ਪੁਰਾਣੇ ਭਾਈ ਵਾਲਾ ਹੱਥੋਂ ਫਟੜ ਹੋਇਆ ਅਕਾਲੀ ਦਲ ਹੁਣ ਆਪਣਾ ਬਚਾ ਕਿਵੇਂ ਕਰੇਗਾ?

ਲੁਧਿਆਣਾ 20 ਅਗਸਤ, ਪ੍ਰਿਤਪਾਲ ਸਿੰਘ ਪਾਲੀ, ਸ਼੍ਰੋਮਣੀ ਅਕਾਲੀ ਦਲ ਬਾਦਲ ਜਿਸ ਨੇ ਪੰਜਾਬ ਵਿੱਚ 1997 ਤੋ 2007 2017 ਭਾਰਤੀ ਜਨਤਾ ਪਾਰਟੀ ਨਾਲ ਸਰਕਾਰ ਸਥਾਪਿਤ ਕਰਕੇ ਚਲਾਈ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਸ ਦੇ ਪ੍ਰਮੁੱਖ ਲੀਡਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਨ ਜਿਨਾਂ ਨੇ ਭਾਰਤੀ ਜਨਤਾ ਪਾਰਟੀ ਨਾਲ ਪੱਕੇ ਤੌਰ ਤੇ ਭਾਈਵਾਲੀ ਕਰਨ ਦਾ ਨਿਸ਼ਚਾ ਕੀਤਾ ਹੋਇਆ ਸੀ ਇਹ ਨਿਸ਼ਚਾ ਉਸ ਸਮੇਂ ਟੁੱਟਿਆ ਜਦੋਂ ਕੇਂਦਰ ਦੀ ਮੋਦੀ ਸਰਕਾਰ ਨੇ ਤਿੰਨ ਕਿਸਾਨ ਵਿਰੋਧੀ ਬਿੱਲ ਪਾਸ ਕੀਤੇ ਕਿਸਾਨਾਂ ਵੱਲੋਂ ਦਿੱਲੀ ਵਿੱਚ ਲਾਏ ਮੋਰਚੇ ਦਾ ਸਮਰਥਨ ਕਰਨਾ ਅਕਾਲੀ ਦਲ ਬਾਦਲ ਦੀ ਮਜਬੂਰੀ ਬਣ ਗਿਆ ਜਿਸ ਕਾਰਨ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਾਲ ਭਾਈਵਾਲੀ ਤੋੜਨੀ ਪਈ। ਸ਼੍ਰੋਮਣੀ ਅਕਾਲੀ ਦਲ ਬਾਦਲ ਲੰਮੇ ਸਮੇਂ ਤੋਂ ਕਾਂਗਰਸ ਨੂੰ ਕੋਸਦਾ ਰਿਹਾ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਸਮੇਂ ਸਮੇਂ ਕੀਤੀਆਂ ਵਧੀਕੀਆਂ ਅਤੇ ਦਰਬਾਰ ਸਾਹਿਬ ਦੇ ਹਮਲੇ ਕਾਰਨ ਅਕਾਲੀ ਦਲ ਦਾ ਰੁੱਖ ਹਮੇਸ਼ਾਂ ਕਾਂਗਰਸ ਪਾਰਟੀ ਵਿਰੋਧੀ ਰਿਹਾ ਪਰ ਇੱਥੇ ਪਰ ਜਿਸ ਪਾਰਟੀ ਨਾਲ ਅਕਾਲੀ ਦਲ ਬਾਦਲ ਨੇ ਭਾਈਵਾਲੀ ਕਰਕੇ ਤਿੰਨ ਵਾਰ ਪੰਜਾਬ ਚ ਸਰਕਾਰ ਬਣਾਈ ਅੱਜ ਉਹਨਾਂ ਨੇ ਹੀ ਇਹਨਾਂ ਦੇ ਘਰ ਨੂੰ ਲੁੱਟ ਲਿਆ ਹੈ ਇਥੇ ਹੀ ਬਸ ਨਹੀਂਆ ਕਾਲੀ ਦਲ ਕਾਗਰਸ ਨੂੰ ਬਦਨਾਮ ਕਰਦਾ ਰਿਹਾ ਪਰ ਭਾਰਤੀ ਜਨਤਾ ਪਾਰਟੀ ਨੇ ਆਪਣੇ ਗੁਪਤ ਏਜੰਡੇ ਰਾਹੀਂ ਪਹਿਲਾਂ ਹਜੂਰ ਸਾਹਿਬ ਫਿਰ ਪਟਨਾ ਸਾਹਿਬ ਫਿਰ ਦਿੱਲੀ ਕਮੇਟੀ ਫਿਰ ਹਰਿਆਣਾ ਕਮੇਟੀ ਸ਼੍ਰੋਮਣੀ ਕਮੇਟੀ ਵਿੱਚੋਂ ਤੋੜ ਕੇ ਵੱਖਰੀ ਬਣਾ ਦਿੱਤੀ ਇਥੇ ਬਣਨ ਯੋਗ ਹੈ ਕਿ ਦਿੱਲੀ ਕਮੇਟੀ ਦੇ ਰਹਿਨੁਮਾ ਵੀ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੀ ਸਰਗਰਮ ਮੈਂਬਰ ਸਨ ਹੁਣ ਜਾ ਕੇ ਭਾਰਤੀ ਜਨਤਾ ਪਾਰਟੀ ਦੀ ਝੋਲੀ ਵਿੱਚ ਬੈਠ ਗਏ ਹੁਣ ਜੋ ਕੁਝ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਵਾਪਰਿਆ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਸਾਨਾਂ ਨਾਲ ਖੜੇ ਹੋਣ ਕਾਰਨ ਕੇਂਦਰੀ ਸਰਕਾਰ ਨਾਲ ਭਾਈ ਵਾਲੀ ਤੋੜ ਬੈਠਾ ਜਿਸ ਦਾ ਬਦਲਾ ਲੈਣ ਲਈ ਕੇਂਦਰ ਦੀ ਸਰਕਾਰ ਨੇ ਇਹਨਾਂ ਦੇ ਘਰ ਵਿੱਚ ਹੀ ਖੁੱਲੀਆਂ ਅੱਖਾਂ ਵਿੱਚ ਹੀ ਸਨ ਲਾ ਦਿੱਤੀ ਆਮ ਤੌਰ ਤੇ ਪਾਰਟੀਆਂ ਦੇ ਅੰਦਰਲੇ ਧੜਿਆਂ ਨੂੰ ਤੋੜ ਕੇ ਆਪਣੇ ਨਾਲ ਜੋੜਦੀਆਂ ਅਨ ਪਰ ਇੱਥੇ ਇੱਕ ਨਵਾਂ ਹੀ ਚੰਦ ਚੜਿਆ ਹੈ  ਸਿਆਸੀ ਹਲਕਿਆਂ ਮੁਤਾਬਿਕ ਭਾਰਤੀ ਜਨਤਾ ਪਾਰਟੀ ਨੇ ਇਹਨਾਂ ਦੇ ਹੀ ਸੱਤ ਸਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਰਹੇ ਜਥੇਦਾਰ ਨੂੰ ਆਪਣੇ ਹੱਕ ਵਿੱਚ ਪੱਟ ਕੇ ਸੁਖਬੀਰ ਸਿੰਘ ਬਾਦਲ ਮੁਖੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਖਿਲਾਫ ਇਨਾ ਧੂਏਧਾਰ ਪ੍ਰਚਾਰ ਕੀਤਾ ਤੇ ਉਹਨਾਂ ਦੀ ਪਾਰਟੀ ਦੇ ਹੀ ਕਈ ਚੋਣਵੇਂ ਲੀਡਰ ਜਿਨਾਂ ਨੇ 1997 2007 2017 ਦੀਆਂ ਸਰਕਾਰਾਂ ਵਿੱਚ ਵਜੀਰੀਆਂ ਅਤੇ ਚੇਅਰਮੈਨੀਆਂ ਲੈ ਕੇ ਮੌਜਾਂ ਮਾਣੀਆਂ ਉਹ ਅੱਜ ਉਸ ਜਥੇਦਾਰ ਦੇ ਪਿੱਛੇ ਖੜੇ ਹੋ ਕੇ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦਾ ਗਦਾਰ ਐਲਾਨ ਕੇ ਉਸਦੇ ਖਿਲਾਫ ਝੰਡਾ ਬੁਲੰਦ ਕਰ ਰਹੇ ਹਨ ਰਾਜਨੀਤਿਕ ਹਲਕਿਆਂ ਦਾ ਕਹਿਣਾ ਹੈ ਇਨਾ ਲੀਡਰਾਂ ਨੂੰ ਪਤਾ ਹੈ ਕਿ ਉਹਨਾਂ ਦੇ ਧੜੇ ਦੀ ਅਗਵਾਈ ਕਰਨ ਵਾਲਾ ਕਿੰਨਾਂ ਦੇ ਹੱਥਾਂ ਵਿੱਚ ਖੇਡ ਰਿਹਾ ਪਰ ਉਹ ਸੁਖਬੀਰ ਸਿੰਘ ਬਾਦਲ ਨੂੰ ਦੋਸ਼ੀ ਆ ਕੇ ਆਪਣੀ ਡਫਲੀ ਵਜਾ ਰਹੇ ਹਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਨਾਲ ਖੜੇ ਪੁਰਾਣੇ ਟਕਸਾਲੀ ਅਕਾਲੀਆਂ ਨੂੰ ਮਿਲ ਬੈਠ ਕੇ ਇਹ ਸੋਚਣਾ ਪਵੇਗਾ ਕਿ ਉਹਨਾਂ ਉਪਰ ਹੋਏ ਹਮਲੇ ਤੋਂ ਬਾਅਦ ਉਹਨਾਂ ਨੇ ਅੱਗੋਂ ਆਪਣੀ ਪਾਰਟੀ ਦੇ ਵਿੱਚ ਆਹ ਲਈ ਕ ਕੀ ਉਹ ਅਜੇ ਵੀ ਭਾਰਤੀ ਜਨਤਾ  ਪਾਰਟੀ ਨਾਲ ਮੁੜ ਤੋਂ ਸਾਂਝ ਦੀ ਕੋਈ ਆਸ ਕਰ ਸਕਦੇ ਹਨ ਜਾਂ ਉਹ ਮਮਤਾ ਬੈਨਰਜੀ ਦੀ ਤਰ੍ਹ ਕੋਈ ਆਪਣਾ ਰਸਤਾ ਅਪਨਾਉਣਗੇ ਮਮਤਾ ਬੈਨਰਜੀ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੇ ਵਿਰੁੱਧ ਹੋ ਕੇ ਵੀ ਤਿੰਨ ਵਾਰ ਮੁੱਖ ਮੰਤਰੀ ਬਣ ਚੁੱਕੀ ਹੈ ਅਤੇ ਬੰਗਾਲ ਦੇ ਵਿੱਚ ਆਪਣੀ ਸਰਕਾਰ ਚਲਾ ਰਹੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਬੁਰੀ ਤਰ੍ਹਾਂ ਸਿਆਸੀ ਤੌਰ ਤੇ ਫੱਟੜ ਹੋਏ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲਿਆਂ ਨੂੰ ਸੋਚਣਾ ਪਵੇਗਾ ਕਿ ਉਹਨਾਂ ਨੇ ਆਪਣੀ ਪਾਰਟੀ ਨੂੰ ਕਿਸ ਤਰ੍ਹਾਂ ਬਚਾਉਣਾ ਹੈ ਇੱਥੇ ਇੱਕ ਗੱਲ ਬਣਨ ਯੋਗ ਹੈ ਕਿ ਅਗਰ ਅਕਾਲੀ ਦਲ ਬਾਦਲ ਦੇ ਪੱਲੇ ਕੁਝ ਨਾ ਰਿਹਾ ਤਾਂ ਇਸਦਾ ਖਮਿਆਜਾ ਸਿੱਖ ਪੰਥ ਨੂੰ ਵੀ ਭੁਗਤਣਾ ਪਵੇਗਾ ਇਹ ਗੱਲ ਪੰਥਕ ਦਰਦੀਆਂ ਵਿੱਚ ਚਰਚਾ ਦਾ ਵਿਸ਼ਾ ਹੈ ਇਸ ਬਚਾ ਲਈ ਪਾਰਟੀ ਕੀ ਕਦਮ ਚੁੱਕਦੀ ਹੈ ਇਹ ਤਾਂ ਹੁਣ ਸਮਾਂ ਹੀ ਦੱਸੇਗਾ। ਇਥੇ ਟਿੱਪਣੀ ਕਰਦਿਆਂ ਇਕ ਟਕਸਾਲੀ ਆਗੂ ਨੇ ਕਿਹਾ ਕਿ ਉਹ ਕਿਸ ਤਰ ਦੇ ਪੁਰਾਤਨ ਜਰਨੈਲ ਸਨ ਜੋ ਦਿੱਲੀ ਦਾ ਤਖਤ ਭਟਕੇ ਅੰਮ੍ਰਿਤਸਰ ਲੈ ਆਏ ਸਨ ਬਾਬਾ ਬਘੇਲ ਸਿੰਘ ਨੇ ਕਈ ਵਾਰ ਦਿੱਲੀ ਫਤਿਹ ਕੀਤੀ ਸੀ ਪੁਰਾਤਨ ਸਿੱਖਾਂ ਨੇ ਅਹਿਮਦ ਸ਼ਾਹ ਅਬਦਾਲੀ ਵਰਗੇ ਜਰਵਾਣਿਆਂ ਨੂੰ ਲੋਹੇ ਦੇ ਚਣੇ ਚ ਪਾ ਦਿੱਤੇ ਸਨ ਪਰ ਅੱਜ ਅਕਾਲੀ ਨਿੰਮੋ ਚੋਣ ਹੋਏ ਅਕਾਲੀ ਜਿਸ ਤਰ੍ਹਾਂ ਗਿੱਲੇ ਕੱਪੜੇ ਨੂੰ ਨਿਚੋੜ ਕੇ ਕੰਧ ਤੇ ਸੁੱਕਣ ਲਈ ਪਾ ਦਈਦਾ ਉਸ ਤਰਾਂ ਹੋਏ ਬੈਠੇ ਹਨ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਕਿ ਦਿੱਲੀ ਵਾਲਿਆਂ ਦੀ ਝੋਲੀ ਚ ਜਾ ਬੈਠਿਆ ਦਲ ਜਾਂ ਉਹਨਾਂ ਦੇ ਸਾਹਮਣੇ ਸਿਰ ਚੁੱਕ ਕੇ ਖੜੇ ਹੋਣ ਵਾਲਾ ਦਲ ਕੋਈ ਆਪਣੀ ਨੀਤੀ ਨਿਰਧਾਰਿਤ ਕਰੇਗਾ ਜਿਸ ਨਾਲ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਕੁਝ ਸਵਰਗਾ ਉਥੇ ਹੀ ਪੰਥ ਦਾ ਵੀ ਕੁਝ ਸਹੁਰੇਗਾ ਇੱਕ ਟਕਸਾਲੀ ਅਕਾਲੀ ਦਾ ਕਹਿਣਾ ਸੀ ਕਿ ਇਹਨਾਂ ਨੂੰ ਹੁਣ ਪੁਰਾਤਨ ਨੀਤੀ ਛੱਡ ਕੇ ਕਾਂਗਰਸੀਆਂ ਨੂੰ ਗਾਲਾਂ ਕੱਢਣੀਆਂ ਛੱਡ ਕੇ ਕੋਈ ਨਵੀਂ ਨੀਤੀ ਨਿਰਧਾਰਤ ਕਰਨੀ ਪਵੇਗੀ ਤਾਂ ਹੀ ਇਹਨਾਂ ਦੀ ਰਾਜਨੀਤੀ ਬਚ ਸਕੇਗੀ ਅਤੇ ਪੰਥ ਦੀ ਚੜਦੀ ਕਲਾ ਹੋ ਸਕੇ।

Leave a Comment

Recent Post

Live Cricket Update

You May Like This

ਜਵੱਦੀ ਟਕਸਾਲ ਵਿਖੇ ਹਫ਼ਤੇ ਲਈ ਨਾਮ ਸਿਮਰਨ ਆਰੰਭ ਸਮਾਗਮ ਹੋਇਆ ,ਸਿਮਰਨ ਦੇ ਅੰਤ ਵਿੱਚ ਭਾਈ ਮਹਾਂਵੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਹਾਜ਼ਰੀ ਭਰੀ । ਜਿਹੜਾ ਮਨੁੱਖ ਪ੍ਰਮਾਤਮਾਂ ਦੇ ਨਾਮ ਨਾਲ ਜੁੜਦਾ ਹੈ, ਉਸਨੂੰ ਮੰਨਦਾ ਹੈ, ਉਹ ਕੂੜ ਦੇ ਰਸਤੇ ਤੇ ਨਹੀਂ ਪੈਂਦਾ ਨਾਮ ਵੱਡੇ ਭਾਗਾਂ ਨਾਲ ਜਾਪਿਆ ਜਾਂਦਾ ਹੈ – ਸੰਤ ਅਮੀਰ ਸਿੰਘ