ਦਿੱਲੀ ਵਿੱਚ 27 ਸਾਲ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਨੇ ਜਿੱਤ ਦੇ ਝੰਡੇ ਗੱਡੇ-ਗੁਰਦੀਪ ਸਿੰਘ ਗੋਸ਼ਾ

(ਲੁਧਿਆਣਾ 9 ਫਰਵਰੀ) ਪ੍ਰਿਤਪਾਲ ਸਿੰਘ ਪਾਲੀ  ਦਿੱਲੀ ਵਿੱਚ 27 ਸਾਲ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਨੇ ਜਿੱਤ ਦੇ ਝੰਡੇ ਗੱਡੇ ਅਤੇ ਲੋਕਾਂ ਨੂੰ ਭਰਮ ਜਾਲ ਵਿੱਚ ਪਾ ਕੇ ਰਾਜ ਕਰ ਰਹੀ ਆਮ ਆਦਮੀ ਪਾਰਟੀ ਦਾ ਕਿਲਾ ਨੇਤੋ ਨਾਬੂਦ ਕਰ ਦਿੱਤਾ। ਅਜਿਹਾ ਇਸ ਕਰਕੇ ਹੋਇਆ ਆਮ ਆਦਮੀ ਪਾਰਟੀ ਦੇ ਆਗੂ ਕੇਜਰੀਵਾਲ ਅਤੇ ਉਹਨਾਂ ਦੇ ਸਾਥੀ ਲੋਕਾਂ ਨੂੰ ਭਰਮ ਜਾਲ ਵਿੱਚ ਪਾ ਕੇ ਉਥੇ ਲਗਾਤਾਰ ਰਾਜ ਕਰ ਰਹੇ ਸਨ ਕੱਲਾ ਦਿੱਲੀ ਵਿੱਚ ਰਾਜ ਹੀ ਨਹੀਂ ਕਰ ਰਹੇ ਸਨ ਅਸਿੱਧੇ ਤੌਰ ਤੇ ਪੰਜਾਬ ਵਿੱਚ ਵੀ ਭਗਵੰਤ ਮਾਨ ਦੀ ਸਰਕਾਰ ਉੱਤੇ ਆਪਣਾ ਕੁੰਡਾ ਰੱਖ ਕੇ ਜਿੱਥੇ ਲੁੱਟ ਕਸੁੱਟ ਮਚਾ ਰਹੇ ਸਨ ਉਥੋਂ ਹੀ ਪੰਜਾਬ ਤੇ ਬੇਲੋੜਾ ਬੋਝ ਵੀ ਪਾ ਰਹੇ ਸਨ ਦਿੱਲੀ ਦੀ ਜਨਤਾ ਉਹਨਾਂ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੀ ਸੀ ਅਤੇ ਬੋਗਸ ਲਾਰਿਆਂ ਦੇ ਭਰਮ ਜਾਲ ਤੋਂ ਦੁਖੀ ਹੋ ਚੁੱਕੀ ਦਿੱਲੀ ਦੀ ਜਨਤਾ ਨੇ ਮੁੜ ਤੋਂ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਅਗਵਾਈ ਸੌਂਪ ਦਿੱਤੀ ਆਮ ਆਦਮੀ ਪਾਰਟੀ ਸਿਰਫ ਨਾਂ ਦੀ ਹੀ ਆਮ ਆਦਮੀ ਪਾਰਟੀ ਹੈ ਲੋਕਾਂ ਨੂੰ ਪਤਾ ਲੱਗ ਗਿਆ ਕਿ ਆਮ ਆਦਮੀ ਪਾਰਟੀ ਸਿਰਫ ਆਮ ਆਦਮੀ ਦੇ ਲੇਬਲ ਤੱਕ ਹੀ ਸੀਮਤ ਹੈ ਜਦਕਿ ਨੀਤੀਆਂ ਆਮ ਆਦਮੀ ਪਾਰਟੀ ਵਾਲੀਆਂ ਨਹੀਂ ਹਨ ਹੁਣ ਤੱਕ ਦੇ ਰਾਜਭਾਗ ਵਿੱਚ ਆਮ ਆਦਮੀ ਪਾਰਟੀ ਨੇ ਜੋ ਕਾਰਨਾਮੇ ਕੀਤੇ ਉਹਨਾਂ ਤੋਂ ਦੁਖੀ ਹੋ ਕੇ ਦਿੱਲੀ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਅਗਵਾਈ ਕਰਨ ਦਾ ਮੌਕਾ ਦਿੱਤਾ ਭਾਰਤੀ ਜਨਤਾ ਪਾਰਟੀ ਦਿੱਲੀ ਵਿੱਚ ਜਿੱਥੇ ਠੋਸ ਸਰਕਾਰ ਬਣਾਏਗੀ ਉਥ ਹੀ ਮੁਫਤ ਦੀਆਂ ਚੀਜ਼ਾਂ ਵੰਡਣ ਅਤੇ ਇਹੋ ਜਿਹੇ ਬੋਕਸ ਨਾਰਿਆਂ ਤੋਂ ਮੁਕਤ ਕਰੇਗੀ। ਭਾਰਤੀ ਜਨਤਾ ਪਾਰਟੀ ਦੇ ਆਗੂ ਸਰਦਾਰ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਦਿੱਲੀ ਦਾ ਜੋ ਕਿਲਾ ਫਤਿਹ ਹੋਇਆ ਹੈ ਉਸ ਦਾ ਅਸਰ ਪੰਜਾਬ ਵਿੱਚ ਵੇਖਣ ਨੂੰ ਵੀ ਸਪਸ਼ਟ ਮਿਲੇਗਾ ਇਥੋਂ ਦੀ ਸਰਕਾਰ ਭਾਵੇਂ ਭਾਵੇਂ ਭਗਵੰਤ ਮਾਨ ਦੀ ਸਰਕਾਰ ਕਹੀ ਜਾਂਦੀ ਸੀ ਪਰ ਅਸਲ ਵਿੱਚ ਇਹ ਸਰਕਾਰ ਕੇਜਰੀਵਾਲ ਉਹਨਾਂ ਦੀ ਗੁਲਾਮ ਸੀ ਇੱਥੋਂ ਦੀ ਪੁਲਿਸ ਉਹਨਾਂ ਨੂੰ ਗਨਮੈਨ ਦੇ ਤੌਰ ਤੇ ਲਾ ਕੇ ਪੰਜਾਬ ਤੇ ਬੇਲੋੜਾ ਬੋਝ ਅਤੇ ਹਰ ਦਿਨ ਐਲੀਕਾਪਟਰ ਦਿੱਲੀ ਤੋਂ ਪੰਜਾਬ ਤੋਂ ਦਿੱਲੀ ਵੱਲ ਚੱਕਾ ਲਗਾ ਲਗਾ ਕੇ ਪੰਜਾਬ ਤੇ ਬੇਲੋੜਾ ਬੋਝ ਪਾਇਆ ਜਾ ਰਿਹਾ ਸੀ ਉਹਨਾਂ ਦਾਅਵਾ ਕੀਤਾ ਕਿ 1927 ਵਿੱਚ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸੂਪੜਾ ਸਾਫ ਕਰ ਦਿੱਤਾ ਜਾਏਗਾ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਲੁਧਿਆਣਾ ਦੀ ਪੱਛਮੀ ਵਿਧਾਨ ਸਭਾ ਵਿੱਚ ਜਿਮਨੀ ਚੋਣ ਮੌਕੇ ਵੀ ਭਾਰਤੀ ਜਨਤਾ ਪਾਰਟੀ ਆਪਣੀ ਜਿੱਤ ਦਾ ਝੰਡਾ ਬੁਲੰਦ ਕਰੇਗੀ।

Leave a Comment

Recent Post

Live Cricket Update

You May Like This