। ਲੁਧਿਆਣਾ 9 ( ਪ੍ਰਿਤਪਾਲ ਸਿੰਘ ਪਾਲੀ ) ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਗੁਰਦੇਵ ਸਿੰਘ ਗੋਸ਼ਾ ਵੱਲੋਂ ਸੁਆਮੀ ਪ੍ਰੇਮਾਨੰਦ ਬਿੰਦਰਾ ਬਨ ਵਾਲਿਆਂ ਨੂੰ ਗੁਰਬਾਣੀ ਲਿਖਤ ਸਨਮਾਨ ਚਿੰਨ ਭੇਂਟ ਕਰਕੇ ਉਹਨਾਂ ਨੂੰ ਹਵਾ ਪਾਣੀ ਦੂਸ਼ਤ ਹੋਣ ਬਾਰੇ ਇਸ ਦੇ ਖਾਤਮੇ ਲਈ ਉਪਰਾਲੇ ਕਰਨ ਲਈ ਬੇਨਤੀ ਕੀਤੀ।
ਗੁਰਬਾਣੀ ਲਿਖਤ ਸਨਮਾਨ ਚਿਨ ਅਤੇ ਸਿਰੋਪਾਓ ਗੁਰਦੀਪ ਸਿੰਘ ਗੋਸ਼ਾ ਵਲੋ ਪ੍ਰੇਮਾਨੰਦ ਮਹਾਰਾਜ
ਜੀ ਨੂੰ ਭੇਟ ਕੀਤਾ ।
ਸੁਆਮੀ ਜੀ ਨੇ ਧਾਰਮਿਕ ਚਿੰਨ ਲੈਣ ਉਪਰੰਤ ਕਿਹਾ ਕਿ ਇਸ ਸੰਬੰਧ ਵਿੱਚ ਸਭ ਨੂੰ ਕੁਦਰਤ ਪਿਆਰ ਕਰਨਾ ਪਵੇਗਾ ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਆਪ ਹੀ ਹਵਾ ਪਾਣੀ ਦੂਸ਼ਤ ਕਰ ਰਹੇ ਹਾਂ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ






