ਸ਼੍ਰੋਮਣੀ ਕਮੇਟੀ ਪ੍ਰਧਾਨ ਸੰਤ ਗਿਆਨੀ ਅਮੀਰ ਸਿੰਘ ਨੂੰ ਮਿਲਣ ਲਈ ਉਚੇਚੇ ਤੌਰ ‘ਤੇ ਜਵੱਦੀ ਟਕਸਾਲ ਆਏ

ਝਵੱਦੀ ਟਕਸਾਲ ਵੱਲੋਂ ਗੁਰਬਾਣੀ ਦੀ ਸਿੱਖਿਆ ਦੇਣ ਗੁਰਮਤਿ ਸੰਗੀਤ ਦੇ ਪ੍ਰਚਾਰ ਹਿੱਤ ਸ਼ਲਾਘਾਯੋਗ ਯੋਗਦਾਨ – ਧਾਮੀ

ਲੁਧਿਆਣਾ, 14 ਜੂਨ (       ਪ੍ਰਿਤਪਾਲ ਸਿੰਘ ਪਾਲੀ    )- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡ: ਸ੍ਰ. ਹਰਜਿੰਦਰ ਸਿੰਘ ਧਾਮੀ ਅੱਜ ਸੰਤ ਗਿਆਨੀ ਅਮੀਰ ਸਿੰਘ ਜੀ ਨੂੰ ਮਿਲਣ ਲਈ ਉਚੇਚੇ ਤੌਰ ‘ਤੇ ਜਵੱਦੀ ਟਕਸਾਲ ਪਧਾਰੇ। ਉਨ੍ਹਾਂ ਮੌਜੂਦਾ ਮੁਖੀ ਸੰਤ ਗਿਆਨੀ ਅਮੀਰ ਸਿੰਘ ਜੀ ਨਾਲ ਅਜੋਕੇ ਹਾਲਤਾਂ, ਭਵਿੱਖ ਦੀ ਫ਼ਿਕਰਮੰਦੀ ਸਬੰਧੀ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ ਅਤੇ ਮੌਜੂਦਾ ਮੁਸ਼ਕਲਾਂ ਦੇ ਨਿਪਟਾਰੇ ਦੇ ਨਾਲ ਨਾਲ ਭਵਿੱਖ ਦੀਆਂ ਚਣੌਤੀਆਂ ਨੂੰ ਸਰ ਕਰਨ ਲਈ ਸੁਝਾਵਾਂ ਵਿਚਾਰਨ ਦਾ ਭਰੋਸਾ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਐਡ: ਧਾਮੀ ਨੇ ਕਿਹਾ ਕਿ ਅਜੋਕੇ ਦੌਰ ‘ਚ ਜਦੋਂ ਪੱਛਮੀ ਸੰਗੀਤ ਅਤੇ ਰੀਮਿਕਸ ਰਾਹੀਂ ਰੂਹਾਨੀ ਸੰਗੀਤ ਵਿੱਚ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ।  ਅਜਿਹੇ ਵਿਚ ਜਵੱਦੀ ਟਕਸਾਲ ਵਲੋਂ ਕੌਮ ਦੀ ਨੌਜਵਾਨ ਪੀੜ੍ਹੀ ਨੂੰ ਪੁਰਾਤਨ ਗੁਰਮਤਿ ਸੰਗੀਤ ਦੀ ਜਾਣਕਾਰੀ ਦੇ ਕੇ, ਆਪਣਾ ਅਮੀਰ ਵਿਰਸਾ ਸੰਭਾਲਣ ਵਿੱਚ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਪ੍ਰਧਾਨ ਜੀ ਨੇ ਜੋਰ ਦਿੰਦਿਆਂ ਕਿਹਾ ਕਿ ਅੱਜ ਲੋੜ ਵੀ ਇਸੇ ਗੱਲ ਦੀ ਹੈ ਕਿ ਅਸੀਂ ਆਪਣੀ ਫਾਸਟ ਟਰੈਕ ਵਾਲੀ ਜਿੰਦਗੀ ਵਿੱਚੋਂ ਕੁਝ ਸਮਾਂ ਕੱਢ ਕੇ, ਫਾਸਟ ਫੂਡ ਅਤੇ ਫਾਸਟ ਮਿਊਜਿਕ ਨੂੰ ਥੋੜਾ ਪਿਛਾਂਹ ਛੱਡ ਕੇ, ਵਾਪਸ ਆਪਣੇ  ਸ਼ਾਨਾਂਮੱਤੇ ਅਮੀਰ ਵਿਰਸੇ ਵਿੱਚੋਂ ਕੁਝ ਰੂਹਾਨੀ ਧੁੰਨਾਂ, ਕੁਝ ਦੇਸੀ ਪਕਵਾਨ, ਭਾਵ ਸਿਹਤਮੰਦ ਖੁਰਾਕ (ਮੱਕੀ ਦੀ ਰੋਟੀ ਸਰੋਂ ਦਾ ਸਾਗ ਸ਼ੱਕਰ ਆਦਿ) ਅਤੇ ਸਭਿਅਕ ਪਹਿਰਾਵੇ ਆਦਮੀ ਆਪਣੇ ਬੱਚਿਆਂ ਦੀ ਜੀਵਨ ਸ਼ੈਲੀ ਵਿੱਚ ਜਗ੍ਹਾ ਦਿੰਦੇ ਹੋਏ, ਉਹਨਾਂ ਦੀ ਜਿੰਦਗੀ ਦਾ ਇੱਕ ਜਰੂਰੀ ਅੰਗ ਬਣਾਈਏ। ਕਿਉਕਿ ਬੱਚਿਆਂ ਤੇ ਵਿਿਦਅਕ ਬੋਝ ਪਹਿਲਾਂ ਨਾਲੋਂ ਜਿਆਦਾ ਹੋਣ ਕਰਕੇ ਅਸੀਂ ਹਰ ਸਾਲ ਗਰਮੀਆਂ ਸਰਦੀਆਂ ਅਤੇ ਪਤਝੜ ਦੀਆਂ ਛੁੱਟੀਆਂ ਵਿੱਚ ਬੱਚਿਆਂ ਨੂੰ ਵੀਡੀਓ ਗੇਮ ਪਾਰਟੀਆਂ ਬਣਾ ਕੇ ਗੁਰਮਤਿ ਕੈਂਪਾਂ ਵਿੱਚ ਸ਼ਾਮਿਲ ਕਰਵਾ ਕੇ ਗੁਰਮਤਿ ਸੰਗੀਤ ਦੀਆਂ ਪਬਲਿਕ ਕਲਾਸਾਂ ਵੀ ਲਗਵਾ ਸਕਦੇ ਹਾਂ, ਇਸ ਤਰਾਂ ਅਸੀਂ ਆਪਣੇ ਬੱਚਿਆਂ ਨੂੰ ਵਡਮੁੱਲੀ ਵਿਰਾਸਤ ਤੋਂ ਜਾਣੂ ਕਰਵਾਉਣ ਦੀ ਖੁਸ਼ੀ ਵੀ ਹਾਸਲ ਕਰ ਸਕਦੇ ਹਾਂ। ਉਨਾ ਕਿਹਾ ਕਿ ਬਾਬਾ ਅਮੀਰ ਸਿੰਘ ਜੀ ਸੈਮੀਨਾਰ, ਗੁਰਮਤਿ ਸੰਗੀਤ ਦੀ ਵਰਕਸ਼ਾਪ ਅਤੇ ਹੋਰ ਇਸ ਖੇਤਰ ਵੱਲ ਵਡਮੁੱਲਾ ਯੋਗਦਾਨ ਪਾ ਰਹੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਵੱਦੀ ਟਕਸਾਲ ਵਲੋਂ ਹਰ ਸਾਲ ਕਰਵਾਏ ਜਾਂਦੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦਾ ਜਿਕਰ ਵੀ ਕੀਤਾ। ਜਿਸ ਵਿੱਚ ਰਾਗੀ ਨਿਰਧਾਰਤ ਰਾਗਾਂ ਵਿੱਚ ਕੀਰਤਨ ਕਰਦੇ ਹਨ। ਇਸ ਮੌਕੇ ਅੰਤ੍ਰਿੰਗ ਕਮੇਟੀ ਮੈਂਬਰ ਸ੍ਰ: ਪਰਮਜੀਤ ਸਿੰਘ ਖਾਲਸਾ, ਭਾਈ ਅਮਰਜੀਤ ਸਿੰਘ ਚਾਵਲਾ, ਜੱਥੇ: ਜਗਜੀਤ ਸਿੰਘ ਤਲਵੰਡੀ (ਦੋਵੇਂ ਸ਼੍ਰੋਮਣੀ ਕਮੇਟੀ ਮੈਂਬਰ),ਸੀਨੀਅਰ ਅਕਾਲੀ ਆਗੂ ਬਾਬਾ ਅਜੀਤ ਸਿੰਘ, ਡਾ: ਜੋਗਿੰਦਰ ਸਿੰਘ ਝੱਜ, ਗਿਆਨੀ ਗੁਰਦੇਵ ਸਿੰਘ, ਸ੍ਰ: ਪ੍ਰਿਤਪਾਲ ਸਿੰਘ ਪਾਲੀ, ਬਾਪੂ ਜੋਗਿੰਦਰ ਸਿੰਘ ਆਦਿ ਵੀ ਹਾਜ਼ਰ ਸਨ।

