ਭਾਰਤੀ ਜਨਤਾ ਪਾਰਟੀ ਦੀ ਪੱਛਮੀ ਲੁਧਿਆਣਾ ਜਿਮਨੀ ਚੋਣ ਵਿੱਚ ਹਾਰ ਤੇ ਸਵਾਲੀਆ ਚਿੰਨ?

ਲੁਧਿਆਣਾ 26 ਜੂਨ, ਪ੍ਰਿਤਪਾਲ ਸਿੰਘ ਪਾਲੀ, ਲੁਧਿਆਣੇ ਵਿੱਚ 19 ਜੂਨ ਵਾਲੇ ਦਿਨ ਹਲਕਾ ਪੱਛਮੀ ਵਿਧਾਨ ਸਭਾ ਵਿੱਚ ਜਿਮਨੀ ਚੋਣ ਹੋਈ ਜਿਸ ਵਿੱਚ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦਾ ਐਲਾਨ ਲਗਭਗ ਪੰਜ ਮਹੀਨੇ ਪਹਿਲਾਂ ਕੀਤਾ ਗਿਆ ਇਸ ਚੋਣ ਨੂੰ ਜਿੱਤਣ ਲਈ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਮਨੀ ਸਸੋਦੀਆ ਅਤੇ ਪੰਜਾਬ ਦੇ ਤਕਰੀਬਨ ਸਾਰੇ ਹੀ ਵਿਧਾਇਕ ਮੰਤਰੀ ਮੁੱਖ ਮੰਤਰੀ ਚੇਅਰਮੈਨ ਸਥਾਨਕ ਕੌਂਸਲਰ ਅਤੇ ਚੇਅਰਮੈਨ ਘਰੋ ਘਰੀ ਗਲੀ ਗਲੀ ਆਪਣੇ ਉਮੀਦਵਾਰ ਨੂੰ ਜਤਾਣ ਲਈ ਕੰਮ ਕਰਦੇ ਨਜ਼ਰ ਆਏ ਦੁਨੀਆ ਬੜੀ ਖੁਦ ਗਰਜ ਹੈ ਕੁਛ ਲੋਕਾਂ ਨੇ ਸਰਕਾਰ ਦੇਖੀ ਕੁਝ ਲੋਕਾਂ ਨੇ ਕੁਝ ਨਿਜੀ ਫਾਇਦੇ ਦੇਖੇ ਅਤੇ ਸੱਤਾਧਾਰੀ ਪਾਰਟੀ ਵਲ ਚੁੱਕੇ ਕਾਂਗਰਸ ਦੇ ਉਮੀਦਵਾਰ ਜੋ ਪਹਿਲਾਂ ਤੋਂ ਇਸ ਹਲਕੇ ਵਿੱਚ ਮੰਤਰੀ ਰਹਿ ਚੁੱਕੇ ਸਨ

