ਲੈਂਡ ਪੋਲਿੰਗ ਸਕੀਮ ਸੁਖਬੀਰ ਬਾਦਲ ਹੋਰਾਂ ਲਈ ਵਰਦਾਨ ਸਾਬਤ ਹੋ ਸਕਦੀ ਹੈ ?

ਸੁਖਬੀਰ ਸਿੰਘ ਬਾਦਲ

ਲੁਧਿਆਣਾ 30 ਜੁਲਾਈ  ( ਪ੍ਰਿਤਪਾਲ ਸਿੰਘ ਪਾਲੀ )ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਲੁਧਿਆਣੇ ਵਿੱਚ 24 ਏਕੜ ਜਮੀਨ ਇੱਕ ਵਾਰ ਕਰਕੇ ਉਸ ਵਿੱਚ ਕਲੋਨੀਆਂ ਸਥਾਪਿਤ ਕਰਨ ਲਈ ਐਲਾਨ ਕੀਤਾ ਗਿਆ ਜਮੀਨ ਹਾਸਲ ਕਰਕੇ ਕਲੋਨੀਆਂ ਸਥਾਪਿਤ ਕਰਨ ਨੂੰ ਲੈਂਡ ਬੁਲਿੰਗ ਸਕੀਮ ਦਾ ਨਾਮ ਦਿੱਤਾ ਗਿਆ ਹੈ ਜਿਸ ਵਿੱਚ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਉਹ ਜਿਮੀਦਾਰ ਨੂੰ ਰਿਹਾਇਸ਼ੀ ਅਤੇ ਵਪਾਰਕ ਥਾਂ ਦੇ ਕੇ ਉਥੇ ਕਲੋਨੀਆਂ ਸਥਾਪਿਤ ਕਰਨਗੇ ਪਰ ਇਸ ਸਕੀਮ ਐਲਾਨ ਹੋਣ ਦੇ ਨਾਲ ਜਿੱਥੇ ਜਿਮੀਦਾਰ ਤਬਕੇ ਵਿੱਚ ਹਲਚਲ ਮੱਚ ਗਈ ਹੈ ਉਥੇ ਸਿਆਸੀ ਪਾਰਟੀਆਂ ਜਿਨਾਂ ਵਿੱਚ ਪ੍ਰਮੁੱਖ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਕਾਂਗਰਸ ਪਾਰਟੀ ਭਾਰਤੀ ਜਨਤਾ ਪਾਰਟੀ ਅਤੇ ਕਿਸਾਨ ਜਥੇਬੰਦੀਆਂ ਨੇ ਤਾਬੜ ਤੋੜ ਬਿਆਨ ਜਾਰੀ ਕਰਕੇ ਐਲਾਨ ਕੀਤਾ ਹੈ ਕਿ ਉਹ ਕਿਸੇ ਵੀ ਕੀਮਤ ਤੇ ਇੱਕ ਵੀ ਇੰਚ ਜਮੀਨ ਸਰਕਾਰ ਨੂੰ ਜਬਰੀ ਹਾਸਲ ਨਹੀਂ ਕਰਨ ਦੇਣਗੇ ਇਸ ਮੁਹਿੰਮ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਸਭ ਤੋਂ ਮੋਹਰੀ ਹੈ ਅਤੇ ਉਸ ਨੇ ਲੁਧਿਆਣੇ ਵਿੱਚ ਲਗਭਗ ਤਿੰਨ ਵਾਰ ਵੱਡੇ ਪੱਧਰ ਤੇ ਧਰਨੇ ਦਿੱਤੇ ਭਾਵੇਂ ਕਾਂਗਰਸ ਭਾਰਤੀ ਜਨਤਾ ਪਾਰਟੀ ਨੇ ਵੀ ਧਰਨੇ ਲਾਏ ਹਨ ਇਹਨਾਂ ਤੋਂ ਇਲਾਵਾ ਅਕਾਲੀ ਦਲ ਬਾਦਲ ਦਾ ਵਿਰੋਧ ਕਰ ਰਹੇ ਧੜਾ ਜਿਨਾਂ ਦੀ ਅਗਵਾਈ ਮਨਪ੍ਰੀਤ ਸਿੰਘ ਅਤੇ ਉਹਨਾਂ ਦੇ ਸਾਥੀ ਕਰ ਰਹੇ ਹਨ ਉਹਨਾਂ ਨੇ ਵੀ ਧਰਨਾ ਦਿੱਤਾ ਹੈ ਪਰ ਪ੍ਰਮੁੱਖ ਤੌਰ ਤੇ ਥਾਂ ਥਾਂ ਤੇ ਵੱਖ-ਵੱਖ ਜਿਲਿਆਂ ਵਿੱਚ ਵੱਡੀਆਂ ਵੱਡੀਆਂ ਰੈਲੀਆਂ ਕਰਕੇ ਸੁਖਬੀਰ ਸਿੰਘ ਬਾਦਲ ਨੇ ਸਰਕਾਰ ਨੂੰ ਲਲਕਾਰਿਆ ਕਿ ਉਹ ਇਕ ਇੰਚ ਵੀ ਜਮੀਨ ਸਰਕਾਰ ਨੂੰ ਜਬਰੀ ਨਹੀਂ ਲੈਣ ਦੇਣਗੇ ਭਾਵੇਂ ਉਹਨਾਂ ਨੂੰ ਜਾਣ ਦੀ ਬਾਜ਼ ਕਿਉਂ ਨਾ ਲਾਣੀ ਪਵੇ ਅਕਾਲੀ ਦਲ ਕਿਸਾਨ ਜਥੇਬੰਦੀਆਂ ਤੇ ਹੋਰ ਵਿਰੋਧੀ ਪਾਰਟੀਆਂ ਵੱਲੋਂ ਲਲਕਾਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਬਿਆਨ ਦਾ ਅੱਗੇ ਗਏ ਹਨ ਕਿ ਉਹ ਕਿਸਾਨਾਂ ਦੀ ਜਮੀਨ ਜਬਰੀ ਹਾਸਲ ਨਹੀਂ ਕਰਨਗੇ ਪਰ ਸੂਤਰਾਂ ਅਨੁਸਾਰ ਇਸ ਜਮੀਨ ਦੀਆਂ ਰਜਿਸਟਰੀਆਂ ਰੋਕ ਦਿੱਤੀਆਂ ਗਈਆਂ ਇਸ ਕਾਰਨ ਪ੍ਰਾਪਟੀ ਦੇ ਕਾਰੋਬਾਰ ਵਿੱਚ ਤਹਿਰਾ ਆ ਗਿਆ ਹੈ ਜਿਸ ਨਾਲ ਇਸ ਕਿੱਤੇ ਨਾਲ ਜੁੜੇ ਬਿਜਲੀ ਸੈਂਟਰਰੀ ਸਦੀਆ ਸੀਮਟ ਲੱਕੜ ਆਦਿਕ ਦੇ ਕੰਮ ਕਰਨ ਵਾਲੇ ਲੋਕ ਲਗਭਗ ਵਿਹਲੇ ਹੋ ਗਏ ਸੂਬੇ ਦਾ ਇਕ ਵੱਡਾ ਤਬਕਾ ਵਿਹਲੇ ਹੋ ਜਾਣ ਨਾਲ ਇਸ ਸਾਰੇ ਪਰਿਵਾਰ ਸਰਕਾਰ ਦੇ ਖਿਲਾਫ ਉਠ ਕੇ ਸਰਕਾਰ ਦੇ ਖਿਲਾਫ ਜੂਝਣ ਵਾਲੀ ਸਭ ਤੋਂ ਵੱਡੀ ਧਿਰ ਸ਼੍ਰੋਮਣੀ ਅਕਾਲੀ ਦਲ ਬਾਦਲ 10 ਸਾਲ ਦੇਣ ਲਈ ਮਜਬੂਰ ਹੋਣਗੇ ਹਾਲ ਦੀ ਘੜੀ ਤਾਂ ਸਰਕਾਰ ਸਿੱਧੇ ਤੌਰ ਤੇ ਪਿੱਛੇ ਹਟਣ ਨੂੰ ਤਿਆਰ ਨਹੀਂ ਪਰ ਸਮਾਂ ਪਾ ਕੇ ਹੋ ਸਕਦਾ ਹੈ ਕਿ ਸਰਕਾਰ ਇਸ ਸਕੀਮ ਨੂੰ ਵਾਪਸ ਲੈ ਲਵੇ ਸੂਤਰਾਂ ਦਾ ਕਹਿਣਾ ਹੈ ਕਿ ਅਗਰ ਸਰਕਾਰ ਇਸ ਸਕੀਮ ਵਾਪਸ ਲੈਣ ਦੀ ਹੈ ਤਾਂ ਇਸਦਾ ਫਾਇਦਾ ਵੀ ਅਕਾਲੀ ਦਲ ਨੂੰ ਲੇਗਾ ਅਗਰ ਸਕੀਮ ਵਾਪਸ ਨਹੀਂ ਲੈਂਦੀ ਤਾਂ ਵੀ ਇਸਦਾ ਫਾਇਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਮਿਲਣਾ ਯਕੀਨੀ ਜਾਪਦਾ ਹੈ ਅਗਰ ਇਹ ਸਕੀਮ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਪੰਜਾਬ ਵਿੱਚ ਮੁੜ ਤੋਂ ਆਪਣੇ ਪੈਰ ਦੀਮਾਨ ਵਿੱਚ ਸਫਲ ਹੋਇਆ ਤਾਂ ਭਾਰਤੀ ਜਨਤਾ ਪਾਰਟੀ ਦੀ ਲੀਡ ਕੇਂਦਰੀ ਲੀਡਰਸ਼ਿਪ ਜਿਹਦੇ ਵਿੱਚ ਆਏ ਦਿਨ ਬਿਆਨਬਾਜੀ ਹੁੰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਨਹੀਂ ਕਰਨਾ ਤੇ 27 ਦੀਆਂ ਚੋਣਾਂ ਉਹ ਇਕੱਲੇ ਲੜਨਗੇ ਪਰ ਸਮੇਂ ਦੀ ਕਰਬਟ ਨੂੰ ਵੇਖਦਿਆਂ ਉਹਨਾਂ ਦੀ ਮਜਬੂਰੀ ਬਣ ਜਾਵੇਗੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਚੋਣ ਸਮਝੌਤਾ ਕਰਨ ਅਤੇ ਪੰਜਾਬ ਵਿੱਚ ਮੁੜ ਤੋਂ ਪਿਛਲੀਆਂ ਤਿੰਨ ਸਰਕਾਰਾਂ ਦੀ ਤਰਹ ਆਨੰਦ ਮਾਣਨ ਸਿਆਸੀ ਮਾਹਿਰਾਂ ਦਾ ਇਹ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤੇ ਤੋਂ ਬਗੈਰ ਪੰਜਾਬ ਦੀ ਸੱਤਾ ਤੇ ਕਾਬਜ ਹੋਣੀ ਮੁਸ਼ਕਿਲ ਦੀ ਗੱਲ ਜਾਪਦੀ ਅਗਰ ਭਾਰਤੀ ਜਨਤਾ ਪਾਰਟੀ ਕੋਈ ਹੋਰ ਪੈਂਤੜਾ ਵਰਤਦੀ ਹੈ ਤਾਂ ਉਸ ਨੂੰ ਰਾਸ ਆਉਣਾ ਮੁਸ਼ਕਿਲ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਆਧਾਰ ਪਿੰਡਾਂ ਵਿੱਚ ਹੈ ਭਾਰਤੀ ਜਨਤਾ ਪਾਰਟੀ ਦਾ ਆਧਾਰ ਸਿਹਰਾ ਵਿੱਚ ਹੈ ਇਸ ਕਰਕੇ ਇੱਕ ਦੂਜੇ ਦੇ ਨਾਲ ਚੋਣ ਸਮਝੌਤਾ ਕਰਕੇ ਲੜਨ ਵਿੱਚ ਦੋਵਾਂ ਤਰਾਂ ਨੂੰ ਹੀ ਫਾਇਦਾ ਹੈ ਬਾਕੀ ਹੁਣ ਸਮਾਂ ਆਉਣ ਤੇ ਸਾਹਮਣੇ ਆਵੇਗਾ ਕਿ ਉਹ ਕਿਸ ਪਾਸੇ ਬੈਠਦਾ ਹੈ।

Leave a Comment

Recent Post

Live Cricket Update

You May Like This

ਜਵੱਦੀ ਟਕਸਾਲ ਵਿਖੇ ਹਫ਼ਤੇ ਲਈ ਨਾਮ ਸਿਮਰਨ ਆਰੰਭ ਸਮਾਗਮ ਹੋਇਆ ,ਸਿਮਰਨ ਦੇ ਅੰਤ ਵਿੱਚ ਭਾਈ ਮਹਾਂਵੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਹਾਜ਼ਰੀ ਭਰੀ । ਜਿਹੜਾ ਮਨੁੱਖ ਪ੍ਰਮਾਤਮਾਂ ਦੇ ਨਾਮ ਨਾਲ ਜੁੜਦਾ ਹੈ, ਉਸਨੂੰ ਮੰਨਦਾ ਹੈ, ਉਹ ਕੂੜ ਦੇ ਰਸਤੇ ਤੇ ਨਹੀਂ ਪੈਂਦਾ ਨਾਮ ਵੱਡੇ ਭਾਗਾਂ ਨਾਲ ਜਾਪਿਆ ਜਾਂਦਾ ਹੈ – ਸੰਤ ਅਮੀਰ ਸਿੰਘ