ਲੁਧਿਆਣਾ ੨੦ਮਾਰਚ (ਪ੍ਰਿਤਪਾਲ ਸਿੰਘ ਪਾਲੀ) ਲਗਭਗ ਦੋ ਵਰੇ ਲੇਟ ਕੋਈ ਨਗਰ ਨਿਗਮ ਲੁਧਿਆਣਾ ਦੀ ਚੋਣ ਤੋਂ ਬਾਅਦ ਨਵੇਂ ਬਣੇ ਨਗਰ ਨਿਗਮ ਹਾਊਸ ਦੀ ਅੱਜ ਪਹਿਲੀ ਮੀਟਿੰਗ ਪ੍ਰਿੰਸੀਪਲ ਇੰਦਰਜੀਤ ਕੌਰ ਮੇਅਰ ਦੇ ਪ੍ਰਧਾਨਗੀ ਹੇਠ ਹੋਣ ਜਾ ਰਹੀ ਹੈ ਜਿਸ ਵਿੱਚ ਘੱਟ ਗਿਣਤੀ ਵਿੱਚ ਚੁਣੇ ਗਏ ਆਮ ਆਦਮੀ ਪਾਰਟੀ ਦੇ ਕੌਂਸਲਰ ਬਾਅਦ ਵਿੱਚ ਖਾਸ ਕਰਕੇ ਕਾਂਗਰਸ ਵਿੱਚੋਂ ਦਲ ਬਦਲੀ ਕਰਕੇ ਆਮ ਆਦਮੀ ਪਾਰਟੀ ਵਿੱਚ ਲਿਆਉਣ ਤੋਂ ਬਾਅਦ ਆਪਣੀ ਗਿਣਤੀ ਪੂਰੀ ਕਰਨ ਤੋਂ ਬਾਅਦ
ਆਪਣਾ ਮੇਅਰ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਅਤੇ ਹੋਰ ਕੋਰਮ ਪੂਰਾ ਕਰਨ ਤੋਂ ਬਾਅਦ ਅੱਜ ਪਹਿਲੀ ਮੀਟਿੰਗ ਜਾ ਰਹੀ ਹੈ ਉਸ ਵਿੱਚ ਵਿਰੋਧੀ ਧਿਰ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਕੀ ਰੋਲ ਅਦਾ ਕਰਦੀ ਹੈ ਅਤੇ ਸ਼ਹਿਰ ਦੇ ਮਸਲੇ ਜਿਹਨ ਨੂੰ ਬੜੀ ਦੇਰ ਤੋਂ ਵਿਚਾਰਨ ਤੋ ਪਏ ਸਨ ਅੱਜ ਵਿਰੋਧੀ ਧਿਰ ਉਹ ਮਸਲੇ ਉਸ ਵਿੱਚ ਕਿਸ ਢੰਗ ਨਾਲ ਉਠਾਵੇਗੀ ਇਸ ਦੀਆਂ ਰਿਪੋਰਟਾਂ ਹਾਊਸ ਦੀ ਮੀਟਿੰਗ ਤੋਂ ਬਾਅਦ ਜਨਤਾ ਤੇ ਸਾਹਮਣੇ ਆਉਣਗੀਆਂ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਕੀਤੇ ਕੰਮਾਂ ਦਾ ਜ਼ੋਰ ਸ਼ਰ ਨਾਲ ਰੋਜ ਰੋਲਾ ਪਾਉਂਦੀ ਹੈ ਪਰ ਲੁਧਿਆਣੇ ਵਿੱਚ ਇਸ ਤਰਾਂ ਲੱਗਦਾ ਹੈ ਕਿ ਇੱਥੇ ਵਿਰੋਧੀ ਧਿਰ ਕਾਂਗਰਸ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਨਾ ਦੀ ਕੋਈ ਚੀਜ਼ ਨਹੀਂ ਹੈ ਅੱਜ ਦੇਖਣਾ ਹੈ ਹੋਵੇਗਾ ਕਿ ਭਾਰੀ ਗਿਣਤੀ ਚ ਵਿਰੋਧ ਵਿੱਚ ਚੁਣੇ ਗਏ ਕਾਂਗਰਸੀ ਅਤੇ ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਅੰਦਰ ਕੀ ਗੱਲ ਉਠਾਉਂਦੇ ਹਨ ਜਾਂ ਚੁੱਪ ਕਰਕੇ ਮੋਨ ਧਾਰ ਕਹੀ ਮੀਟਿੰਗ ਵਿੱਚ ਹੋ ਕੇ ਘਰ ਆ ਜਾਣਗੇ।






