ਭਾਈ ਕੁਲਦੀਪ ਸਿੰਘ ਦੀ ਸੱਤਵੀਂ ਸਲਾਨਾਂ ਯਾਦ ‘ਚ ਸਮਾਗਮ ਹੋਏ ਗੁਰੂਘਰ ਦੀ ਸੇਵਾ ਅਜਿਹਾ ਬੀਜ ਹੈ, ਜਿਸ ਨੂੰ ਬੀਜਣ ਵਾਲੇ ਨੂੰ ਸਭ ਫੁੱਲ-ਫ਼ਲ ਪ੍ਰਾਪਤ ਹੁੰਦੇ ਹਨ  ਗਿ: ਕੁਲਵੰਤ ਸਿੰਘ

ਲੁਧਿਆਣਾ, 28 ਮਈ (  ਪ੍ਰਿਤਪਾਲ ਸਿੰਘ ਪਾਲੀ  )- ਜਵੱਦੀ ਟਕਸਾਲ ਦੇ ਬਾਨੀ ਸੰਤ ਬਾਬਾ ਸੁੱਚਾ ਸਿੰਘ ਦੇ ਅਨਿਨ ਸੇਵਕ ਅਤੇ ਸੰਤ ਬਾਬਾ ਅਮੀਰ ਸਿੰਘ ਦੇ ਭਰਾਤਾ ਭਾਈ ਕੁਲਦੀਪ ਸਿੰਘ ਦੀ ਸੱਤਵੀਂ ਸਲਾਨਾ ਯਾਦ ਨੂੰ ਸਮਰਪਿਤ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਬਰਸੀ ਸਮਾਗਮ ਹੋਇਆ।  ਬਰਸੀ ਸਮਾਗਮ ਦੀ ਆਰੰਭਤਾ ਗੁਰ ਸ਼ਬਦ ਸੰਗੀਤ ਅਕੈਡਮੀ ਦੇ ਹੋਣਹਾਰ ਵਿਿਦਆਰਥੀ ਭਾਈ ਮਲਕੀਅਤ ਸਿੰਘ ਦੀ ਵੈਰਾਗਮਈ ਕੀਰਤਨ ਨਾਲ ਹੋਈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਕੁਲਦੀਪ ਸਿੰਘ ਉਚੇਚੇ ਤੌਰ ਤੇ ਆਪਣੇ ਰੰਗੁਲੇ ਸੱਜਣ ਦੇ ਵੈਰਾਗ ਵਿਚ ਕੀਰਤਨ ਕਰਨ ਪੁੱਜੇ। ਉਨ੍ਹਾਂ ਗੁਰਬਾਣੀ ਕੀਰਤਨ ਦੇ ਹਵਾਲੇ ਨਾਲ ਦੱਸਿਆ ਕਿ ਸੇਵਾ ਮਨੁੱਖ ਦਾ ਸਭ ਤੋਂ ਅਹਿਮ ਗੁਣ ਹੁੰਦਾ ਹੈ। ਸੇਵਾ ਤੇ ਸਿਮਰਨ ਦੇ ਸੁਮੇਲ ਵਾਲੇ ਵਿਅਕਤੀ ਨੂੰ ਅਸਲ ਅਵਸਥਾ ਬ੍ਰਹਮ ਗਿਆਨ ਦੀ ਪ੍ਰਾਪਤ ਹੋ ਜਾਂਦੀ ਹੈ। ਉਹ ਦੁਨਿਆਵੀ ਝਮੇਲਿਆਂ ਤੋਂ ਉੱਪਰ ਹੁੰਦਾ ਹੈ। ਉਹ ਪ੍ਰਮਾਤਮਾਂ ਨੂੰ ਪਿਆਰ ਕਰਨ ਵਾਲਾ, ਹਰ ਪ੍ਰਾਣੀ ਨੂੰ ਪ੍ਰਮਾਤਮਾਂ ਦਾ ਸਰੂਪ ਸਮਝਦਾ ਹੈ। ਅਜਿਹੇ ਉੱਤਮ ਗੁਣਾਂ ਦੀ ਬਖਸ਼ਿਸ਼ ਸੀ ਬਾਈ ਕੁਲਦੀਪ ਸਿੰਘ ਨੂੰ ਸੀ, ਉਨ੍ਹਾਂ ਦਾ ਜੀਵਨ ਅਜੋਕੇ ਸੇਵਾਦਾਰਾਂ ਲਈ ਮਾਰਗ ਦਰਸ਼ਨ ਹੈ। ਭਾਈ ਸਾਹਿਬ ਨੇ ਕਿਹਾ ਕਿ “ਬਾਈ ਜੀ” ਇਕ ਸਧਾਰਨ ਕਿਸਾਨੀ ਪ੍ਰਵਾਰ ਚੋਂ ਉੱਠ ਕੇ ਬ੍ਰਹਮ ਗਿਆਨੀ ਸੰਤ ਬਾਬਾ ਸੁੱਚਾ ਸਿੰਘ ਜੀ ਦੀ ਸੰਗਤ ਵਿੱਚ ਅਨਿਨ ਸੇਵਕ ਰੂਪ ‘ਚ ਸੇਵਾ ਕਰਨੀ ਬਾਈ ਕੁਲਦੀਪ ਸਿੰਘ ਦੀ ਨਿਰਭਉ-ਨਿਰਵੈਰੁ ਸੋਚ ਜੋ ਮਾਨਵੀ ਸੀਮਾਵਾਂ ਤੋਂ ਅਗਾਂਹ ਦੈਵੀ ਰੂਪ ਵਾਲੀ ਸੀ ਉਨ੍ਹਾਂ ਭਾਈ ਸਾਹਿਬ ਦੀ ਵਡਿਆਈ ਕਰਦਿਆਂ ਕਿਹਾ ਕਿ ਬਾਈ ਜੀ ਹਰ ਆਤਮਾ ਵਿਚੋਂ ਪ੍ਰਮਾਤਮਾਂ ਦੀ ਨੂਰੀ ਅਜ਼ੀਮ ਝਲਕ ਵੇਖਦਾ ਸੀ। ਇਸ ਮੌਕੇ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਕੁਲਵੰਤ ਸਿੰਘ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸੇਵਾ ਸਿਮਰਨ ਵਿੱਚ ਇਕਾਗਰਤਾ ਦੀ ਜਰੂਰਤ ਹੁੰਦੀ ਹੈ, ਸੇਵਾ-ਸਿਮਰਨ ਕਰਨ ਵਾਲਾ “ਮਨ ਨੂੰ ਜੋਤਿ ਸਰੂਪ” ਮੰਨਦਾ ਹੋਇਆ ਤਨ ਤੇ ਕਾਬੂ ਪਾ ਲੈਂਦਾ ਹੈ, ਉਹ ਫੇਰ ਤਨ ਨੂੰ ਵਿਕਾਰਾਂ ਤੋਂ ਮੁਕਤ ਕਰਕੇ ਮੁਕਤੀ ਮਾਰਗ ਦਾ ਪਾਂਧੀ ਬਣ ਜਾਂਦਾ ਹੈ। ਧਰਤੀ ਵਿੱਚ ਜੋ ਬੀਜ ਬੀਜੇ ਜਾਂਦੇ ਨੇ, ਉਸੇ ਤਰ੍ਹਾਂ ਦੇ ਫੁੱਲ-ਫ਼ਲ ਮਿਲਦੇ ਨੇ, ਪਰ ਗੁਰੂਘਰ ਦੀ ਸੇਵਾ ਅਜਿਹਾ ਬੀਜ ਹੈ, ਜਿਸ ਨੂੰ ਬੀਜਣ ਵਾਲੇ ਨੂੰ ਸਭ ਫੁੱਲ-ਫ਼ਲ ਪ੍ਰਾਪਤ ਹੁੰਦੇ ਹਨ। ਸਟੇਜ ਸੰਚਾਲਨ ਦੀ ਸੇਵਾ ਗਿਆਨੀ ਗੁਰਵਿੰਦਰ ਸਿੰਘ ਨੇ ਨਿਭਾਈ। ਗਿਆਨੀ ਕੇਵਲ ਸਿੰਘ ਨੇ ਅਰਦਾਸ ਕੀਤੀ। ਜਦਕਿ ਸੰਤ ਬਾਬਾ ਅਮੀਰ ਸਿੰਘ ਜੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਬਰਸੀ ਸਮਾਗਮ ਦੌਰਾਨ ਚਰਨਜੀਤ ਸਿੰਘ ਬੈਂਕ ਵਾਲੇ, ਨਾਇਬ ਸਿੰਘ, ਉਂਕਾਰ ਸਿੰਘ, ਦਲਬੀਰ ਸਿੰਘ ਮੱਕੜ, ਬਲਜੀਤ ਸਿੰਘ ਬੀਤਾ, ਬਾਬਾ ਸਾਧੂ ਸਿੰਘ ਗਦਾਪੁਰ  ਜੱਥੇ: ਮਨਜੀਤ ਸਿੰਘ ਬੱਗਾ, ਬਾਬਾ ਜੋਗਿੰਦਰ ਸਿੰਘ, ਮਾਤਾ ਬਲਦੇਵ ਕੌਰ, ਗਿਆਨੀ ਹਰਵਿੰਦਰ ਸਿੰਘ ਗਿਆਨੀ ਜਗਵਿੰਦਰ ਸਿੰਘ ਉਸਤਾਦ ਗੁਰਪ੍ਰੀਤ ਸਿੰਘ, ਗਿਆਨੀ ਸੰਦੀਪ ਸਿੰਘ ਆਦਿ ਸ਼ਖਸ਼ੀਅਤਾਂ ਪੁੱਜਿਆ।

