ਲੁਧਿਆਣਾ ੪ ਦਸੰਬਰ (ਪ੍ਰਿਤਪਾਲ ਸਿੰਘ ਪਾਲੀ) ਦਿੱਲੀ ਦੇ ਚਾਂਦਨੀ ਚੌਂਕ ਵਿੱਚ ਤਿਲਕ ਜੰਜੂ ਦੀ ਰਾਖੀ ਲਈ ਆਪਣੇ ਸੀਸ ਦਾ ਬਲਿਦਾਨ ਦੇਣ ਵਾਲੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਦੇ ਸਬੰਧ ਵਿੱਚ ਅੱਜ ਲੁਧਿਆਣੇ ਦੇ
ਗੁ

ਰਦੁਆਰਾ ਦੁਖ ਨਿਵਾਰਾ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਜੈਕਾਰਿਆਂ ਦੀ ਗੂੰਜ ਵਿੱਚ ਕੱਢਿਆ ਗਿਆ ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਜਗਰਾਉਂ ਪੁੱਲ ਤੋਂ ਹੁੰਦਾ ਹੋਇਆ ਪੁਰਾਣਾ ਸੀਟੀ ਰੋਡ ਟਾਇਰ ਮਾਰਕੀਟ ਚੌ ਘੰਟਾ ਘਰ ਚੋੜਾ ਬਾਜ਼ਾਰ ਵੀ ਗਿਰਜਾ ਘਰ ਚੌਂਕ ਕਾ ਮੰਡੀ ਚੌਂਕ ਚੌੜੀ ਸੜਕ ਚੌਕ ਡਿਵੀਜ਼ਨ ਨਾਲ ਤਿੰਨ ਸਮਰਾਲਾ ਰੋਡ ਚੌਂਕ ਬਾਬਾ ਥਾਨ ਸਿੰਘ ਛੇਵੇਂ ਪਾਤਸ਼ਾਹ ਗੁਰਦੁਆਰਾ ਸੀਐਮ ਸੀ ਚੌਂਕ ਮਹਲਾ ਬਰਾਉਨ ਰੋਡ ਗੁਰਦੁਆਰਾ ਕਲਗੀਧਰ ਰੋਡ ਜੇਲ ਰੋਡ ਤੋਂ ਹੁੰਦਾ ਹੋਇਆ ਗੁਰਦੁਆਰਾ ਦੁੱਖਨਾਨ ਸਾਹਿਬ ਪਹੁੰਚ ਕੇ ਸਮਾਪਤ ਹੋਇਆ। ਨਗਰ ਕੀਰਤਨ ਵਿੱਚ ਸ਼ਬਦ ਦੀ ਜਥੇ ਬੈਂਡ ਵਾਜੇ ਟਰੈਕਟਰ ਟਰਾਲੀਆਂ ਗਤਕਾ ਪਾਰਟੀਆਂ ਨਗਰ ਕੀਰਤਨ ਦੀ ਰੌਣਕ ਵਿੱਚ ਵਾਧਾ ਕਰ ਰਹੇ ਸਨ ਨਗਰ ਕੀਰਤਨ ਦੇ ਸਾਰੇ ਰੂਟ ਗੇਟ ਬਣਾ ਕੇ ਸਜਾਇਆ ਗਿਆ ਸੀ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਦੀ ਸੇਵਾ ਲਈ ਚੌਂਕ ਘੰਟਾ ਘਰ ਗੁਰਦੁਆਰਾ ਅਕਾਲਗੜ੍ਹ ਸਾਹਿਬ ਚੌਂਕ ਗਿਰਜਾਘਰ ਚੌੜਾ ਬਾਜ਼ਾਰ ਕਾ ਮੰਡੀ ਚੌਂਕ ਚੌੜੀ ਸੜਕ ਸੁਨਹਿਰੀ ਗੁਰਦੁਆਰਾ ਚੌਂਕ ਡਿਵੀਜ਼ਨ ਨੰਬਰ ਤਿੰਨ ਸਮਰਾਲਾ ਰੋਡ ਚੌਕ ਬਾਬਾ ਥਾਨ ਸਿੰਘ

ਗੁਰਦੁਆਰਾ ਛੇਵੀਂ ਪਾਤਸ਼ਾਹੀ ਸੀਐਮਸੀ ਚੌਂਕ ਖੁਡ ਮਹਲਾ ਚੌਕ ਗੁਰਦੁਆਰਾ ਬਾਬਾ ਓਕਾਰ ਦਾਸ ਬਰਾਂਡ ਰੋਡ ਗੁਰਦੁਆਰਾ ਕਲਗੀਧਰ ਰੋਡ ਜੇਲ ਰੋਡ ਤੇ ਵੱਖ ਵੱਖ ਸੰਸਥਾਵਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਵੱਲੋਂ ਵੱਖ ਵੱਖ ਤਰਾਂ ਦੇ ਲੰਗਰ ਲਗਾ ਕੇ ਲੰਗਰ ਕੀਰਤਨ ਸ਼ਾਮਲ ਸੰਗਤਾਂ ਦੀ ਸੇਵਾ ਕੀਤੀ ਗਈ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਸਰੋਪਾਓ ਛੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ। ਨਗਰ ਕੀਰਤਨ ਦੇਰ ਸ਼ਾਮ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਹੁੰਚ ਕੇ ਸਮਾਪਤ ਹੋਇਆ।