ਜਵੱਦੀ ਟਕਸਾਲ ਵਿਖੇ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਲੁਧਿਆਣਾ,12 ਜੂਨ (  ਪ੍ਰਿਤਪਾਲ ਸਿੰਘ ਪਾਲੀ )-ਪਰਮ ਸੰਤ ਬਾਬਾ ਸੁਚਾ ਸਿੰਘ ਜੀ ਵਲੋਂ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ ਲਈ ਸਿਰਜਿਤ ਅਤੇ ਨਿਰੰਤਰ ਕਾਰਜਸ਼ਿਲ ਜਵੱਦੀ ਟਕਸਾਲ ਵਿਖੇ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸ਼੍ਰੀ ਅਖੰਡ ਪਾਠ ਦੇ ਭੋਗ ਪਾਏ ਉਪਰੰਤ ਗੁਰਮਤਿ ਸਮਾਗਮ ਸਜਿਆ, ਜਿਸ ਵਿਚ ਟਕਸਾਲ ਦੇ ਹਜ਼ੂਰੀ ਕੀਰਤਨੀਏ ਭਾਈ ਭਰਤ ਸਿੰਘ ਦੇ ਜੱਥੇ ਵਲੋਂ ਤੰਤੀ ਸਾਜਾਂ ਨਾਲ ਗੁਰਬਾਣੀ ਕੀਰਤਨ ਕੀਤੇ। ਉਪਰੰਤ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਗੁਰੂ ਸਾਹਿਬ ਜੀ ਦੇ ਜੀਵਨ ਨਾਲ ਸਬੰਧਿਤ ਅਹਿਮ ਪੱਖਾਂ ਨੂੰ ਵਿਚਾਰਦਿਆਂ ਮੀਰੀ ਪੀਰੀ ਦੇ ਪੱਖ ਨੂੰ ਪ੍ਰਮੁੱਖਤਾ ਨਾਲ ਲੈਂਦਿਆਂ ਕਿਹਾ ਕਿ “ਮੀਰੀ-ਪੀਰੀ” ਮਨੁੱਖੀ ਸ਼ਖਸ਼ੀਅਤ ਦੀ ਸੰਪੂਰਨਤਾ ਦਾ ਪ੍ਰਤੀਕ, ਧਰਮ ਦੀ ਵਿਆਪਕਤਾ ਦਾ ਆਧਾਰ,  ਆਦਰਸ਼ਕ ਰਾਜਨੀਤੀ, ਨਰੋਏ ਸਮਾਜ ਅਤੇ ਹਲੀਮੀ ਰਾਜ ਦਾ ਮਾਡਲ ਹੈ। ਜਿਸਦਾ ਗੁਰਬਾਣੀ ਅੰਦਰ ਸਿਧਾਂਤ ਰੂਪ ‘ਚ ਵਿਸਤਰਿਤ ਵਿਆਖਿਆ ਮਿਲਦੀ ਹੈ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦਾ ਪ੍ਰਤੱਖ ਰੂਪ ਸਾਹਮਣੇ ਆਉਂਦਾ ਹੈ। ¬¬¬¬¬ਬਾਬਾ ਜੀ ਨੇ ਕਿਹਾ ਕਿ ਅਜੋਕੇ ਸਮੇਂ ‘ਚ ਧਰਮ ਅਤੇ ਰਾਜਨੀਤੀ ਦੇ ਸੰਬੰਧ ਵਿੱਚ ਮੀਰੀ ਪੀਰੀ ਦਾ ਸੰਕਲਪ ਹੀ ਉਸਾਰੂ ਸੇਧ ਦੇਣ ਦੇ ਸਮਰੱਥ ਹੈ। ਉਨ੍ਹਾਂ ਲੰਘੇ ਵਕਤ ਅਤੇ ਮੌਜੂਦਾ ਹਾਲਾਤਾਂ ਦਾ ਜਿਕਰ ਕਰਦਿਆਂ ਫ਼ੁਰਮਾਇਆ ਕਿ “ਧਰਮ ਦੀ ਰਾਖੀ ਲਈ ਰਾਜ ਰੂਪੀ ਵਾੜ ਦਾ ਹੋਣਾ ਜਰੂਰੀ ਹੈ, ਇਸੇ ਦੂਰ ਅੰਦੇਸ਼ੀ ਤਹਿਤ ਗੁਰੂ ਸਾਹਿਬ ਜੀ ਨੇ ਮੀਰੀ ਦੇ ਨਾਲ ਪੀਰੀ ਦੀ ਕਿਰਪਾਨ ਧਾਰਨ ਕਰਕੇ ਪਾਤਸ਼ਾਹੀ ਦਾਅਵੇ ਹਲਤ ਮੁਖੀ ਪ੍ਰਭੁਤਾ ਨੂੰ ਸਪੱਸ਼ਟ ਕਰ ਦਿੱਤਾ ਸੀ। ਇਸ ਲਈ ਧਰਮ ਅਤੇ ਰਾਜਨੀਤੀ ਵਿਚਕਾਰ ਇਕਸੁਰਤਾ ਹੀ ਲੋਕ ਰਾਜ ਦਾ ਆਦਰਸ਼ ਹੋ ਸਕਦਾ ਹੈ। ਧਰਮ ਅਤੇ ਰਾਜਨੀਤੀ ਵਿੱਚ ਇਕਸੁਰਤਾ ਹੋਣ ਦੇ ਬਾਵਜੂਦ ਇਹਨਾਂ ਦੋਹਾਂ ਦੇ ਅਧਿਕਾਰ ਖੇਤਰ ਵੱਖੋ-ਵੱਖਰੇ ਹਨ। ਰਾਜਨੀਤੀ ਨੇ  ਧਰਮ ਦੀ ਯੋਗ ਅਗਵਾਈ ਵਿੱਚ ਕਾਰਜਸ਼ੀਲ ਰਹਿਣਾ ਹੈ। ਕਿਉਂਕਿ ਦਾਰਸ਼ਨਿਕ ਪੱਧਰ ਤੇ ਮੀਰੀ ਰਜੋ, ਤਮੋ, ਸਤੋ ਤਿੰਨਾਂ ਗੁਣਾਂ ਤੱਕ ਸੀਮਤ ਹੈ ਇਸ ਲਈ ਮੀਰੀ ਦੀ ਪੂਰੇ ਵਿਸ਼ਵ ਉਪਰ ਰਾਜ ਕਰਨ ਦੀ ਲਾਲਸਾ ਨੇ ਮਨੁੱਖਤਾ ਨੂੰ ਬੜੇ ਭਿਆਨਕ ਦੁੱਖ ਦਿੱਤੇ ਪੀਰੀ ਚੌਥੇ ਦਰਜੇ ਦਾ ਗੁਣ ਹੈ ਜਿਸ ਨੂੰ ਸਹਿਜ ਅਵਸਥਾ ਕਹਿੰਦੇ ਹਨ ਪੀਰੀ ਦੀ ਅਗਵਾਈ ਵਿੱਚ ਮੀਰੀ ਦੇ ਤਿੰਨ ਗੁਣ ਸੰਤੁਲਨ ਵਿੱਚ ਆ ਜਾਂਦੇ ਹਨ ਇਸ ਤਰਾਂ ਰੂਹਾਨੀ ਸਦਾਚਾਰਕ ਅਤੇ ਪਦਾਰਥਕ ਇਕ ਸੁਰਤਾ ਵਿੱਚੋਂ ਮਨੁੱਖੀ ਬਰਾਬਰੀ ਪਰਉਪਕਾਰ ਸਮਾਜ ਸੇਵਾ ਦਆ ਇਨਸਾਫ ਆਦਿ ਗੁਣਾਂ ਵਾਲੇ ਹਲੀਮੀ ਰਾਜ ਦਾ ਸੁਪਨਾ ਸਕਾਰ ਹੁੰਦਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਰਪਾਨਾ ਨੂੰ ਮੀਰੀ ਪੀਰੀ ਦੋਨਾਂ ਦੇ ਪ੍ਰਤੀਕ ਵਜੋਂ ਵਰਤ ਕੇ ਦੁਨੀਆਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਸੰਤ ਸਿਪਹੀ ਦੇ ਨਿਵੇਕਲੇ ਸਰੂਪ ਨੂੰ ਪ੍ਰਤੱਖ ਰੂਪ ਵਿੱਚ ਪ੍ਰਗਟ ਕੀਤਾ।

Leave a Comment

Recent Post

Live Cricket Update

You May Like This

ਜਵੱਦੀ ਟਕਸਾਲ ਵਿਖੇ ਹਫ਼ਤੇ ਲਈ ਨਾਮ ਸਿਮਰਨ ਆਰੰਭ ਸਮਾਗਮ ਹੋਇਆ ,ਸਿਮਰਨ ਦੇ ਅੰਤ ਵਿੱਚ ਭਾਈ ਮਹਾਂਵੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਹਾਜ਼ਰੀ ਭਰੀ । ਜਿਹੜਾ ਮਨੁੱਖ ਪ੍ਰਮਾਤਮਾਂ ਦੇ ਨਾਮ ਨਾਲ ਜੁੜਦਾ ਹੈ, ਉਸਨੂੰ ਮੰਨਦਾ ਹੈ, ਉਹ ਕੂੜ ਦੇ ਰਸਤੇ ਤੇ ਨਹੀਂ ਪੈਂਦਾ ਨਾਮ ਵੱਡੇ ਭਾਗਾਂ ਨਾਲ ਜਾਪਿਆ ਜਾਂਦਾ ਹੈ – ਸੰਤ ਅਮੀਰ ਸਿੰਘ