Leave a Comment

Recent Post

ਅੱਜ ਬਾਬਾ ਅਜੀਤ ਸਿੰਘ ਜੀ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਜੀ ਹਲਕਾ ਇੰਚਾਰਜ ਲੁਧਿਆਣਾ ਪੱਛਮੀ, ਜਗਜੀਤ ਸਿੰਘ ਜੀ ਅਤੇ ਸਚਿਨ ਅਰੋੜਾ ਜੀ ਕੌਮੀ ਜਨਰਲ ਸਕੱਤਰ, ਯੂਥ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਦੌਰਾਨ ਆਗੂਆਂ ਨੇ ਸ. ਸੁਖਬੀਰ ਸਿੰਘ ਬਾਦਲ ਜੀ ਦਾ ਹਾਲ-ਚਾਲ ਪੁੱਛਿਆ ਅਤੇ ਉਹਨਾਂ ਦੀ ਚੜ੍ਹਦੀ ਕਲਾ ਤੇ ਤੰਦਰੁਸਤੀ ਲਈ ਸ਼ੁਭਕਾਮਨਾਵਾਂ ਦਿੱਤੀਆਂ

Live Cricket Update

You May Like This

ਅੱਜ ਬਾਬਾ ਅਜੀਤ ਸਿੰਘ ਜੀ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਜੀ ਹਲਕਾ ਇੰਚਾਰਜ ਲੁਧਿਆਣਾ ਪੱਛਮੀ, ਜਗਜੀਤ ਸਿੰਘ ਜੀ ਅਤੇ ਸਚਿਨ ਅਰੋੜਾ ਜੀ ਕੌਮੀ ਜਨਰਲ ਸਕੱਤਰ, ਯੂਥ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਦੌਰਾਨ ਆਗੂਆਂ ਨੇ ਸ. ਸੁਖਬੀਰ ਸਿੰਘ ਬਾਦਲ ਜੀ ਦਾ ਹਾਲ-ਚਾਲ ਪੁੱਛਿਆ ਅਤੇ ਉਹਨਾਂ ਦੀ ਚੜ੍ਹਦੀ ਕਲਾ ਤੇ ਤੰਦਰੁਸਤੀ ਲਈ ਸ਼ੁਭਕਾਮਨਾਵਾਂ ਦਿੱਤੀਆਂ