ਸਟ੍ਰੋਕ ਤੋਂ ਬਚਾਅ ਲਈ ਜਾਗਰੂਕ ਰਹੋ — CMC ਲੁਧਿਆਣਾ ਵੱਲੋਂ ਜਨਤਾ ਨੂੰ ਸਾਵਧਾਨੀ ਸੰਦੇਸ਼-ਡਾ. ਰਾਜੇਸ਼ਵਰ MBBS, MD, DM

ਸਟ੍ਰੋਕ ਕੀ ਹੁੰਦਾ ਹੈ?

ਸਟ੍ਰੋਕ ਦੇ ਲੱਛਣ ਵੇਖਦੇ ਹੀ — ਹਰ ਪਲ ਕੀਮਤੀ, ਤੁਰੰਤ ਹਸਪਤਾਲ ਪਹੁੰਚੋ

ਲੁਧਿਆਣਾ, [ — ਕ੍ਰਿਸਚਨ ਮੈਡੀਕਲ ਕਾਲਜ ਐਂਡ ਹਸਪਤਾਲ, ਲੁਧਿਆਣਾ ਦੇ ਅਸੋਸੀਏਟ ਪ੍ਰੋਫੈਸਰ ਅਤੇ ਇੰਟਰਵੇਂਸ਼ਨਲ ਨਿਊਰੋਲੋਜਿਸਟ ਡਾ. ਰਾਜੇਸ਼ਵਰ ਨੇ ਸਟ੍ਰੋਕ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦੇ ਹੋਏ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਸਟ੍ਰੋਕ ਦੇ ਲੱਛਣਾਂ ਨੂੰ ਕਦੇ ਵੀ ਅਣਡਿੱਠਾ ਨਾ ਕਰੋ।

ਡਾ. ਰਾਜੇਸ਼ਵਰ ਅਨੁਸਾਰ, ਸਟ੍ਰੋਕ ਉਸ ਵੇਲੇ ਹੁੰਦਾ ਹੈ ਜਦੋਂ ਦਿਮਾਗ ਦੇ ਕਿਸੇ ਹਿੱਸੇ ਵੱਲ ਖੂਨ ਦਾ ਪ੍ਰਭਾਹ ਰੁਕ ਜਾਂਦਾ ਜਾਂ ਘੱਟ ਹੋ ਜਾਂਦਾ ਹੈ, ਜਿਸ ਨਾਲ ਦਿਮਾਗੀ ਕੋਸ਼ਿਕਾਵਾਂ ਨੂੰ ਆਕਸੀਜਨ ਨਹੀਂ ਮਿਲਦੀ ਅਤੇ ਕੁਝ ਮਿੰਟਾਂ ਵਿੱਚ ਹੀ ਦਿਮਾਗ ਨੂੰ ਸਥਾਈ ਨੁਕਸਾਨ ਪਹੁੰਚ ਸਕਦਾ ਹੈ।

ਸਟ੍ਰੋਕ ਉਦੋਂ ਹੁੰਦਾ ਹੈ ਜਦੋਂ ਦਿਮਾਗ ਦੇ ਕਿਸੇ ਹਿੱਸੇ ਨੂੰ ਖੂਨ ਦੀ ਸਪਲਾਈ ਵਿੱਚ ਰੁਕਾਵਟ ਆਉਂਦੀ ਹੈ। ਨਤੀਜੇ ਵਜੋਂ, ਦਿਮਾਗ ਦੇ ਸੈੱਲਾਂ ਨੂੰ ਆਕਸੀਜਨ ਘੱਟ ਮਿਲਦੀ ਹੈ ਅਤੇ ਲੋੜੀਂਦੇ ਪੌਸ਼ਕ ਤੱਤ ਘੱਟ ਮਿਲਦੇ ਹਨ। ਇਸ ਨਾਲ ਤੁਹਾਡੇ ਦਿਮਾਗ ਦੇ ਕੁਝ ਸੈੱਲਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਜਾਂ ਇਹ ਨਸ਼ਟ ਵੀ ਹੋ ਸਕਦੇ ਹਨ, ਜਿਸ ਕਰਕੇ ਇਸ ਗੱਲ ‘ਤੇ ਨਿਰਭਰ ਕਰਦੇ ਹੋਏ ਵੱਖ-ਵੱਖ ਪ੍ਰਭਾਵ ਹੁੰਦੇ ਹਨ ਕਿ ਇਹ ਤੁਹਾਡੇ ਦਿਮਾਗ ਵਿੱਚ ਕਿੱਥੇ ਹੋਇਆ ਹੈ।
ਸਟ੍ਰੋਕ ਦੋ ਤਰ੍ਹਾਂ ਦਾ ਹੁੰਦਾ ਹੈ:

  • ਇਸਕੀਮਿਕ ਸਟ੍ਰੋਕ – ਦਿਮਾਗ ਨੂੰ ਖੂਨ ਪਹੁੰਚਾਉਣ ਵਾਲੀਆਂ ਇੱਕ ਜਾਂ ਵੱਧ ਧਮਣੀਆਂ ਵਿੱਚ ਖੂਨ ਦੇ ਥੱਕੇ ਨਾਲ ਰੁਕਾਵਟ ਆ ਜਾਂਦੀ ਹੈ। ਹਰ 100 ਸਟ੍ਰੋਕਾਂ ਵਿੱਚੋਂ ਤਕਰੀਬਨ 85 ਇਸਕੀਮਿਕ ਹੁੰਦੇ ਹਨ।
  • ਹੈਮੋਰੇਜਿਕ ਸਟ੍ਰੋਕ – ਦਿਮਾਗ ਦੇ ਆਲੇ ਦੁਆਲੇ ਇੱਕ ਜਾਂ ਇੱਕ ਤੋਂ ਵੱਧ ਖੂਨ ਦੀਆਂ ਨਾੜੀਆਂ ਫਟ ਜਾਂਦੀਆਂ ਹਨ, ਜਿਸ ਕਰਕੇ ਖੂਨ ਦਾ ਰਿਸਾਅ ਹੁੰਦਾ ਹੈ। ਹਰ 100 ਸਟ੍ਰੋਕਾਂ ਵਿੱਚੋਂ ਤਕਰੀਬਨ 15 ਇਸਕੀਮਿਕ ਹੁੰਦੇ ਹਨ

ਸਟ੍ਰੋਕ ਅਕਸਰ ਬੁਢਾਪੇ ਨਾਲ ਜੁੜਿਆ ਹੁੰਦਾ ਹੈ, ਪਰ ਬਹੁਤ ਸਾਰੇ ਨੌਜਵਾਨ ਵੀ ਸਟ੍ਰੋਕ ਤੋਂ ਪ੍ਰਭਾਵਤ ਹੁੰਦੇ ਹਨ। ਦਰਅਸਲ, ਸਟ੍ਰੋਕ ਪੀੜਤ ਨੌਜਵਾਨਾਂ ਦੀ ਗਿਣਤੀ ਵੱਧ ਰਹੀ ਹੈ। ਸਟ੍ਰੋਕ ਹੋਣ ਵਾਲੇ 4 ਵਿਅਕਤੀਆਂ ਵਿੱਚੋਂ ਤਕਰੀਬਨ 1 ਵਿਅਕਤੀ, ਹੁਣ 65 ਸਾਲ ਤੋਂ ਘੱਟ ਉਮਰ ਦਾ ਹੁੰਦਾ ਹੈ।

ਸਟ੍ਰੋਕ ਉਸ ਵੇਲੇ ਹੁੰਦਾ ਹੈ ਜਦੋਂ ਦਿਮਾਗ ਦੇ ਕਿਸੇ ਹਿੱਸੇ ਵੱਲ ਖੂਨ ਦਾ ਪ੍ਰਭਾਹ ਰੁਕ ਜਾਂਦਾ ਜਾਂ ਘੱਟ ਹੋ ਜਾਂਦਾ ਹੈ, ਜਿਸ ਨਾਲ ਦਿਮਾਗੀ ਕੋਸ਼ਿਕਾਵਾਂ ਨੂੰ ਆਕਸੀਜਨ ਨਹੀਂ ਮਿਲਦੀ।

ਕਿਸਮਾਂ:

ਇਸਕੀਮਿਕ – ਖੂਨ ਦਾ ਥੱਕਾ ਨਸ ਨੂੰ ਬੰਦ ਕਰ ਦਿੰਦਾ ਹੈ।   –  –ਹੈਮਰੇਜਿਕ – ਖੂਨ ਦੀ ਨਸ ਫੱਟ ਜਾਂਦੀ ਹੈ।

ਲੱਛਣ (ਅਚਾਨਕ ਆਰੰਭ):

