8 ਮਾਰਚ ਨੂੰ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਲੱਗਣ ਵਾਲੇ ਫਰੀ ਮੈਡੀਕਲ ਅਤੇ ਅੱਖਾਂ ਦੇ ਕੈਂਪ ਦੀਆਂ ਤਿਆਰੀਆਂ ਮੁਕੰਮਲ- ਸੰਤ ਬਾਬਾ ਅਮੀਰ ਸਿੰਘ ਜੀ

ਲੁਧਿਆਣਾ 6 ਮਾਰਚ(    ਪ੍ਰਿਤਪਾਲ ਸਿੰਘ ਪਾਲੀ        ) ਰਾਗਤਮਕ ਕੀਰਤਨ ਨੂੰ ਪੁਨਰ ਸੁਰਜੀਤ ਕਰਨ ਵਾਲੇ ਨਾਮ ਦੇ ਰੰਗ ਵਿੱਚ ਰੰਗੀ ਰੂਹ ਪਰਮ ਸਤਿਕਾਰਯੋਗ ਸੱਚਖੰਡ ਵਾਸੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਹਾਨ ਸ਼੍ਰੌਮਣੀ ਗੁਰਮਤਿ ਪ੍ਰਚਾਰਕ ਉਪਾਧੀ ਨਾਲ ਨਿਵਾਜੇ ਮਹਾਂਪੁਰਸ਼ ਸੰਤ ਬਾਬਾ ਸੁਚਾ ਸਿੰਘ ਜੀ  ਵੱਲੋਂ ਸਥਾਪਿਤ ਕੀਤੀ ਜਵੱਦੀ ਟਕਸਾਲ ਜੋ ਕਿ ਰਾਗਾਤਮਕ ਰਾਗਾਂ ਵਿੱਚ ਕੀਰਤਨ ਕਥਾ ਰਾਂਹੀ ਨੌਜਵਾਨਾਂ ਨੂੰ ਗੁਰਮਤਿ ਦੇ ਖੇਤਰ ਵਿੱਚ ਤਿਆਰ ਕਰਕੇ ਵੱਡੀ ਸੇਵਾ ਨਿਭਾ ਰਹੀ ਹੈ ਉਥੇ ਹੀ ਸਮੇਂ ਸਮੇਂ ਸਿਰ ਵੱਖ-ਵੱਖ ਵਿਿਸ਼ਆਂ ਤੇ ਸੈਮੀਨਾਰ ਕਰਾ ਕੇ ਪੰਥ ਦੀ ਮਹਾਨ ਸੇਵਾ ਵਿੱਚ ਯੋਗਦਾਨ ਪਾ ਰਹੀ ਹੈ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਦੀ ਰਹਿਨੂਮਾਈ ਹੇਠ ਇਹ ਕਾਰਜ ਜਿੱਥੇ ਨੇਪਰੇ ਚੜਾਏ ਜਾ ਰਹੇ ਹਨ ਉੱਥੇ ਮਨੁੱਖਤਾ ਦੀ ਸੇਵਾ ਲਈ ਸੰਤ ਬਾਬਾ ਅਮੀਰ ਸਿੰਘ ਜੀ ਰੋਗੀਆਂ ਦੇ ਰੋਗ ਨਵਿਰਤ ਕਰਨ ਲਈ ਸਮੇਂ ਸਮੇਂ ਸਿਰ ਫਰੀ ਮੈਡੀਕਲ ਕੈਂਪ ਅਤੇ ਫਰੀ ਅੱਖਾਂ ਦਾ ਕੈਂਪ ਨੂੰ ਲਗਵਾਂਉਦੇ ਰਹਿੰਦੇ ਹਨ ਇਸ ਵਾਰ ਵੀ ਸੰਤ ਬਾਬਾ ਅਮੀਰ ਸਿੰਘ ਜੀ ਦੀ ਰਹਿਨੁਮਾਈ ਹੇਠ 8 ਮਾਰਚ ਨੂੰ ਦਿਨ ਦੇ 