ਲੁਧਿਆਣਾ 28 ਅਕਤੂਬਰ ( ਪ੍ਰਿਤਪਾਲ ਸਿੰਘ ਪਾਲੀ )- ਗੁਰਬਾਣੀ ਨੂੰ ਨਿਰਧਾਰਿਤ ਰਾਗਾਂ ਤੇ ਗਾਇਨ ਕਰਨ ਦੀ ਲਹਿਰ ਦੇ ਮੋਢੀ ਗੁਰਪੁਰਵਸੀ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਵੱਲੋਂ ਅਰੰਭੇ ਕੌਮੀ ਕਾਰਜ਼ “ਗੁਰਮਤਿ ਸੰਗੀਤ” ਦੇ ਪ੍ਰਚਾਰ ਅਤੇ ਪਸਾਰ ਨੂੰ ਹੋਰ ਪ੍ਰਚੰਡ ਕਰਨ ਲਈ ਉਹਨਾਂ ਤੋਂ ਵਰੋਸਾਏ ਮਹਾਂਪੁਰਸ਼ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਵੱਲੋਂ 34 ਵਾਂ ਅਦੁੱਤੀ ਗੁਰਮਤ ਸੰਗੀਤ ਸੰਮੇਲਨ 11, 12, 13 ਅਤੇ 14 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ।
ਸੰਤ ਬਾਬਾ ਅਮੀਰ ਸਿੰਘ ਜੀ ਪਾਸੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ਵਾਰ ਦਾ ਅਦੁੱਤੀ ਗੁਰਮਤ ਸੰਗੀਤ ਸੰਮੇਲਨ 350 ਵੇਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੋਵੇਗਾ। ਜਿਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ 40 ਦੇ ਕਰੀਬ ਗੁਰਮਤਿ ਸੰਗੀਤ ਦੇ ਮਾਹਰ ਕੀਰਤਨੀਏ 17 ਰਾਗਾਂ ਦੇ ਆਧਾਰਿਤ ਗੁਰਬਾਣੀ ਗਾਇਨ ਕਰਨਗੇ। ਉਹਨਾਂ ਦੱਸਿਆ ਕਿ ਗੁਰਮਤਿ ਸੰਗੀਤ ਅਤੇ ਗੁਰਬਾਣੀ ਕੀਰਤਨ ਪ੍ਰਚਾਰ ਪ੍ਰਸਾਰ ਲਈ ਕਾਰਜਸ਼ੀਲ ਇੱਕ ਅਹਿਮ ਸਿੱਖ ਸ਼ਖਸ਼ੀਅਤ ਨੂੰ ਗੁਰਮਤਿ ਸੰਗੀਤ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਗੁਰਮਤਿ ਸੰਗੀਤ ਸੰਮੇਲਨ ਦੇ ਪਹਿਲੇ ਦੋ ਦਿਨ 11 ਤੇ 12 ਦਸੰਬਰ ਨੂੰ ਕੇਵਲ ਰਾਤ ਦੇ ਸਮਾਗਮ ਹੋਣਗੇ ਜਦਕਿ 12 ਅਤੇ 13 ਦਸੰਬਰ ਨੂੰ ਸਵੇਰ ਤੋਂ ਰਾਤ ਤੱਕ ਸੰਗੀਤ ਸੰਮੇਲਨ ਹੋਣਗੇ। ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਵਿੱਚ ਤਖਤ ਸਾਹਿਬਾਨਾਂ ਦੇ ਸਿੰਘ ਸਾਹਿਬਾਨ, ਗੁਰਮਤਿ ਸੰਗੀਤ ਦੇ ਮਾਹਰ ਵਿਦਵਾਨ ਕੀਰਤਨੀਏ, ਵੱਖ ਵੱਖ ਸੰਪਰਦਾਵਾਂ ਦੇ ਮੁਖੀ ਮਹਾਂਪੁਰਸ਼ ਵੀ ਸ਼ਮੂਲੀਅਤ ਕਰਨਗੇ। ਸ਼ਬਦ ਤੇ ਸੰਗੀਤ ਦੇ ਰੂਹਾਨੀ ਮਾਰਗ ਗੁਰਮਤਿ ਸੰਗੀਤ ਨੂੰ ਸੰਤ ਬਾਬਾ ਸੁਚਾ ਸਿੰਘ ਜੀ ਨੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਰਾਹੀਂ ਅਦੁੱਤੀ ਰਾਹਾਂ ਦੇ ਤੋਰਿਆ।
ਉਨ੍ਹਾਂ ਦੱਸਿਆ ਕਿ ਸੰਤ ਬਾਬਾ ਸੁਚਾ ਸਿੰਘ ਜੀ ਨੇ ਗੁਰਮਤਿ ਸੰਗੀਤ ਦੀ ਸਿਧਾਂਕਤਾ ਨੂੰ ਸਥਾਪਿਤ ਕਰਨ ਲਈ ਸ਼ਬਦ ਕੀਰਤਨ ਦੇ ਸਾਰੇ ਸਰੋਤਾਂ ਦਾ ਮੰਥਨ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾਂ ਦੇ ਰਾਗਾਂ ਤੇ ਰਾਗ ਪ੍ਰਕਾਰਾਂ ਦੇ ਸੰਗੀਤਕ ਮੁਹਾਂਦਰੇ ਨੂੰ ਰੋਸ਼ਨ ਕਰਨ ਵਿੱਚ ਵੀ ਆਪ ਜੀ ਨੇ ਅਹਿਮ ਸੇਵਾਵਾਂ ਨਿਭਾਈਆਂ। ਦਫਤਰ ਜਵੱਦੀ ਟਕਸਾਲ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਵੱਦੀ ਟਕਸਾਲ ਦੇ ਵਿਿਦਆਰਥੀ ਅਤੇ ਟਕਸਾਲ ਨਾਲ ਜੁੜੀਆਂ ਸੰਗਤਾਂ ਅਦੁੱਤੀ ਗੁਰਮਤ ਸੰਗੀਤ ਸਮਾਗਮਾਂ ਦੀ ਤਿਆਰੀ ਲਈ ਸਰਗਰਮ ਨਜ਼ਰ ਆਏ।

|
|