ਚਿਹਰੇ, ਬਾਂਹ ਜਾਂ ਟੰਗ ਵਿੱਚ ਸੁੰਨਪਨ ਜਾਂ ਕਮਜ਼ੋਰੀ।

ਵੇਖਣ ਵਿੱਚ ਮੁਸ਼ਕਲ।

ਤੇਜ਼ ਸਿਰ ਦਰਦ।

ਖਤਰੇ ਦੇ ਕਾਰਨ:

ਉੱਚ ਰਕਤ ਦਬਾਅ (ਬਲੱਡ ਪ੍ਰੈਸ਼ਰ)

ਧੂੰਮਰਪਾਨ

ਧੂੰਮਰਪਾਨ     

ਸ਼ੂਗਰ (ਡਾਇਬਟੀਜ਼)

ਉੱਚ ਕੋਲੇਸਟਰੋਲ

ਸਟ੍ਰੋਕ ਹੋਣ ਤੋਂ ਬਾਅਦ ਕੀ ਹੁੰਦਾ ਹੈ?

ਜਦੋਂ ਤੁਹਾਨੂੰ ਸਟ੍ਰੋਕ ਹੋਇਆ ਹੋਵੇ, ਤਾਂ ਤੁਹਾਨੂੰ ਐਮਰਜੈਂਸੀ ਐਂਬੂਲੈਂਸ ਰਾਹੀਂ ਸਿੱਧਾ ਹਸਪਤਾਲ ਜਾਣਾ ਚਾਹੀਦਾ ਹੈ। ਤੁਹਾਨੂੰ ਆਮ ਤੌਰ ‘ਤੇ ਸਪੈਸ਼ਲਿਸਟ ਸਟ੍ਰੋਕ ਵਾਰਡ ਵਿੱਚ ਲਿਜਾਇਆ ਜਾਵੇਗਾ, ਪਰ ਹੋ ਸਕਦਾ ਹੈ ਕਿ ਤੁਹਾਨੂੰ ਪਹਿਲਾਂ A&E ਵਿਭਾਗ ਜਾਂ ਕਿਸੇ ਹੋਰ ਮੁਲਾਂਕਣ ਵਾਰਡ ਵਿੱਚ ਜਾਣ ਦੀ ਲੋੜ ਪਵੇ।

ਡਾਕਟਰ ਸ਼ੁਰੂ ਵਿੱਚ ਇਸ ਗੱਲ ਦੀ ਪੁਸ਼ਟੀ ਲਈ ਟੈਸਟ ਕਰਵਾਉਣਗੇ ਕਿ ਤੁਹਾਨੂੰ ਕਿਸ ਕਿਸਮ ਦਾ ਸਟ੍ਰੋਕ ਹੋਇਆ ਹੈ। ਇਸ ਵਿੱਚ ਆਮ ਤੌਰ ‘ਤੇ ਜਾਂ ਤਾਂ CT ਸਕੈਨ ਜਾਂ ਫਿਰ MRI ਸਕੈਨ ਸ਼ਾਮਲ ਹੋਵੇਗਾ, ਜੋ ਇਹ ਨਿਰਧਾਰਤ ਕਰਨ ਵਿੱਚ ਮਦਦ ਕਰੇਗਾ ਕਿ ਕੀ ਤੁਹਾਡਾ ਸਟ੍ਰੋਕ ਖੂਨ ਦੇ ਕਿਸੇ ਗਤਲੇ ਕਰਕੇ ਹੋਇਆ ਸੀ ਜਾਂ ਖੂਨ ਦੇ ਰਿਸਾਅ ਕਰਕੇ।

ਤੁਹਾਡੇ ਸ਼ਾਇਦ ਹੋਰ ਟੈਸਟ ਵੀ ਕੀਤੇ ਜਾ ਸਕਦੇ ਹਨ, ਜਿਹਨਾਂ ਵਿੱਚ ਬਲੱਡ ਪ੍ਰੈਸ਼ਰ ਦੀ ਜਾਂਚ, ਖੂਨ ਦੇ ਟੈਸਟ, ਛਾਤੀ ਦੇ ਐਕਸ-ਰੇ ਅਤੇ ਇਲੈਕਟ੍ਰੋਕਾਰਡੀਓਗ੍ਰਾਮ (ECG) ਸ਼ਾਮਲ ਹਨ।

ਤੁਹਾਡੇ ਸਟ੍ਰੋਕ ਤੋਂ ਬਾਅਦ ਪਹਿਲੇ 48 ਘੰਟਿਆਂ ਵਿੱਚ, ਇਹ ਪਤਾ ਲਗਾਉਣ ਲਈ ਇੱਕ ਸ਼ੁਰੂਆਤੀ ਮੁਲਾਂਕਣ ਕੀਤਾ ਜਾਵੇਗਾ ਕਿ ਸਟ੍ਰੋਕ ਨੇ ਤੁਹਾਨੂੰ ਕਿਵੇਂ ਪ੍ਰਭਾਵਤ ਕੀਤਾ ਹੈ। ਇਸ ਵਿੱਚ ਇਹ ਸ਼ਾਮਲ ਹੋ ਸਕਦੇ ਹਨ:

  • ਇਹ ਯਕੀਨੀ ਬਣਾਉਣ ਲਈ ਨਿਗਲਣ ਸਬੰਧੀ ਟੈਸਟ ਕਿ ਤੁਹਾਡੇ ਲਈ ਆਮ ਤੌਰ ‘ਤੇ ਬਿਨਾਂ ਦਮ ਘੁੱਟੇ ਖਾਣਾ-ਪੀਣਾ ਸੁਰੱਖਿਅਤ ਹੈ
  • ਇਹ ਦੇਖਣ ਲਈ ਸਰੀਰਕ ਹਿਲਜੁਲ ਸਬੰਧੀ ਮੁਲਾਂਕਣ ਕਿ ਕੀ ਤੁਹਾਨੂੰ ਆਪਣੇ ਅੰਗਾਂ, ਹੱਥਾਂ ਅਤੇ ਪੈਰਾਂ ਨੂੰ ਹਿਲਾਉਣ ਵਿੱਚ ਮੁਸ਼ਕਲ ਆ ਰਹੀ ਹੈ
  • ਇਹ ਜਾਂਚ ਕਰਨ ਲਈ ਸੰਵਾਦ ਅਤੇ ਬੋਧਾਤਮਕ ਮੁਲਾਂਕਣ ਕਿ ਕੀ ਤੁਹਾਡੀ ਬੋਲੀ ਜਾਂ ਸਮਝ ਸਟ੍ਰੋਕ ਦੁਆਰਾ ਪ੍ਰਭਾਵਤ ਹੋਈ ਹੈ
  • ਇਹ ਯਕੀਨੀ ਬਣਾਉਣ ਲਈ ਦਬਾਅ ਸਬੰਧੀ ਖਤਰੇ ਦਾ ਮੁਲਾਂਕਣ ਕਿ ਤੁਹਾਨੂੰ ਦਬਾਅ ਕਰਕੇ ਹੋਣ ਵਾਲੇ ਜ਼ਖਮਾਂ ਦਾ ਖਤਰਾ ਤਾਂ ਨਹੀਂ ਹੈ
  • ਇਹ ਦੇਖਣ ਲਈ ਅਸੰਜਮ ਸਬੰਧੀ ਮੁਲਾਂਕਣ ਕਿ ਕੀ ਤੁਹਾਨੂੰ ਆਪਣੇ ਬਲੈਡਰ (ਮਸਾਨੇ) ਜਾਂ ਅੰਤੜੀਆਂ ਨੂੰ ਕੰਟ੍ਰੋਲ ਕਰਨ ਵਿੱਚ ਮੁਸ਼ਕਲਾਂ ਤਾਂ ਨਹੀਂ ਆ ਰਹੀਆਂ ਹਨ
  • ਜੇ ਤੁਹਾਨੂੰ ਵਾਧੂ ਤਰਲ ਪਦਾਰਥਾਂ ਜਾਂ ਖੁਰਾਕ ਸਪਲੀਮੈਂਟਾਂ ਦੀ ਲੋੜ ਹੈ ਤਾਂ ਪੋਸ਼ਣ ਅਤੇ ਹਾਈਡ੍ਰੇਸ਼ਨ ਸਬੰਧੀ ਮੁਲਾਂਕਣ

