ਰਾਜਨੀਤੀ ਤੋਂ ਉੱਪਰ ਉੱਠ ਕੇ ਪੰਜਾਬ ਦੇ ਪਾਣੀਆਂ ਨੂੰ ਬਚਾਇਆ ਜਾਵੇ : ਸੰਤ ਸੀਚੇਵਾਲ*

ਬੁੱਢੇ ਦਰਿਆ ਦੀ ਕਾਰ ਸੇਵਾ ਦੀ ਪਹਿਲੀ ਵਰ੍ਹੇਗੰਢ ਮਨਾਈ
*ਪੰਜਾਬ ਦੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਕਰਨ ਲਈ ਲੋਕ ਲਹਿਰ ਉਸਾਰਨਾ ਦਾ ਸੱਦਾ*
*ਰਾਜਨੀਤੀ ਤੋਂ ਉੱਪਰ ਉੱਠ ਕੇ ਪੰਜਾਬ ਦੇ ਪਾਣੀਆਂ ਨੂੰ ਬਚਾਇਆ ਜਾਵੇ : ਸੰਤ ਸੀਚੇਵਾਲ*
*ਲੁਧਿਆਣਾ 02 ਫਰਵਰੀ* (ਪ੍ਰਿਤਪਾਲ ਸਿੰਘ ਪਾਲੀ) ਪੰਜਾਬ ਦੇ ਸਭ ਤੋਂ ਵੱਧ ਪਲੀਤ ਬੁੱਢੇ ਦਰਿਆ ਦੀ ਕਾਰ ਸੇਵਾ ਦੀ ਪਹਿਲੀ ਵਰ੍ਹੇਗੰਢ ਗੁਰਦੁਆਰਾ ਗਊਘਾਟ ਵਿਖੇ ਮਨਾਈ ਗਈ। ਇਸ ਮੌਕੇ ਵਾਤਾਵਰਨ ਪ੍ਰੇਮੀ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਪਿਛਲੇ ਸਾਲ 2 ਫਰਵਰੀ 2024 ਨੂੰ ਬੁੱਢੇ ਦਰਿਆ ਦੀ ਕਾਰ ਸੇਵਾ ਦੇ ਪਹਿਲੇ ਪੜਾਅ ਦੌਰਾਨ ਇਸ ਕਿਨਾਰਿਆਂ ਤੇ 11 ਹਜ਼ਾਰ ਦੇ ਕਰੀਬ ਬੂਟੇ ਲਗਾਏ ਗਏ ਅਤੇ ਦੋਵਾਂ ਪਾਸੇ ਕਿਨਾਰਿਆਂ ਤੇ ਲੰਘਣ ਲਈ ਰਸਤੇ ਬਣਾਏ ਗਏ ਸਨ।
ਸੰਤ ਸੀਚੇਵਾਲ ਨੇ ਦੱਸਿਆ ਕਿ ਕਾਰ ਸੇਵਾ ਦਾ ਦੂਜਾ ਪੜਾਅ 22 ਦਸੰਬਰ 2024 ਨੂੰ ਗੁਰਦੁਆਰਾ ਗਊਘਾਟ ਵਿਖੇ ਅਰਦਾਸ ਕਰਕੇ ਸ਼ੁਰੂ ਕੀਤਾ ਗਿਆ। ਦੂਜੇ ਪੜਾਅ ਦੌਰਾਨ ਦਰਿਆ ਵਿੱਚ ਪੈ ਰਹੇ ਗੰਦੇ ਪਾਣੀਆਂ ਨੂੰ ਰੋਕਣ ਦੀ ਮੁਹਿੰਮ ਆਰੰਭੀ ਗਈ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਗੁਰਦੁਆਰਾ ਗਊਘਾਟ ਨੇੜੇ ਜਿਹੜੇ ਪੰਪਿੰਗ ਸਟੇਸ਼ਨ ਦਾ ਕੰਮ ਦੋ ਸਾਲਾਂ ਤੋਂ ਲਟਕਿਆ ਪਿਆ ਸੀ, ਉਹ ਅਰਜੀ ਤੌਰ ਤੇ ਚਾਲੂ ਕਰਕੇ 60 ਐਮ.ਐਲ.ਡੀ ਦੇ ਕਰੀਬ ਸ਼ਹਿਰ ਦੇ ਗੰਦੇ ਪਾਣੀ ਨੂੰ ਦਰਿਆ ਵਿੱਚ ਪੈਣੋ ਰੋਕ ਕਿ ਪ੍ਰਬੰਧ ਕੀਤਾ ਗਿਆ। ਇਸੇ ਤਰ੍ਹਾਂ ਦਰਿਆ ਨੂੰ ਪ੍ਰਦੂਸ਼ਿਤ ਡੇਅਰੀਆਂ ਦਾ ਗੋਹਾ ਦਰਿਆ ਵਿੱਚ ਪੈਣੋ ਬੰਦ ਕਰਕੇ ਉਸਦਾ ਪ੍ਰਬੰਧ ਕੀਤਾ ਗਿਆ। ਦਰਿਆ ਕਿਨਾਰੇ ਜਿਹੜੇ ਸੱਤ ਪਿੰਡਾਂ ਦਾ ਗੰਦਾ ਪਾਣੀ ਬੁੱਢੇ ਦਰਿਆ ਵਿੱਚ ਪੈ ਰਿਹਾ ਸੀ ਉਹਨਾਂ ਪਿੰਡਾਂ ਦੇ ਗੰਦਾ ਪਾਣੀ ਰੋਕਣ ਲਈ ਸੀਚੇਵਾਲ ਮਾਡਲ ਸਥਾਪਿਤ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪਵਿੱਤਰ ਬੁੱਢੇ ਦਰਿਆ ਤੇ ਘਾਟ ਬਣਨ ਨਾਲ ਲੋਕਾਂ ਵਿੱਚ ਭਰੋਸਾ ਤੇ ਉਮੀਦ ਪੈਦਾ ਹੋਈ ਹੈ ਕਿ ਇਸ ਵਿੱਚ ਜਲਦੀ ਹੀ ਸਾਫ ਪਾਣੀ ਵਗੇਗਾ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ 