ਲੁਧਿਆਣਾ (ਪੰਜਾਬੀ ਹੈੱਡਲਾਈਨ ਹਰਮਿੰਦਰ ਸਿੰਘ ਕਿੱਟੀ ) ਚੰਡੀਗੜ੍ਹ ਦੇ PGIMER ਵਿਖੇ ਆਯੋਜਿਤ National Critical Care Nursing Conference (NCNCON 2025) ਵਿੱਚ Dayanand Medical College & Hospital (DMC&H) ਦੀ Advanced Nursing Practitioner, ਮਿਸ਼ ਤਨਿਆ ਖੋਖਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਤਿਹਾਸ ਰਚਿਆ।
ਉਨ੍ਹਾਂ ਨੇ Scientific Paper Oral Presentation ਵਿੱਚ ਦੂਜਾ ਇਨਾਮ ਹਾਸਲ ਕੀਤਾ ਅਤੇ ਆਪਣੇ ਵਿਸ਼ੇਸ਼ ਅਨੁਸੰਧਾਨ ਪ੍ਰੋਜੈਕਟ ਲਈ ‘Emerging Scholar Award’ ਨਾਲ ਨਵਾਜਿਆ ਗਿਆ। ਇਸਦੇ ਨਾਲ ਹੀ, ਉਨ੍ਹਾਂ ਦਾ ਅਬਸਟ੍ਰੈਕਟ NCNCON 2025 ਸੁਵੀਨਿਰ ਵਿੱਚ ਪ੍ਰਕਾਸ਼ਿਤ ਹੋਇਆ, ਜੋ ਕਿ ਉਨ੍ਹਾਂ ਦੀ ਮਿਹਨਤ ਅਤੇ ਲਗਨ ਲਈ ਵੱਡੀ ਪ੍ਰਸ਼ੰਸਾ ਹੈ।
DMC&H ਪਰਿਵਾਰ ਨੂੰ ਮਿਸ਼ ਤਨਿਆ ਖੋਖਰ ਦੀ ਇਸ ਮਹਾਨ ਪ੍ਰਾਪਤੀ ‘ਤੇ ਮਾਣ ਹੈ। ਇਹ ਸਫਲਤਾ ਨਰਸਿੰਗ ਵਿਭਾਗ ਅਤੇ ਆਗਾਮੀ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਬਣੇਗੀ।
ਪੰਜਾਬੀ ਹੈਡਲਾਈਨਜ਼ ਵੱਲੋਂ ਮਿਸ਼ ਤਨਿਆ ਖੋਖਰ ਨੂੰ ਦਿਲੋਂ ਵਧਾਈਆਂ!