ਪਰਉਪਕਾਰ ਸਿੰਘ ਘੁੰਮਣ, ਕੌਮੀ ਮੀਤ ਪ੍ਰਧਾਨ, ਸ੍ਰੋਮਣੀ ਅਕਾਲੀ ਦਲ ਨੇ ਦੱਸਿਆ ਕਿ ਪੰਜਾਬ ਦੇ ਹਾਲਾਤ ਬਹੁਤ ਹੀ ਤਰਸਯੋਗ ਹੋ ਗਏ ਹਨ ਜਿਥੇ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਏਹ ਸਭ ਕੁਝ ਪੰਜਾਬ ਸਰਕਾਰ ਦੇ ਇਸ਼ਾਰੇ ਉਤੇ ਹੋ ਰਿਹਾ ਹੈ। ਰੋਜ ਰੋਜ ਪੁਲਸ ਮੁਕਾਬਲੇ ਦੀਆਂ ਖਬਰਾਂ ਸੁਣਦੇ ਸੀ ਪਰ ਸੱਚ ਉਦੋਂ ਪਤਾ ਲੱਗਿਆ ਜਦੋਂ ਸਾਡੇ ਦੇਸ਼ ਦੇ ਅਫਸਰ ਕਰਨਲ ਪੀ ਐਸ ਬਾਠ ਨੂੰ ਹੀ ਸ਼ਰਾਬ ਪੀਣ ਤੌਂ ਬਾਅਦ ਪੁਲਸ ਵਾਲੀਆਂ ਨੇ ਪਟਿਆਲਾ ਵਿਖੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਅਤੇ ਜ਼ਖਮੀ ਕੀਤਾ ਗਿਆ ਅਤੇ ਨਾਲ ਧਮਕੀ ਦਿੱਤੀ ਗਈ ਕਿ ਪੁਲਸ ਇਕ ਮੁਕਾਬਲਾ ਕਰਕੇ ਬੰਦਾ ਮਾਰ ਕੇ ਆਈ ਹੈ ਅਤੇ ਇਕ ਹੋਰ ਮੁਕਾਬਲੇ ਵਿਚ ਕਰਨਲ ਨੂੰ ਮਾਰਨ ਵਿਚ ਦੇਰ ਨਹੀ ਲਾਉ। ਕਰਨਲ ਦੇ ਬੱਚੇ ਨੂੰ ਵੀ ਨਹੀ ਛੱਡਿਆ ਅਤੇ ਬਲਕਿ ਧਮਕੀਆਂ ਦਿੱਤੀਆਂ। ਸਭ ਤੌਂ ਵੱਡੀ ਗੱਲ ਹੈ ਕਿ ਕਰਨਲ ਬਾਠ ਦਾ ਪਹਿਚਾਣ ਪੱਤਰ ਵੀ ਖੋ ਲਿਆ ਸੀ। ਏਸ ਤੌਂ ਬਾਅਦ ਏਹ ਘਟਨਾ ਬਾਰੇ ਸਾਰੇ ਪਟਿਆਲਾ ਦੇ ਜਿੰਮੇਵਾਰ ਅਫ਼ਸਰਾਂ ਵੱਲੋਂ ਝੂਠ ਬੋਲਿਆ ਗਿਆ ਅਤੇ ਹਾਦਸੇ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਪਰ ਇਸ ਘਟਨਾ ਦੀ ਵੀਡੀਓ ਰਿਕਾਰਡਿੰਗ ਹੋਣ ਕਰਕੇ ਏਹ ਗੱਲ ਲੁਕੀ ਨਾ ਰਹਿ ਸਕੀ। ਕਰਨਲ ਬਾਠ ਦੀ ਪਤਨੀ ਨੇ ਸਾਰਾ ਸੱਚ ਸੋਸ਼ਲ ਮੀਡੀਆ ਉਪਰ ਵਾਇਰਲ ਕਰ ਦਿੱਤਾ ਹੈ। ਏਨਾ ਕੁਝ ਹੋਣ ਤੌਂ ਬਾਅਦ ਵੀ ਸਰਕਾਰ ਚੁੱਪ ਬੈਠੀ ਹੋਈ ਹੈ। ਅਸੀ ਮੰਗ ਕਰਦੇ ਹਾਂ ਏਸ ਘਟਨਾ ਦੀ ਸੀ ਬੀ ਆਈ ਕੋਲੋਂ ਜਾਂਚ ਹੋਣੀ ਚਾਹੀਦੀ ਹੈ ਅਤੇ ਏਸ ਤੌਂ ਇਲਾਵਾ ਜਿਨ੍ਹੇ ਪੁਲਸ ਮੁਕਾਬਲੇ ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਹੋਏ ਹਨ ਏਨਾ ਦੀ ਵੀ ਸੀ ਬੀ ਆਈ ਕੋਲੋਂ ਜਾਂਚ ਹੋਣੀ ਚਾਹੀਦੀ ਹੈ। ਸਰਕਾਰ ਨੇ ਜਿਨ੍ਹੇ ਇਮਾਨਦਾਰ ਅਫਸਰ ਨੇ ਉਹਨਾਂ ਨੂੰ ਖੁੱਡੇ ਲਗਾਇਆ ਹੋਇਆ ਹੈ ਅਤੇ ਅਪਣੇ ਮਤਲਬ ਦੇ ਅਫ਼ਸਰਾਂ ਨੂੰ ਪੋਸਟਿੰਗ ਦੇ ਕੇ ਡਰ ਦਾ ਮਹੌਲ ਪੈਦਾ ਕੀਤਾ ਹੋਇਆ ਹੈ। ਪੰਜਾਬ ਦੇ ਲੋਕ ਡਰ ਦੇ ਮਹੌਲ ਵਿਚ ਜੀਵਨ ਜਿਊਣ ਲਈ ਮਜਬੂਰ ਹਨ। ਅਸੀ ਏਸ ਮਾੜੇ ਸਮੇਂ ਵਿੱਚ ਲੋਕਾਂ ਦੇ ਨਾਲ ਹਾਂ ਅਤੇ ਖਾਸ ਕਰ ਕੇ ਫੌਜੀ ਭਰਾਵਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਚੱਟਾਨ ਵਾਂਗ ਖੜੇ ਹਾਂ। ਸ੍ਰੋਮਣੀ ਅਕਾਲੀ ਦਲ ਕਰਨਲ ਬਾਠ ਦੇ ਪਰੀਵਾਰ ਨੂੰ ਮੁਫਤ ਕਾਨੂੰਨੀ ਸਹਾਇਤਾ ਦੇਣ ਲਈ ਵਚਨਬੱਧ ਹੈ। ਏਸ ਮੌਕੇ ਪਰਉਪਕਾਰ ਸਿੰਘ ਘੁੰਮਣ ਤੌਂ ਇਲਾਵਾ ਅਮਨਦੀਪ ਸਿੰਘ, ਦੀਪ ਕੰਵਰ ਸਿੰਘ, ਹਿਮਾਂਸ਼ੂ, ਇੰਦਰਪਾਲ ਸਿੰਘ, ਗਗਨਦੀਪ ਸਿੰਘ, ਮਨਦੀਪ ਸਿੰਘ, ਰਾਜ ਕਰਨ, ਕੇਸ਼ਵ, ਰਾਜਨ, ਸਾਰੇ ਵਕੀਲ ਅਤੇ ਮੰਜੀਤ ਸਿੰਘ ਝੰਮਟ ਵੀ ਹਾਜ਼ਿਰ ਸਨ।
