ਡੀਐਮਸੀਐੱਚ ‘ਚ ਵਿਲੱਖਣ ਮੈਡੀਕਲ ਸਫਲਤਾ: 4 ਸਾਲਾ ਬੱਚੇ ਦੇ ਹੱਡੀ ਦੇ ਕੈਂਸਰ ਦਾ ਇਲਾਜ, ਟੰਗ ਬਚਾਈ

ਲੁਧਿਆਣਾ, 22 ਅਗਸਤ 2025: ਦਿਆਨੰਦ ਮੈਡੀਕਲ ਕਾਲਜ ਐਂਡ ਹਸਪਤਾਲ (ਡੀਐਮਸੀਐੱਚ) ਵਿੱਚ ਇਕ ਕਾਬਿਲ-ਏ-ਤਾਰੀਫ਼ ਉਪਲਬਧੀ ਦਰਜ ਕੀਤੀ ਗਈ, ਜਦੋਂ ਡਾ. ਅਨੁਭਵ ਸ਼ਰਮਾ, ਅਸਿਸਟੈਂਟ ਪ੍ਰੋਫੈਸਰ, ਡਿਪਾਰਟਮੈਂਟ ਆਫ਼ ਆਰਥੋਪੀਡਿਕਸ ਨੇ 4 ਸਾਲਾ ਬੱਚੇ ‘ਤੇ ਇਕ ਬਹੁਤ ਹੀ ਜਟਿਲ ਸਰਜਰੀ ਸਫਲਤਾਪੂਰਵਕ ਕੀਤੀ, ਜੋ ਕਿ ਯੂਇੰਗਜ਼ ਸਰਕੋਮਾ – ਹੱਡੀ ਦੇ ਇਕ ਵਿਰਲੇ ਤੇ ਤੇਜ਼ੀ ਨਾਲ ਫੈਲਣ ਵਾਲੇ ਕੈਂਸਰ ਨਾਲ ਪੀੜਤ ਸੀ। ਇਹ ਕੈਂਸਰ ਬੱਚੇ ਦੀ ਐਂਕਲ ਹੱਡੀ (ਡਿਸਟਲ ਫਿਬੂਲਾ) ਦੇ ਨੇੜੇ ਸੀ।

ਇਹ ਪ੍ਰਕਿਰਿਆ ਡੀਐਮਸੀਐੱਚ ਵਿੱਚ ਆਪਣੀ ਕਿਸਮ ਦੀ ਪਹਿਲੀ ਸਰਜਰੀ ਹੈ, ਜਿਸਦਾ ਮਕਸਦ ਨਾ ਸਿਰਫ਼ ਘਾਤਕ ਟਿਊਮਰ ਨੂੰ ਪੂਰੀ ਤਰ੍ਹਾਂ ਹਟਾਉਣਾ ਸੀ, ਬਲਕਿ ਬੱਚੇ ਦੀ ਟੰਗ ਨੂੰ ਬਚਾਉਣਾ ਵੀ ਸੀ, ਤਾਂ ਜੋ ਉਹ ਆਉਣ ਵਾਲੇ ਸਮੇਂ ‘ਚ ਸਧਾਰਨ ਤੇ ਸਰਗਰਮ ਜ਼ਿੰਦਗੀ ਜੀ ਸਕੇ।

ਸ਼੍ਰੀ ਬਿਪਿਨ ਗੁਪਤਾ, ਸਕੱਤਰ, ਡੀਐਮਸੀਐੱਚ ਮੈਨੇਜਿੰਗ ਸੋਸਾਇਟੀ

ਇਹ ਨੰਨਾ ਮਰੀਜ਼ ਇਕ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰ ਨਾਲ ਸੰਬੰਧਿਤ ਸੀ, ਜਿਸ ਲਈ ਇਲਾਜ ਦਾ ਖਰਚਾ ਚੁਕਾਉਣਾ ਮੁਸ਼ਕਲ ਸੀ। ਡਾ. ਸ਼ਰਮਾ ਨੇ ਇਨਸਾਨੀਅਤ ਦੀ ਵੱਡੀ ਮਿਸਾਲ ਪੇਸ਼ ਕਰਦਿਆਂ, ਆਪਣੇ ਦੋਸਤਾਂ ਤੇ ਜਾਣ-ਪਛਾਣ ਵਾਲਿਆਂ ਤੋਂ ਫੰਡ ਇਕੱਠਾ ਕਰਕੇ ਇਲਾਜ ਲਈ ਵਿੱਤੀ ਸਹਾਇਤਾ ਮੁਹੱਈਆ ਕਰਵਾਈ, ਤਾਂ ਜੋ ਬੱਚੇ ਨੂੰ ਕਿਸੇ ਵੀ ਰੁਕਾਵਟ ਤੋਂ ਬਿਨਾਂ ਬਿਹਤਰ ਮੈਡੀਕਲ ਸਹੂਲਤ ਮਿਲ ਸਕੇ।

