ਗੈਂਗਸਟਰ ਅਮਰਪ੍ਰੀਤ ਸਮਰਾ ਦਾ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਮਾਰ ਕੇ ਕਤਲ

ਗੈਂਗਸਟਰ ਅਮਰਪ੍ਰੀਤ ਸਮਰਾ

ਵੈਨਕੂਵਰ: ਗੈਂਗਸਟਰ ਅਮਰਪ੍ਰੀਤ ਸਮਰਾ ਉਰਫ਼ ‘ਚੱਕੀ’ ਦੀ ਫਰੇਜ਼ਰਵਿਊ ਹਾਲ ਵਿਖੇ ਇੱਕ ਵਿਆਹ ਸਮਾਗਮ ਦੌਰਾਨ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਕੈਨੇਡੀਅਨ ਨਿਊਜ਼ ਚੈਨਲਾਂ ਮੁਤਾਬਕ ਇਹ ਘਟਨਾ ਸਵੇਰੇ 1.30 ਵਜੇ ਵਾਪਰੀ ਜਦੋਂ ਗੈਂਗਸਟਰ ਘਟਨਾ ਵਾਲੀ ਥਾਂ ‘ਤੇ ਡਾਂਸ ਕਰ ਰਿਹਾ ਸੀ। ਜਿਵੇਂ ਹੀ ਉਹ ਹਾਲ ਵਿਚੋਂ ਬਾਹਰ ਆਇਆ ਤਾਂ ਉਸ ਨੂੰ ਮੌਕੇ ‘ਤੇ ਹੀ ਗੋਲੀਆਂ ਮਾਰ ਦਿੱਤੀ ਗਈਆਂ। ਉਹ ਟਾਪ 11 ਖਤਰਨਾਕ ਗੈਂਗਸਟਰਾਂ ਦੀ ਸੂਚੀ ਵਿਚ ਸ਼ਾਮਲ ਸੀ। 

ਕੁਝ ਮਹਿਮਾਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੁਝ ਅਣਪਛਾਤੇ ਵਿਅਕਤੀ ਜਿਨ੍ਹਾਂ ਨੇ ਕਤਲ ਕੀਤਾ ਉਹ ਮੁੜ੍ਹ ਹਾਲ ਵਿੱਚ ਵਾਪਸ ਚਲੇ ਗਏ ਅਤੇ ਡੀਜੇ ਨੂੰ ਸੰਗੀਤ ਬੰਦ ਕਰਨ ਲਈ ਕਿਹਾ। ਇਸ ਸਮੇਂ ਸਮਾਗਮ ਵਾਲੀ ਥਾਂ ‘ਤੇ 60 ਦੇ ਕਰੀਬ ਮਹਿਮਾਨ ਮੌਜੂਦ ਸਨ।

ਕੈਨੇਡੀਅਨ ਪੁਲਿਸ ਨੂੰ ਸ਼ੱਕ ਹੈ ਕਿ ਕਾਤਲ ਵਿਰੋਧੀ ਗਰੁੱਪ ‘ਬ੍ਰਦਰਜ਼ ਕੀਪਰਜ਼’ ਨਾਲ ਸਬੰਧਤ ਹੋ ਸਕਦੇ ਹਨ। ਇਸ ਦੇ ਨਾਲ ਹੀ ਮੁਲਜ਼ਮ ਜਾਂ ਮੁਲਜ਼ਮਾਂ ਵਲੋਂ ਭੱਜਣ ਮਗਰੋਂ ਇੱਕ ਬਲਦੀ ਹੋਈ ਗੱਡੀ ਬਾਅਦ ਵਿੱਚ ਸਰੀ/ਡੈਲਟਾ ਸਰਹੱਦ ਦੇ ਨੇੜੇ ਮਿਲੀ। ਪੁਲਿਸ ਹੁਣ ਇਸ ਹਮਲੇ ਮਰਗੋਂ ਸਮਰਾ ਦੇ ਗਰੁੱਪ ਵਲੋਂ ਕੀਤੀ ਜਾ ਸਕਦੀ ਜਵਾਬੀ ਕਾਰਵਾਈ ਨੂੰ ਲੈ ਕੇ ਚਿੰਤਤ ਹੈ।

