ਲੁਧਿਆਣਾ 24 ਜੁਲਾਈ, ਪ੍ਰਿਤਪਾਲ ਸਿੰਘ ਪਾਲੀ, ਸ਼ਹੀਦ ਭਗਤ ਸਿੰਘ ਨਗਰ ਜੀ ਬਲਾਕ ਦੇ ਨਵੇਂ ਪ੍ਰਧਾਨ ਜਤਿੰਦਰ ਮੋਹਨ ਸਿੰਘ ਵੱਲੋਂ ਇਲਾਕੇ ਦੇ ਸਹਿਯੋਗ ਨਾਲ ਰਿਆਨ ਪਬਲਿਕ ਸਕੂਲ ਦੁਗਰੀ ਵੱਲੋਂ ਜੀ ਬਲਾਕ ਦੋ ਨੰਬਰ ਗੇਟ ਦੇ ਸਾਹਮਣੇ ਗਲੀ ਵਿੱਚ ਵਣ ਮਹਾ ਉਤਸਵ ਦੇ ਤਹਿਤ ਪੌਦੇ ਲਗਾਏ ਗਏ ਇਸ ਮੌਕੇ ਤੇ ਇਲਾਕਾ ਕੌਂਸਲਰ ਤਨਵੀਰ ਸਿੰਘ ਧਾਲੀਵਾਲ ਅਤੇ ਇਲਾਕੇ ਦੇ ਪਤਵੰਤੇ ਸੱਜਣ ਮੌਜੂਦ ਸਨ
ਪ੍ਰਧਾਨ ਜਤਿੰਦਰ ਮੋਹਨ ਸਿੰਘ ਅਤੇ ਇਲਾਕਾ ਕੌਂਸਲਰ ਤਨਵੀਰ ਸਿੰਘ ਧਾਲੀਵਾਲ ਵੱਲੋਂ ਸਕੂਲ ਦੇ ਸਮੂਹ ਸਟਾਫ ਅਤੇ ਬੱਚਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਬੋਲਦੇ ਆਂ ਪ੍ਰਧਾਨ ਜਤਿੰਦਰ ਮੋਹਨ ਸਿੰਘ ਨੇ ਕਿਹਾ ਅੱਜ ਪ੍ਰਦੂਸ਼ਣ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ ਮਨੁੱਖੀ ਜਿੰਦਗੀ ਲਈ ਵੱਧ ਤੋਂ ਵੱਧ ਦਰਖਤਾਂ ਦਾ ਹੋਣਾ ਜਰੂਰੀ ਹੈ ਇਸ ਲਈ ਇਲਾਕਾ ਨਿਵਾਸੀਆਂ ਨੂੰ ਅਤੇ ਸਕੂਲ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਨਾਲ ਲੈ ਕੇ ਇਸ ਮੁਹਿੰਮ ਨੂੰ ਸਾਰੇ ਇਲਾਕਿਆਂ ਤੱਕ ਪਹੁੰਚਾਉਣ।