ਡਾ. ਜੀ.ਐਸ. ਵੰਡਰ,

ਇਸ ਵਿਲੱਖਣ ਸਫਲਤਾ ਲਈ ਸ਼੍ਰੀ ਬਿਪਿਨ ਗੁਪਤਾ, ਸਕੱਤਰ, ਡੀਐਮਸੀਐੱਚ ਮੈਨੇਜਿੰਗ ਸੋਸਾਇਟੀ, ਅਤੇ ਡਾ. ਜੀ.ਐਸ. ਵੰਡਰ, ਪ੍ਰਿੰਸਿਪਲ, ਡੀਐਮਸੀਐੱਚ, ਸਮੇਤ ਪੂਰੀ ਪ੍ਰਬੰਧਕੀ ਟੀਮ ਨੇ ਡਾ. ਸ਼ਰਮਾ ਦੀ ਸਰਜਰੀ ਮਹਾਰਤ ਅਤੇ ਮਾਨਵੀ ਜਜ਼ਬੇ ਦੀ ਵੱਡੀ ਪ੍ਰਸ਼ੰਸਾ ਕੀਤੀ, ਇਸਨੂੰ “ਇਕ ਐਸੀ ਪ੍ਰੇਰਣਾਦਾਇਕ ਮਿਸਾਲ, ਜਿੱਥੇ ਵਿਗਿਆਨ ਤੇ ਇਨਸਾਨੀਅਤ ਮਿਲ ਕੇ ਚਮਤਕਾਰ ਕਰਦੇ ਹਨ” ਕਿਹਾ।

ਬੱਚੇ ਦੇ ਮਾਤਾ-ਪਿਤਾ ਨੇ ਭਾਵੁਕ ਹੋ ਕੇ ਕਿਹਾ, “ਅਸੀਂ ਸਾਰੀ ਆਸ ਛੱਡ ਚੁੱਕੇ ਸੀ, ਪਰ ਅੱਜ ਡਾ. ਸ਼ਰਮਾ ਅਤੇ ਡੀਐਮਸੀਐੱਚ ਦੀ ਟੀਮ ਨੇ ਸਾਡੇ ਬੱਚੇ ਨੂੰ ਨਵੀਂ ਜ਼ਿੰਦਗੀ ਬਖ਼ਸ਼ੀ ਹੈ।”

ਇਹ ਪ੍ਰਾਪਤੀ ਨਾ ਸਿਰਫ਼ ਡੀਐਮਸੀਐੱਚ ਦੀ ਉੱਚ ਪੱਧਰੀ ਸਿਹਤ ਸੇਵਾਵਾਂ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ, ਬਲਕਿ ਡਾਕਟਰੀ ਪੇਸ਼ੇ ਵਿੱਚ ਹਮਦਰਦੀ ਦੀ ਅਸਲੀ ਤਾਕਤ ਨੂੰ ਵੀ ਉਜਾਗਰ ਕਰਦੀ ਹੈ।

Leave a Comment

Recent Post

ਅੱਜ ਬਾਬਾ ਅਜੀਤ ਸਿੰਘ ਜੀ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਜੀ ਹਲਕਾ ਇੰਚਾਰਜ ਲੁਧਿਆਣਾ ਪੱਛਮੀ, ਜਗਜੀਤ ਸਿੰਘ ਜੀ ਅਤੇ ਸਚਿਨ ਅਰੋੜਾ ਜੀ ਕੌਮੀ ਜਨਰਲ ਸਕੱਤਰ, ਯੂਥ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਦੌਰਾਨ ਆਗੂਆਂ ਨੇ ਸ. ਸੁਖਬੀਰ ਸਿੰਘ ਬਾਦਲ ਜੀ ਦਾ ਹਾਲ-ਚਾਲ ਪੁੱਛਿਆ ਅਤੇ ਉਹਨਾਂ ਦੀ ਚੜ੍ਹਦੀ ਕਲਾ ਤੇ ਤੰਦਰੁਸਤੀ ਲਈ ਸ਼ੁਭਕਾਮਨਾਵਾਂ ਦਿੱਤੀਆਂ

Live Cricket Update

You May Like This

ਅੱਜ ਬਾਬਾ ਅਜੀਤ ਸਿੰਘ ਜੀ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਜੀ ਹਲਕਾ ਇੰਚਾਰਜ ਲੁਧਿਆਣਾ ਪੱਛਮੀ, ਜਗਜੀਤ ਸਿੰਘ ਜੀ ਅਤੇ ਸਚਿਨ ਅਰੋੜਾ ਜੀ ਕੌਮੀ ਜਨਰਲ ਸਕੱਤਰ, ਯੂਥ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਦੌਰਾਨ ਆਗੂਆਂ ਨੇ ਸ. ਸੁਖਬੀਰ ਸਿੰਘ ਬਾਦਲ ਜੀ ਦਾ ਹਾਲ-ਚਾਲ ਪੁੱਛਿਆ ਅਤੇ ਉਹਨਾਂ ਦੀ ਚੜ੍ਹਦੀ ਕਲਾ ਤੇ ਤੰਦਰੁਸਤੀ ਲਈ ਸ਼ੁਭਕਾਮਨਾਵਾਂ ਦਿੱਤੀਆਂ