ਵੈਨਕੂਵਰ ਪੁਲਿਸ ਦਾ ਕਹਿਣਾ ਕਿ “ਅੱਜ ਸਵੇਰੇ ਗੋਲੀ ਲੱਗਣ ਤੋਂ ਬਾਅਦ ਇੱਕ 28 ਸਾਲਾ ਵਿਅਕਤੀ ਦੀ ਹੱਤਿਆ ਦੀ ਜਾਂਚ ਕਰ ਰਹੇ ਹਾਂ। 911 ‘ਤੇ ਕਾਲ ਕਰਨ ਵਾਲਿਆਂ ਕਈ ਲੋਕਾਂ ਨੇ ਦੱਸਿਆ ਕਿ ਫਰੇਜ਼ਰ ਸਟਰੀਟ ਅਤੇ ਸਾਊਥ ਈਸਟ ਮਰੀਨ ਡਰਾਈਵ ਦੇ ਨੇੜੇ ਇੱਕ ਬੈਂਕੁਏਟ ਹਾਲ ਦੇ ਬਾਹਰ 1:30 ਵਜੇ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ।

ਪੁਲਿਸ ਦਾ ਕਹਿਣਾ ਸੀ ਕਈ ਜਦੋਂ ਤੱਕ ਪੈਰਾਮੈਡਿਕਸ ਪਹੁੰਚਣ ਤੱਕ ਪੈਟਰੌਲ ਅਫਸਰਾਂ ਨੇ ਪੀੜਤ ‘ਤੇ ਸੀਪੀਆਰ ਕੀਤਾ, ਪਰ ਡੂੰਘੇ ਜ਼ਖਮਾਂ ਕਾਰਨ ਉਸਦੀ ਮੌਤ ਹੋ ਗਈ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਚੱਲ ਰਹੀ ਗੈਂਗਵਾਰ ਦੇ ਨਤੀਜੇ ਦਾ ਸਬੰਧੀ ਰੰਜਿਸ਼ੀ ਗੋਲੀਬਾਰੀ ਹੋ ਸਕਦੀ ਹੈ ਜਿਸਦੀ ਜਾਂਚ ਜਾਰੀ ਕੀਤੀ ਜਾ ਰਹੀ ਹੈ।

ਪੁਲਿਸ ਨੇ ਅੱਗੇ ਇਹ ਵੀ ਕਿਹਾ ਕਈ ਜੇਕਰ ਕੋਈ ਵੀ ਵਿਅਕਤੀ ਜਾਂਚਕਰਤਾਵਾਂ ਦੀ ਮਦਦ ਕਰ ਸਕਦਾ ਹੈ ਤਾਂ ਹੋਮੀਸਾਈਡ ਯੂਨਿਟ ਨੂੰ 604-717-2500 ‘ਤੇ ਕਾਲ ਕਰ ਜਾਣਕਾਰੀ ਸਾਂਝੀ ਕਰੇ।

Leave a Comment

Recent Post

ਅੱਜ ਬਾਬਾ ਅਜੀਤ ਸਿੰਘ ਜੀ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਜੀ ਹਲਕਾ ਇੰਚਾਰਜ ਲੁਧਿਆਣਾ ਪੱਛਮੀ, ਜਗਜੀਤ ਸਿੰਘ ਜੀ ਅਤੇ ਸਚਿਨ ਅਰੋੜਾ ਜੀ ਕੌਮੀ ਜਨਰਲ ਸਕੱਤਰ, ਯੂਥ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਦੌਰਾਨ ਆਗੂਆਂ ਨੇ ਸ. ਸੁਖਬੀਰ ਸਿੰਘ ਬਾਦਲ ਜੀ ਦਾ ਹਾਲ-ਚਾਲ ਪੁੱਛਿਆ ਅਤੇ ਉਹਨਾਂ ਦੀ ਚੜ੍ਹਦੀ ਕਲਾ ਤੇ ਤੰਦਰੁਸਤੀ ਲਈ ਸ਼ੁਭਕਾਮਨਾਵਾਂ ਦਿੱਤੀਆਂ

Live Cricket Update

You May Like This

ਅੱਜ ਬਾਬਾ ਅਜੀਤ ਸਿੰਘ ਜੀ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਜੀ ਹਲਕਾ ਇੰਚਾਰਜ ਲੁਧਿਆਣਾ ਪੱਛਮੀ, ਜਗਜੀਤ ਸਿੰਘ ਜੀ ਅਤੇ ਸਚਿਨ ਅਰੋੜਾ ਜੀ ਕੌਮੀ ਜਨਰਲ ਸਕੱਤਰ, ਯੂਥ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਦੌਰਾਨ ਆਗੂਆਂ ਨੇ ਸ. ਸੁਖਬੀਰ ਸਿੰਘ ਬਾਦਲ ਜੀ ਦਾ ਹਾਲ-ਚਾਲ ਪੁੱਛਿਆ ਅਤੇ ਉਹਨਾਂ ਦੀ ਚੜ੍ਹਦੀ ਕਲਾ ਤੇ ਤੰਦਰੁਸਤੀ ਲਈ ਸ਼ੁਭਕਾਮਨਾਵਾਂ ਦਿੱਤੀਆਂ