ਪਿਛਲੀ ਆਮ ਆਦਮੀ ਪਾਰਟੀ ਦੀ ਲਹਿਰ ਦੇ ਵਿੱਚ ਕਾਂਗਰਸ ਪਾਰਟੀ ਦੇ ਪੁਰਾਣੇ ਕੌਂਸਲਰ ਸ੍ਰੀ ਗੁਰਪ੍ਰੀਤ ਕੋਗੀ ਤੋਂ ਚੋਣ ਹਾਰ ਗਏ ਇਸ ਵਾਰ ਆਮ ਆਦਮੀ ਪਾਰਟੀ ਨੇ ਰਾਜ ਸਭਾ ਦੇ ਮੈਂਬਰ ਸੰਜੀਵ ਅਰੋੜਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਹਿਲਾਂ ਕਿਹਾ ਗਿਆ ਕਿ ਤੁਹਾਨੂੰ ਚੋਣ ਜਿੱਤਣ ਤੋਂ ਬਾਅਦ ਪੰਜਾਬ ਸਰਕਾਰ ਵਿੱਚ ਇੱਕ ਵੱਡਾ ਅਹੁਦਾ ਦਿੱਤਾ ਜਾਵੇਗਾ ਇਸ ਕਾਰਨ ਉਹ ਚੋਣ ਲਈ ਤਿਆਰ ਹੋ ਗਏ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਜਿਸ ਨੇ ਪਿਛਲੀ ਲੋਕ ਸਭਾ ਚੋਣ ਵਕਾਰ ਦਾ ਸਵਾਲ ਬਣਾ ਕੇ ਲੜੀ ਸੀ ਸਾਬਕਾ ਕਾਂਗਰਸ ਦੇ ਐਮਪੀ ਰਵਨੀਤ ਸਿੰਘ ਬਿੱਟੂ ਨੂੰ ਚੋਣ ਵਿੱਚ ਉਤਾਰ ਕੇ ਜਿੱਤ ਲਈ ਦਿਨ ਰਾਤ ਇੱਕ ਕੀਤਾ ਕੇਂਦਰੀ ਲੀਡਰਸ਼ਿਪ ਵੀ ਇਥੇ ਆਈ ਭਾਰਤੀ ਜਨਤਾ ਪਾਰਟੀ 66 ਨਗਰ ਨਿਗਮ ਦੇ ਵਾਰਡਾਂ ਵਿੱਚੋਂ ਜਿੱਤ ਪ੍ਰਾਪਤ ਕਰ ਗਈ ਪਰ ਪੇਂਡੂ ਹਲਕਿਆਂ ਦੀਆਂ ਵੋਟਾਂ ਨੇ ਰਵਨੀਤ ਬਿੱਟੂ ਨੂੰ ਮੈਦਾਨ ਵਿੱਚ ਹਰਾ ਕੇ ਕਾਂਗਰਸ ਦੇ ਰਾਜਿਆ ਵਡਿੰਗ ਨੂੰ ਲੋਕ ਸਭਾ ਜਤਾ ਦਿੱਤੀ ਪਰ ਇਸ ਭਾਰਤੀ ਜਨਤਾ ਪਾਰਟੀ ਨੇ ਇੱਕ ਤਾਂ ਦੇਰ ਨਾਲ ਆਪਣਾ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਿਆ ਉਸ ਤੋਂ ਬਾਅਦ ਜੋ ਭਾਰਤੀ ਜਨਤਾ ਪਾਰਟੀ ਦਾ ਚੋਣਾਂ ਵਿੱਚ ਕੰਮ ਕਰਨ ਦਾ ਤੌਰ ਤਰੀਕਾ ਹੁੰਦਾ ਹੈ ਉਹ ਬਿਲਕੁਲ ਦੇਖਣ ਨੂੰ ਨਹੀਂ ਮਿਲਿਆ ਇਸ ਤਰਹਾਂ ਲੱਗਦਾ ਸੀ ਕਿ ਭਾਰਤੀ ਜਨਤਾ ਪਾਰਟੀ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਹੀ ਜਤਾਉਣਾ ਚਾਹੁੰਦੀ ਹੈ ਉਹਨਾਂ ਨੇ ਸਿਰਫ ਖਾਨਾ ਪੂਰਤੀ ਲਈ ਆਪਣਾ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਿਆ ਹੈ 23 ਜੂਨ ਨੂੰ ਆਏ ਨਤੀਜੇ ਤੋਂ ਲੋਕਾਂ ਦਾ ਸ਼ੱਕ ਸੱਚ ਵਿੱਚ ਬਦਲਦਾ ਨਾ ਯਾਰ ਆਇਆ ਜਦੋਂ ਸ੍ਰੀ ਸੰਜੀਵ ਅਰੋੜਾ ਭਾਰਤ ਬਿਸ਼ਨ ਆਸ਼ੂ ਤੋਂ 10 ਯਾਰ ਵੋਟਾਂ ਦੇ ਫਰਕ ਨਾਲ ਚੋਣ ਜਿੱਤ ਗਏ ਅਤੇ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਤੀਜੇ ਨੰਬਰ ਤੇ ਰਹੇ ਲੋਕਾਂ ਵਿੱਚ ਇਹ ਚਰਚਾ ਹੈ ਕਿ ਇਸ ਹਾਰ ਦੇ ਪਿੱਛੇ ਦਾਲ ਵਿੱਚ ਕਾਲਾ ਜਰੂਰ ਹੈ ?

Leave a Comment

Recent Post

Live Cricket Update

You May Like This

ਜਵੱਦੀ ਟਕਸਾਲ ਵਿਖੇ ਹਫ਼ਤੇ ਲਈ ਨਾਮ ਸਿਮਰਨ ਆਰੰਭ ਸਮਾਗਮ ਹੋਇਆ ,ਸਿਮਰਨ ਦੇ ਅੰਤ ਵਿੱਚ ਭਾਈ ਮਹਾਂਵੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਹਾਜ਼ਰੀ ਭਰੀ । ਜਿਹੜਾ ਮਨੁੱਖ ਪ੍ਰਮਾਤਮਾਂ ਦੇ ਨਾਮ ਨਾਲ ਜੁੜਦਾ ਹੈ, ਉਸਨੂੰ ਮੰਨਦਾ ਹੈ, ਉਹ ਕੂੜ ਦੇ ਰਸਤੇ ਤੇ ਨਹੀਂ ਪੈਂਦਾ ਨਾਮ ਵੱਡੇ ਭਾਗਾਂ ਨਾਲ ਜਾਪਿਆ ਜਾਂਦਾ ਹੈ – ਸੰਤ ਅਮੀਰ ਸਿੰਘ