02 ਫਰਵਰੀ ਦਾ ਦਿਨ ਬੜਾ ਅਹਿਮ ਹੈ ਕਿਉਂਕਿ ਇਸ ਦਿਨ ਨੂੰ ਵਿਸ਼ਵ ਜਲਗਾਹ ਦੇ ਤੌਰ ਤੇ ਮਨਾਇਆ ਜਾਂਦਾ ਹੈ। ਦੁਨੀਆਂ ਭਰ ਵਿੱਚ ਪਾਣੀ ਦੇ ਖੜੇ ਸਰੋਤਾਂ ਨੂੰ ਬਚਾਉਣ ਦੀ ਚਰਚਾ ਅਕਸਰ ਹੁੰਦੀ ਰਹਿੰਦੀ ਹੈ, ਕਿਉਂਕਿ ਹੁਣ ਧਰਤੀ ਤੇ ਕੁਦਰਤ ਦੇ ਸਮਤੋਲ ਵਿੱਚ ਅਹਿਮ ਭੁਮਿਕਾ ਨਿਭਾਉਣ ਵਾਲੀਆਂ ਇਹਨਾਂ ਜਲਗਾਹਾਂ ਦੀ ਹੋਂਦ ਵੀ ਖਤਰੇ ਵਿੱਚ ਪੈ ਗਈ ਹੈ। ਜਦ ਕਿ ਇਹ ਜਲਗਾਹ ਇਸ ਧਰਤੀ ਤੇ ਗਹਿਣੇ ਹਨ।
ਸੰਤ ਸੀਚੇਵਾਲ ਨੇ ਕਿਹਾ ਕਿ ਬੁੱਢਾ ਦਰਿਆ ਇਸ ਕਰਕੇ ਪਵਿੱਤਰ ਦਰਿਆ ਹੈ ਕਿਉਂਕਿ ਇਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਗੁਰੂ ਸਾਹਿਬ ਨੇ ਇਸ ਲੋਕਾਈ ਨੂੰ ਹਵਾ ਪਾਣੀ ਤੇ ਧਰਤੀ ਨੂੰ ਬਚਾਉਣ ਲਈ ਤੇ ਸਰਬੱਤ ਦਾ ਭਲਾ ਮੰਗਣ ਦਾ ਹੋਕਾ ਦਿੱਤਾ ਸੀ। ਉਹਨਾਂ ਕਿਹਾ ਕਿ ਬੁੱਢਾ ਦਰਿਆ ਨਾਲ ਸਭ ਤੋਂ ਵੱਡੀ ਤਰਾਸਦੀ ਇਹ ਹੋਈ ਕਿ ਇਹ ਆਪਣਾ ਨਾਮ ਹੀ ਗੁਆ ਬੈਠਾ ਸੀ। ਲੋਕ ਇਸ ਨੂੰ ਬੁੱਢਾ ਦਰਿਆ ਕਹਿਣ ਦੀ ਬਜਾਏ ਹੁਣ ਬੁੱਢਾ ਨਾਲਾ ਕਹਿਣ ਲੱਗ ਪਏ ਸਨ। ਸਭ ਤੋਂ ਪਹਿਲਾਂ ਕੰਮ ਤਾਂ ਬੁੱਢੇ ਦਰਿਆ ਨੂੰ ਦਰਿਆ ਦਾ ਨਾਮ ਵਾਪਸ ਦੇਣਾ ਹੈ। ਇਸ ਵਿੱਚ ਪੈ ਰਹੇ ਗੰਦੇ ਤੇ ਜ਼ਹਿਰੀਲੇ ਪਾਣੀ ਰੋਕੇ ਜਾਣਗੇ ਕਿਉਂਕਿ ਕਾਨੂੰਨੀ ਤੌਰ ਤੇ ਇਹ ਵੱਡਾ ਅਪਰਾਧ ਹੈ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਬੁੱਢੇ ਦਰਿਆ ਦੇ ਕਿਨਾਰਿਆਂ ਤੇ ਇਸ਼ਨਾਨ ਘਾਟ ਬਣਾਏ ਜਾ ਰਹੇ ਹਨ ਉਹਨਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਨਗਰ ਨਿਗਮ ਲੁਧਿਆਣਾ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਉਹ ਬੁੱਢੇ ਦਰਿਆ ਵਿੱਚ ਜ਼ਹਿਰੀਲਾ ਤੇ ਗੰਦਾ ਪਾਣੀ ਪਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ।
ਇਸ ਮੌਕੇ ਸੰਤ ਸੁਖਜੀਤ ਸਿੰਘ, ਸੰਤ ਕੁਲਵੰਤ ਸਿੰਘ ਮੇਹਟੀਆਣਾ, , ਸੰਤ ਸੁਖਵਿੰਦਰ ਸਿੰਘ, ਮੈਨੇਜਰ ਗੁਰਦੁਆਰਾ ਗਊਘਾਟ ਲਖਵੀਰ ਸਿੰਘ, ਐਡਵੋਕੇਟ ਸੁਰੇਸ਼ ਸ਼ਰਮਾ,ਐਡਵੋਕੇਟ ਬਲਬੀਰ ਸਿੰਘ ਵਿਰਕ, ਹਰਭਜਨ ਸਿੰਘ ਕਾਹਲੋਂ, ਜਸਵਿੰਦਰ ਸਿੰਘ ਕਾਲਾ, ਸੁਰਜੀਤ ਸਿੰਘ ਸ਼ੰਟੀ, ਨੇਕ ਸਿੰਘ ਸਾਬਕਾ ਪ੍ਰਧਾਨ, ਬੀਬੀ ਮਿਨਹਾਸ ਕੌਰ ਅਤੇ ਸੇਵਾਦਾਰਾਂ ਸਮੇਤ ਇਲਾਕੇ ਭਰ ਦੇ ਲੋਕ ਹਾਜ਼ਰ ਸਨ।
—–

Leave a Comment

Recent Post

ਅਸੀਂ ਨਾਮ ਸਿਮਰਨ ਦਾ ਮਾਰਗ ਛੱਡ ਕੇ ਕਰਮਕਾਂਡੀ ਮਾਰਗ ਅਪਣਾ ਰਹੇ ਹਾਂ – ਸੰਤ ਬਾਬਾ ਅਮੀਰ ਸਿੰਘ ਸੰਗਤਾਂ ਨੂੰ 18 ਨਵੰਬਰ, ਤੀਜਾ ਸ਼ਹੀਦੀ ਸ਼ਤਾਬਦੀ ਸੈਮੀਨਾਰ ‘ਚ  ਸਮੂਲੀਅਤ ਕਰਨ ਦੀ ਕੀਤੀ ਅਪੀਲਦੀ ਟਕਸਾਲ” ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਇਆ ਗਿਆ

Live Cricket Update

You May Like This

ਅਸੀਂ ਨਾਮ ਸਿਮਰਨ ਦਾ ਮਾਰਗ ਛੱਡ ਕੇ ਕਰਮਕਾਂਡੀ ਮਾਰਗ ਅਪਣਾ ਰਹੇ ਹਾਂ – ਸੰਤ ਬਾਬਾ ਅਮੀਰ ਸਿੰਘ ਸੰਗਤਾਂ ਨੂੰ 18 ਨਵੰਬਰ, ਤੀਜਾ ਸ਼ਹੀਦੀ ਸ਼ਤਾਬਦੀ ਸੈਮੀਨਾਰ ‘ਚ  ਸਮੂਲੀਅਤ ਕਰਨ ਦੀ ਕੀਤੀ ਅਪੀਲਦੀ ਟਕਸਾਲ” ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਇਆ ਗਿਆ