- ਲੁਧਿਆਣਾ 10 ਅਗਸਤ, ਪ੍ਰਿਤਪਾਲ ਸਿੰਘ ਪਾਲੀ, ਪਿਛਲੇ ਕਈ ਮਹੀਨਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਭਰਤੀ ਦੇ ਨਾਂ ਤੇ ਦੋ ਹਿੱਸਿਆਂ ਵਿੱਚ ਵੰਡਿਆ ਇੱਕ ਧੜਾ ਭਰਤੀ ਕਰਕੇ ਆਪਣਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚੁਣ ਚੁਕਿਆ ਦੂਜਾ ਧੜਾ ਆਪਣੀ ਭਰਤੀ ਨੂੰ ਜਾਇਜ਼ ਦੱਸ ਕੇ ਆਪਣਾ ਨਵਾਂ ਪ੍ਰਧਾਨ ਚੁਣਨਾ ਚਾਹੁੰਦਾ ਇਸ ਧੜੇ ਵਿੱਚ ਪੰਜ ਮੈਂਬਰੀ ਕਮੇਟੀ ਅਤੇ ਸਾਬਕਾ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਸ਼ਾਮਿਲ ਹਨ ਪੰਜ ਮੈਂਬਰੀ ਕਮੇਟੀ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਮਨਪ੍ਰੀਤ ਸਿੰਘ ਇਯਾਲੀ ਸੰਤਾ ਸਿੰਘ ਉਮੈਦਪੁਰੀ ਆਦੀ ਆਗੂ ਸ਼ਾਮਲ ਹਨ ਇਹ ਆਗੂ ਸੁਖਬੀਰ ਸਿੰਘ ਬਾਦਲ ਕੋਸਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਪਰ ਪੰਥਕ ਹਲਕਿਆਂ ਦਾ ਕਹਿਣਾ ਹੈ ਜਦੋਂ 10 ਸਾਲ ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਰਹੀ ਤਾਂ ਕੀ ਉਸ ਵਿੱਚ ਇਹ ਸਾਰੇ ਆਗੂ ਸ਼ਾਮਿਲ ਨਹੀਂ ਸਨ ਅਗਰ ਸੁਖਬੀਰ ਸਿੰਘ ਬਾਦਲ ਨੂੰ ਇਹ ਆਗੂ ਗਲਤ ਦਸਦੇ ਹਨ ਇਹ ਆਪ ਕਿਦਾ ਠੀਕ ਹੋ ਸਕਦੇ ਹਨਇਹਨਾਂ ਨੇ ਉਸ ਸਮੇਂ ਸਰਕਾਰ ਵਿੱਚੋਂ ਅਸਤੀਫਾ ਦੇ ਕੇ ਬਾਹਰ ਆਉਣ ਦਾ ਰਸਤਾ ਅਖ਼ਤਿਆਰ ਕਿਓਂ ਨਾ ਕੀਤਾ ਦ ਇਹ ਬਹੁਤ ਵੱਡਾ ਸਵਾਲ ਹੈ ਇਸ ਤਰਾਂ ਤਾਂ ਨਹੀਂ ਕੀਤਾ ਜਾ ਰਿਹਾ ਅਕਾਲੀ ਦਲ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਵਿਰੋਧੀ ਧਿਰ ਕਾਂਗਰਸ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਨੂੰ ਮਜਬੂਤ ਕਰਨ ਦੀ ਨੀਤੀ ਤਾਂ ਨਿਰਧਾਰਤ ਨਹੀਂ ਕੀਤੀ ਗਈ ਸਿਆਸੀ ਹਲਕਿਆਂ ਦਾ ਇਹ ਵੀ ਕਹਿਣਾ ਹੈ ਕਿ ਇਸ ਧੜੇ ਦੀ ਤਾਰ ਹੋ ਸਕਦਾ ਹੈ ਭਾਰਤੀ ਜਨਤਾ ਪਾਰਟੀ ਦੇ ਇਕ ਧੜੇ ਨਾਲ ਜੁੜੀ ਹੋਵੇ ਜਿਨਾਂ ਦੀ ਇਹ ਨੀਤੀ ਹੋਵੇ ਕਿ ਅਕਾਲੀ ਦਲ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਇਹਨਾਂ ਨੂੰ ਆਪਣੇ ਨਾਲ ਜੋੜ ਕੇ ਪੰਜਾਬ ਚ ਵੱਧ ਤੋਂ ਵੱਧ ਸੀਟਾਂ ਤੇ ਜਿੱਤ ਪ੍ਰਾਪਤ ਕਰਕੇ ਆਪਣੀ ਪਾਰਟੀ ਨੂੰ ਵੱਡੀ ਧਿਰ ਐਲਾਨਿਆ ਜਾਵੇ ਇਹ ਗੱਲ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਦੇ ਸਾਹਮਣੇ ਆ ਜਾਵੇਗੀ ਕਿ ਇਹ ਕੀ ਕਰਦੇ ਹਨ ਤੇ ਇਸ ਦਾ ਫਾਇਦਾ ਕਿਸ ਨ ਪਹੁੰਚਦਾ ਹੈ ਪੰਜਾਬ ਵਿੱਚ ਸੱਤਾਧਾਰੀ ਪਾਰਟੀ ਵਿੱਚ ਪਹਿਲਾਂ ਵੀ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਨੂੰਛੱਡ ਦੇ ਕੇ ਗਏ ਆਗੂ ਹੀ ਸ਼ਾਮਿਲ ਹਨ ਜੋ ਇਸ ਵਕਤ ਵਿਧਾਇਕ ਤੇ ਕੌਂਸਲਰ ਬਣ ਕੇ ਸਰਕਾਰ ਦਨੰਦ ਮਾਣ ਰਹੇ ਹਨ ਕੁਝ ਹੋਰ ਆਗੂ ਜੋ ਅਕਾਲੀ ਸਰਕਾਰ ਸਮੇਂ ਚੇਅਰਮੈਨੀਆਂ ਦੇ ਅਨੰਦਮਾਨ ਦੇ ਰਹਿਣ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵੀ ਚੇਅਰਮੈਨੀਆਂ ਲੈ ਕੇ ਆਨੰਦ ਮਾਣ ਰਹੇ ਹਨ ਇਹ ਤਾਂ ਹੁਣ ਅਕਾਲੀ ਦਲ ਨੂੰ ਦੋ ਹਿੱਸਿਆਂ ਚ ਵੰਡਣ ਵਾਲਿਆਂ ਨੇ ਦੇਖਣਾ ਹੈ ਕਿ ਉਹਨਾਂ ਨੇ ਅਕਾਲੀ ਦਲ ਜੋ ਪੰਥਕ ਅਤੇ ਪੰਜਾਬ ਦੇ ਹਿਤਾਂ ਰਾਖੀ ਕਰਨ ਵਾਲੀ ਪਾਰਟੀ ਹੈ ਉਸ ਨੂੰ ਮਜਬੂਤ ਕਰਨਾ ਹੈ ਜਾਂ ਪੰਜਾਬ ਚ ਰਾਜ ਕਰ ਰਹੀ ਪਾਰਟੀ ਆਮ ਆਦਮੀ ਪਾਰਟੀ ਜਾਂ ਕਾਂਗਰਸ ਭਾਰਤੀ ਜਨਤਾ ਪਾਰਟੀ ਦੇ ਹੱਥ ਮਜਬੂਤ ਕਰਨੇ ਹਨ।







