ਨੈਸ਼ਨਲ ਹਾਈਵੇ ਅਥਾਰਟੀ ਜਦੋਂ ਟੋਲ ਲੈਂਦੀ ਹੈ ਤਾਂ ਪੁੱਲ ਕੰਪਲੀਟ ਕਿਉਂ ਨਹੀਂ ਕਰਦੀ?

ਲੁਧਿਆਣਾ 23 ਜੁਲਾਈ, ਪ੍ਰਿਤਪਾਲ ਸਿੰਘ ਪਾਲੀ, ਵੱਖ ਵੱਖ ਸੂਬਿਆਂ ਤੋਂ ਲੁਧਿਆਣਾ ਰਾਹੀਂ ਜੀਟੀ ਰੋਡ ਲਾਡੋਵਾਲ ਤੋਂ ਹੁੰਦੇ ਹੋਏ ਲੱਖਾਂ ਹੀ ਸੰਗਤਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਨੂੰ ਆਪਣੇ ਆਪਣੇ ਵਹੀਕਲ ਲੈ ਕੇ ਜਾਂਦੀਆਂ ਹਨ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਲਾਡੋਵਾਲ ਉਸ ਤੋਂ ਬਾਅਦਢਿੱਲਵਾਂ ਅਤੇ ਰੋਡ ਕਿਲਾ ਢਾਬਾ ਨੇੜੇ ਲੋਕਾਂ ਤੋਂ ਆਣ ਜਾਣ ਦਾ ਟੋਲ ਵਸੂਲਿਆ ਜਾਂਦਾ ਹੈ ਗੁਰਦੁਆਰਾ ਗਊ ਘਾਟ ਨਾਲ ਜੁੜੀਆਂ ਸੰਗਤਾਂ ਸਾਬਕਾ ਰਸਿਵਰ ਨੇਕ ਸਿੰਘ ਖਾਲਸਾ ਮੈਨੇਜਰ ਸ਼ਮਸ਼ੇਰ ਸਿੰਘ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਅਤੇ ਗੁਰੂ ਦੁਆਰਾ ਗਊ ਘਾਟ ਵਿੱਚ ਵੱਖ-ਵੱਖ ਸੇਵਾ ਨਿਭਾਉਣ ਵਾਲੀਆਂਸੋਸਾਇਟੀਆਂ ਦੇ ਨਮੈਦਿਆ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਦੋਂ ਸ੍ਰੀ ਦਰਬਾਰ ਸਾਹਿਬ ਜਾਣ ਵਾਲੀਆਂ ਸੰਗਤਾਂ ਤੋਂ ਭਾਰੀ ਟੋਲ ਵਸੂਲੇ ਜਾਂਦੇ ਹਨ ਤਾਂ ਫਿਰ ਢਿਲਵਾਂ ਤੋਂ ਅੱਗੇ ਅਤੇ ਬਣਨ ਵਾਲੇ ਫਲਾਈ ਓਵਰ ਮੁਕੰਮਲ ਕਿਉਂ ਨਹੀਂ ਕੀਤੇ ਗਏ ਉਹਨਾਂ ਨੇ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਸਰਦਾਰ ਔਜਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਤੋਂ ਮੰਗ ਕੀਤੀ ਹੈ ਕਿ ਇਹ ਮਸਲਾ ਨੈਸ਼ਨਲ ਹਾਈਵੇ ਅਥਾਰਟੀ ਨਾਲ ਕੇਂਦਰ ਸਰਕਾਰ ਨਾਲ ਉਠਾ ਕੇ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਨੂੰ ਜਾਣ ਵਾਲੇ ਦਰਬਾਰ ਸਾਹਿਬ ਜਾਣ ਵਾਲੇ ਰਸਤੇ ਉੱਪਰ ਜੋ ਪੁੱਲ ਅਜੇ ਤੱਕ ਮੁਕੰਮਲ ਨਹੀਂ ਹੋਏ ਉਹਨਾਂ ਨੂੰ ਮੁਕੰਮਲ ਕਰਾਇਆ ਜਾਏ ਕਿਉਂਕਿ ਹਰ ਰੋਜ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸਰਕਾਰ ਵੱਲੋਂ ਬਣਾਏ ਗਏ ਟੋਲ ਟੈਕਸ ਤੇ ਟੋਲ ਭਰ ਕੇ ਜਾਂਦੀਆਂ ਪਰ ਇਹ ਪੁੱਲ ਮੁਕੰਮਲ ਨਾ ਹੋਣ ਕਾਰਨ ਉਹ ਖੱਜਲ ਖਰਾਬ ਹੋ ਕੇ ਸ੍ਰੀ ਦਰਬਾਰ ਸਾਹਿਬ ਪਹੁੰਚਦੀਆਂ ਇਸ ਲਈ ਸੰਗਤਾਂ ਦੀ ਮੰਗ ਹੈ ਕਿ ਇਹ ਪੁੱਲ ਜਿਹੜੇ ਅਧੂਰੇ ਪਏ ਹਨ ਇਹਨਾਂ ਨੂੰ ਮੁਕੰਮਲ ਕਰਵਾ ਕੇ ਸੰਗਤਾਂ ਨੂੰ ਦਰਬਾਰ ਸਾਹਿਬ ਜਾਣ ਲਈ ਰਾਹਤ ਦਿੱਤੀ ਜਾਵੇ।

Leave a Comment

Recent Post

Live Cricket Update

You May Like This

ਜਵੱਦੀ ਟਕਸਾਲ ਵਿਖੇ ਹਫ਼ਤੇ ਲਈ ਨਾਮ ਸਿਮਰਨ ਆਰੰਭ ਸਮਾਗਮ ਹੋਇਆ ,ਸਿਮਰਨ ਦੇ ਅੰਤ ਵਿੱਚ ਭਾਈ ਮਹਾਂਵੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਹਾਜ਼ਰੀ ਭਰੀ । ਜਿਹੜਾ ਮਨੁੱਖ ਪ੍ਰਮਾਤਮਾਂ ਦੇ ਨਾਮ ਨਾਲ ਜੁੜਦਾ ਹੈ, ਉਸਨੂੰ ਮੰਨਦਾ ਹੈ, ਉਹ ਕੂੜ ਦੇ ਰਸਤੇ ਤੇ ਨਹੀਂ ਪੈਂਦਾ ਨਾਮ ਵੱਡੇ ਭਾਗਾਂ ਨਾਲ ਜਾਪਿਆ ਜਾਂਦਾ ਹੈ – ਸੰਤ ਅਮੀਰ ਸਿੰਘ