਵੱਧ ਤੋਂ ਵੱਧ 20,000 ਰੁਪਏ ਦੇ ਨੋਟ ਬਦਲੇ ਜਾ ਸਕਦੇ ਹਨ। ਇਹ ਪ੍ਰਕਿਰਿਆ 23 ਮਈ ਤੋਂ ਸ਼ੁਰੂ ਹੋਵੇਗੀ ਅਤੇ 30 ਸਤੰਬਰ 2023 ਨੂੰ ਖਤਮ ਹੋਵੇਗੀ।

Leave a Comment

Recent Post

ਅੱਜ ਬਾਬਾ ਅਜੀਤ ਸਿੰਘ ਜੀ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਜੀ ਹਲਕਾ ਇੰਚਾਰਜ ਲੁਧਿਆਣਾ ਪੱਛਮੀ, ਜਗਜੀਤ ਸਿੰਘ ਜੀ ਅਤੇ ਸਚਿਨ ਅਰੋੜਾ ਜੀ ਕੌਮੀ ਜਨਰਲ ਸਕੱਤਰ, ਯੂਥ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਦੌਰਾਨ ਆਗੂਆਂ ਨੇ ਸ. ਸੁਖਬੀਰ ਸਿੰਘ ਬਾਦਲ ਜੀ ਦਾ ਹਾਲ-ਚਾਲ ਪੁੱਛਿਆ ਅਤੇ ਉਹਨਾਂ ਦੀ ਚੜ੍ਹਦੀ ਕਲਾ ਤੇ ਤੰਦਰੁਸਤੀ ਲਈ ਸ਼ੁਭਕਾਮਨਾਵਾਂ ਦਿੱਤੀਆਂ

Live Cricket Update

You May Like This