ਲੈਂਡ ਪੂਲਿੰਗ ਦੇ ਵਿਰੋਧ ਵਿੱਚ ਜੋਧਾਂ ਵਿਖੇ ਹੋਏ ਵਿਸ਼ਾਲ ਇਕੱਠ ਵਿੱਚ ਵੱਖ ਵੱਖ ਕਿਸਾਨ ਆਗੂਆਂ ਨੇ ਵੱਡੀ ਗਿਣਤੀ ਹਾਜ਼ਰ ਹੋ ਕੇ ਆਪਣਾਂ ਵਿਰੋਧ ਦਰਜ਼ ਕੀਤਾ  ਪੰਜਾਬ ਸਰਕਾਰ ਲੈਂਡ ਪੂਲਿੰਗ ਪਾਲਿਸੀ ਕਰੇਂ ਰੱਦ – ਸਾਗ਼ਰ, ਅਰੋੜਾ 

ਲੁਧਿਆਣਾ 8 ਅਗਸਤ (ਪ੍ਰਿਤਪਾਲ ਸਿੰਘ ਪਾਲੀ) ) ਲੈਂਡ ਪੂਲਿੰਗ ਦੇ ਖਿਲਾਫ ਜੋਧਾਂ ਵਿਖੇ ਭਾਰਤੀ ਕਿਸਾਨ ਯੂਨੀਅਨਾਂ ਦੇ ਵੱਖ ਵੱਖ ਗਰੁੱਪਾਂ ਵੱਲੋਂ ਅਤੇ ਨੌਜਵਾਨ ਆਗੂ ਲੱਖਾ ਸਿਧਾਣਾ ਵੱਲੋਂ ਇਸ ਦੇ ਵਿਰੋਧ ਵਿੱਚ ਇੱਕ ਭਾਰੀ ਇਕੱਠ ਕੀਤਾ ਗਿਆ ਜਿਸ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਕਿਸਾਨ ਮਜ਼ਦੂਰ ਤੇ ਇਸ ਪਾਲਸੀ ਦੇ ਖਿਲਾਫ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਇਸ ਵੱਡੇ ਇਕੱਠ ਨੂੰ ਜਿੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਨੋਜਵਾਨ ਆਗੂ ਲੱਖਾ ਸਿਧਾਣਾ ਤੇ ਹੋਰ ਵੱਖ ਵੱਖ ਕਿਸਾਨ ਯੂਨੀਅਨ ਦੇ ਆਗੂਆਂ ਨੇ ਸੰਬੋਧਨ ਕੀਤਾ। ਇਸ ਲੈਂਡ ਪੂਲਿੰਗ ਦੇ ਖਿਲਾਫ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪੰਜਾਬ ਪ੍ਰਧਾਨ ਸ ਅਮਰਿੰਦਰ ਸਿੰਘ ਹੈਪੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਸ ਵੱਡੇ ਇਕੱਠ ਵਿੱਚ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਰੋਸ਼ਨ ਸਿੰਘ ਸਾਗਰ, ਸਰਦਾਰ ਜਗਜੀਤ ਸਿੰਘ ਅਰੋੜਾ ਜਨਰਲ ਸਕੱਤਰ ਪੰਜਾਬ, ਸਰਦਾਰ ਸੁਖਦੇਵ ਸਿੰਘ ਕਨੀਜਾ ਜਨਰਲ ਸਕੱਤਰ ਲੁਧਿਆਣਾ, ਸਰਦਾਰ ਕਰਮਜੀਤ ਸਿੰਘ ਸੰਧੂ ਇੰਚਾਰਜ ਹਲਕਾ ਸਾਹਨੇਵਾਲ, ਸਰਪੰਚ ਰੋਸ਼ਨ ਸਿੰਘ,ਦਲਵਿੰਦਰ ਸਿੰਘ ਘੁੰਮਣ, ਕੈਪਟਨ ਮਲਕੀਤ ਸਿੰਘ ਵਾਲੀਆ, ਕੈਪਟਨ ਕੁਲਵੰਤ ਸਿੰਘ,ਸ਼ਾਮਲ ਹੋਏ ਅਤੇ ਇਸ ਇਕੱਠ ਨੂੰ ਆਪਣੀ ਹਮਾਇਤ ਦਿੱਤੀ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਚੜੂਨੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜੱਥੇਦਾਰ ਰੋਸ਼ਨ ਸਿੰਘ ਸਾਗਰ, ਸਰਦਾਰ ਜਗਜੀਤ ਸਿੰਘ ਅਰੋੜਾ ਜਨਰਲ ਸਕੱਤਰ ਪੰਜਾਬ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ  ਲੈਂਡ ਪੂਲਿੰਗ ਸਕੀਮ ਕਿਸੇ ਵੀ ਹਾਲਤ ਵਿੱਚ ਲਾਗੂ ਨਹੀਂ ਹੋਣ ਦਿੱਤੀ ਜਾਵੇਗੀ ਇਸ ਲਈ ਭਾਵੇਂ ਕਿਸਾਨਾਂ ਨੂੰ ਕੋਈ ਵੀ ਕੀਮਤ ਚੁਕਾਉਣੀ ਪਵੇ।

Leave a Comment

You May Like This

ਕਲਗੀਧਰ ਪਾਤਸ਼ਾਹ ਸਰਬੰਸ ਦਾਨੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ 3 ਜਨਵਰੀ 2026 ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 1 ਵਜੇ ਸ਼ਹਿਰ ਦੇ ਕੇਂਦਰੀ ਅਸਥਾਨ ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਿੰਘ ਸਭਾ