9 ਵੱਜੇ ਤੋਂ ਗੁਰਦੁਆਰਾ ਸਾਹਿਬ ਦੇ ਬੇਸਮੇਂਟ ਵਿੱਚ ਇੱਕ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਜਾ ਰੇਹਾ ਜਿਸ ਦਾ ਉਦਘਾਟਨ ਸੰਤ ਬਾਬਾ ਅਮੀਰ ਸਿੰਘ ਕਰਨਗੇ ਸ਼੍ਰੀ ਅੰਮ੍ਰਿਤ ਕੀਰਤਨ ਸੁਸਾਇਟੀ ਦੇ ਸਮੂਹ ਮੈਂਬਰ ਇਸ ਕੈਂਪ ਵਿੱਚ ਆਪਣਾ ਪੂਰਨ ਸਹਿਯੋਗ ਦੇਣਗੇ। ਸੁਸਾਇਟੀ ਦੇ ਸੀਨੀਅਰ ਮੈਂਬਰ ਮਾਤਾ ਬਲਦੇਵ ਕੌਰ ਨੇ ਦੱਸਿਆ ਇਸ ਕੈਂਪ ਵਿੱਚ ਜਿੱਥੇ ਵੱਖ-ਵੱਖ ਰੋਗਾਂ ਦੇ ਮਾਹਿਰ ਮਰੀਜਾਂ ਦਾ ਮੁਫਤ ਚੈੱਕਅਪ ਕਰਨਗੇ। ਇਸ ਵਿੱਚ ਵੱਖ-ਵੱਖ ਰੋਗਾਂ ਦੇ ਟੈਸਟ ਫਰੀ ਹੋਣਗੇ ਦਵਾਈਆਂ ਅਤੇ ਐਨਕਾਂ ਵੀ ਮੁੱਫਤ ਦਿੱਤੀਆਂ ਜਾਣਗੀਆਂ ਸ਼੍ਰੀ ਕੀਰਤਨ ਸੁਸਾਇਟੀ ਦੇ ਚੇਅਰਮੈਂਨ ਮਾਸਟਰ ਤਰਲੋਚਨ ਸਿੰਘ ਜੀ ਨੇ ਦੱਸਿਆ ਕਿ ਕੈਂਪ ਦੀਆਂ ਤਿਆਰੀਆਂ ਮੁਕੰਮਲ ਕਰ ਲਈਆ ਗਈਆਂ ਹਨ।ਇਸ ਸਮੇਂ ਗੁਰੂ ਕੇ ਲੰਗਰ ਅਤੁੱਟ ਵਰਤਣਗੇ।

Leave a Comment

Recent Post

ਅੱਜ ਬਾਬਾ ਅਜੀਤ ਸਿੰਘ ਜੀ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਜੀ ਹਲਕਾ ਇੰਚਾਰਜ ਲੁਧਿਆਣਾ ਪੱਛਮੀ, ਜਗਜੀਤ ਸਿੰਘ ਜੀ ਅਤੇ ਸਚਿਨ ਅਰੋੜਾ ਜੀ ਕੌਮੀ ਜਨਰਲ ਸਕੱਤਰ, ਯੂਥ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਦੌਰਾਨ ਆਗੂਆਂ ਨੇ ਸ. ਸੁਖਬੀਰ ਸਿੰਘ ਬਾਦਲ ਜੀ ਦਾ ਹਾਲ-ਚਾਲ ਪੁੱਛਿਆ ਅਤੇ ਉਹਨਾਂ ਦੀ ਚੜ੍ਹਦੀ ਕਲਾ ਤੇ ਤੰਦਰੁਸਤੀ ਲਈ ਸ਼ੁਭਕਾਮਨਾਵਾਂ ਦਿੱਤੀਆਂ

Live Cricket Update

You May Like This