ਤੁਹਾਡਾ ਸ਼ੁਰੂਆਤੀ ਇਲਾਜ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਤੁਹਾਨੂੰ ਕਿਸ ਕਿਸਮ ਦਾ ਸਟ੍ਰੋਕ ਹੋਇਆ ਸੀ। ਜੇ ਤੁਹਾਡਾ ਸਟ੍ਰੋਕ ਖੂਨ ਦੇ ਰਿਸਾਅ ਕਾਰਨ ਹੋਇਆ ਸੀ (ਹੈਮੋਰੇਜਿਕ ਸਟ੍ਰੋਕ) ਤਾਂ ਹੋ ਸਕਦਾ ਹੈ ਕਿ ਤੁਹਾਡੀਆਂ ਖਰਾਬ ਹੋਈਆਂ ਖੂਨ ਦੀਆਂ ਨਾੜੀਆਂ ਦੀ ਮੁਰੰਮਤ ਲਈ ਸਰਜੀਕਲ ਇਲਾਜ ਬਾਰੇ ਵਿਚਾਰ ਕੀਤਾ ਜਾਵੇ।

ਜੇ ਤੁਹਾਡਾ ਸਟ੍ਰੋਕ ਖੂਨ ਦੇ ਥੱਕੇ (ਇਸਕੀਮਿਕ ਸਟ੍ਰੋਕ) ਕਰਕੇ ਹੋਇਆ ਸੀ, ਤਾਂ ਤੁਹਾਨੂੰ ਸ਼ਾਇਦ ਥ੍ਰੌਂਬੋਲੋਸਿਸ ਨਾਮ ਦੇ ਖੂਨ ਦੇ ਥੱਕਿਆਂ ਨੂੰ ਤੋੜਨ ਵਾਲੇ ਇਲਾਜ ਜਾਂ ਥੱਕੇ ਨੂੰ ਬਾਹਰ ਕੱਢਣ ਲਈ ਥ੍ਰੌਮਬੈਕਟੋਮੀ ਨਾਮ ਦੀ ਇੱਕ ਮਾਹਰ ਪ੍ਰਕਿਰਿਆ ਦੀ ਪੇਸ਼ਕਸ਼ ਕੀਤੀ ਜਾਵੇ। ਇਲਾਜ ਦੇ ਹੋਰ ਵਿਕਲਪਾਂ ਵਿੱਚ ਸ਼ਾਮਲ ਹਨ ਖੂਨ ਨੂੰ ਪਤਲਾ ਕਰਨ ਵਾਲਾ ਇਲਾਜ, ਕੋਲੈਸਟ੍ਰੋਲ-ਘੱਟ ਕਰਨ ਵਾਲੀਆਂ ਦਵਾਈਆਂ ਜਿਹਨਾਂ ਨੂੰ ਸਟੈਟਿਨਜ਼ ਕਿਹਾ ਜਾਂਦਾ ਹੈ, ਕੈਰੋਟਿਡ ਐਂਡਾਰਟ੍ਰੈਕਟੋਮੀ (ਤੁਹਾਡੀ ਗਰਦਨ ਦੀਆਂ ਤੰਗ ਹੋਈਆਂ ਧਮਣੀਆਂ ਦੀ ਰੁਕਾਵਟ ਖਤਮ ਕਰਨ ਲਈ ਆਪ੍ਰੇਸ਼ਨ) ਜਾਂ ਤੁਹਾਡੇ ਦਿਮਾਗ ਉੱਪਰ ਦਬਾ

ਡਾ. ਰਾਜੇਸ਼ਵਰ ਨੇ ਕਿਹਾ, “ਸਟ੍ਰੋਕ ਦੇ ਲੱਛਣ ਵੇਖਦੇ ਹੀ ਸਮਾਂ ਨਾ ਗਵਾਓ। ਹਰ ਮਿੰਟ ਦਿਮਾਗ ਦੀਆਂ ਕੋਸ਼ਿਕਾਵਾਂ ਬਚਾਉਣ ਲਈ ਕੀਮਤੀ ਹੈ। ਜਿੰਨੀ ਜਲਦੀ ਇਲਾਜ ਮਿਲੇਗਾ, ਉਤਨਾ ਹੀ ਮਰੀਜ਼ ਦੇ ਠੀਕ ਹੋਣ ਦੇ ਚਾਂਸ ਵੱਧਣਗੇ।”

ਡਾ. ਰਾਜੇਸ਼ਵਰ MBBS, MD, DM

ਅਸੋਸੀਏਟ ਪ੍ਰੋਫੈਸਰ ਅਤੇ ਇੰਟਰਵੇਂਸ਼ਨਲ ਨਿਊਰੋਲੋਜਿਸਟ

ਕ੍ਰਿਸਚਨ ਮੈਡੀਕਲ ਕਾਲਜ ਐਂਡ ਹਸਪਤਾਲ, ਲੁਧਿਆਣਾ

 

 

Leave a Comment