Leave a Comment

Recent Post

ਅਸੀਂ ਨਾਮ ਸਿਮਰਨ ਦਾ ਮਾਰਗ ਛੱਡ ਕੇ ਕਰਮਕਾਂਡੀ ਮਾਰਗ ਅਪਣਾ ਰਹੇ ਹਾਂ – ਸੰਤ ਬਾਬਾ ਅਮੀਰ ਸਿੰਘ ਸੰਗਤਾਂ ਨੂੰ 18 ਨਵੰਬਰ, ਤੀਜਾ ਸ਼ਹੀਦੀ ਸ਼ਤਾਬਦੀ ਸੈਮੀਨਾਰ ‘ਚ  ਸਮੂਲੀਅਤ ਕਰਨ ਦੀ ਕੀਤੀ ਅਪੀਲਦੀ ਟਕਸਾਲ” ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਇਆ ਗਿਆ

Live Cricket Update

You May Like This

ਅਸੀਂ ਨਾਮ ਸਿਮਰਨ ਦਾ ਮਾਰਗ ਛੱਡ ਕੇ ਕਰਮਕਾਂਡੀ ਮਾਰਗ ਅਪਣਾ ਰਹੇ ਹਾਂ – ਸੰਤ ਬਾਬਾ ਅਮੀਰ ਸਿੰਘ ਸੰਗਤਾਂ ਨੂੰ 18 ਨਵੰਬਰ, ਤੀਜਾ ਸ਼ਹੀਦੀ ਸ਼ਤਾਬਦੀ ਸੈਮੀਨਾਰ ‘ਚ  ਸਮੂਲੀਅਤ ਕਰਨ ਦੀ ਕੀਤੀ ਅਪੀਲਦੀ ਟਕਸਾਲ” ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਇਆ ਗਿਆ