ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਲਿਖਤੀ ਪ੍ਰੈਸ ਨੋਟ ਵਿੱਚ ਜਾਣਕਾਰੀ ਦਿਤੀ ਹੈ ਕਿ ਇਸ ਮੌਕੇ ਵੱਡੀ ਪੱਧਰ ਤੇ ਪੁਜੀ ਸੰਗਤ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਪੰਥ ਨੂੰ ਸਮਰਪਿਤ ਗੁਰੂ ਕੇ ਲਾਡਲਿਆਂ ਨੂੰ ਕੌਮ ਹਮੇਸ਼ਾ ਯਾਦ ਕਰਦੀ ਹੈ। ਬਾਬਾ ਆਤਮਾ ਸਿੰਘ ਬੁੱਢਾ ਦਲ ਦੇ ਪੁਰਾਣੇ ਸਿੰਘ ਸਨ ਉਨ੍ਹਾਂ ਨੇ ਇਸ ਅਸਥਾਨ ਤੇ ਖੂਬ ਸੇਵਾ ਕੀਤੀ ਹੈ। ਸੰਗਤਾਂ ਦੀ ਉਨ੍ਹਾਂ ਦੇ ਜਪਤਪ ਅੱਗੇ ਸੀਸ ਝਕਾਉਂਦੀਆਂ ਸਨ। ਅੱਜ ਸੰਗਤਾਂ ਦਾ ਭਾਰੀ ਇਕੱਠ ਵੀ ਉਨ੍ਹਾਂ ਦੀ ਘਾਲ ਕਮਾਈ ਦੀ ਪ੍ਰਤੱਖ